2026 ''ਚ ਹੋਵੇਗਾ ਵੱਡਾ ਧਮਾਕਾ; Hyundai Creta ਨੂੰ ਟੱਕਰ ਦੇਣ ਆ ਰਹੀਆਂ ਨੇ ਇਹ 3 ਦਮਦਾਰ SUVs

Tuesday, Mar 10, 2026 - 09:05 PM (IST)

2026 ''ਚ ਹੋਵੇਗਾ ਵੱਡਾ ਧਮਾਕਾ; Hyundai Creta ਨੂੰ ਟੱਕਰ ਦੇਣ ਆ ਰਹੀਆਂ ਨੇ ਇਹ 3 ਦਮਦਾਰ SUVs

ਆਟੋ ਡੈਸਕ : ਭਾਰਤ ਦੇ ਤੇਜ਼ੀ ਨਾਲ ਵਧ ਰਹੇ ਮਿਡ-ਸਾਈਜ਼ SUV ਸੈਗਮੈਂਟ ਵਿੱਚ ਇਸ ਸਾਲ ਕਈ ਨਵੀਆਂ ਗੱਡੀਆਂ ਦਸਤਕ ਦੇਣ ਜਾ ਰਹੀਆਂ ਹਨ। ਖਾਸ ਤੌਰ 'ਤੇ ਮਾਰਕੀਟ ਲੀਡਰ ਹੁੰਡਈ ਕ੍ਰੇਟਾ (Hyundai Creta) ਦੇ ਦਬਦਬੇ ਨੂੰ ਚੁਣੌਤੀ ਦੇਣ ਲਈ ਟੋਇਟਾ, ਰੇਨੋ ਅਤੇ ਸਕੋਡਾ ਵਰਗੀਆਂ ਦਿੱਗਜ ਕੰਪਨੀਆਂ ਆਪਣੀਆਂ ਨਵੀਆਂ ਅਤੇ ਹਾਈ-ਟੈਕ SUVs ਲਾਂਚ ਕਰਨ ਦੀ ਤਿਆਰੀ ਵਿੱਚ ਹਨ।

ਲਾਂਚ ਹੋਣ ਵਾਲੀਆਂ 3 ਪ੍ਰਮੁੱਖ SUVs:
1. Toyota Urban Cruiser Ebella: ਇਹ ਟੋਇਟਾ ਦੀ ਨਵੀਂ ਇਲੈਕਟ੍ਰਿਕ SUV ਹੈ ਜੋ ਮਾਰੂਤੀ ਈ-ਵਿਟਾਰਾ 'ਤੇ ਆਧਾਰਿਤ ਹੈ ਪਰ ਇਸ ਦਾ ਸਟਾਈਲ ਯੂਰਪੀਅਨ ਅਤੇ ਬਹੁਤ ਹੀ ਸਲੀਕ ਹੋਵੇਗਾ। ਇਸ ਵਿੱਚ 18-ਇੰਚ ਦੇ ਅਲੌਏ ਵ੍ਹੀਲਜ਼ ਮਿਲਣਗੇ ਅਤੇ ਇਸ ਦੇ ਦੋ ਵੇਰੀਐਂਟ ਆਉਣਗੇ। ਇੱਕ ਵੇਰੀਐਂਟ 440 ਕਿਲੋਮੀਟਰ ਅਤੇ ਦੂਜਾ 543 ਕਿਲੋਮੀਟਰ ਦੀ ਸ਼ਾਨਦਾਰ ਰੇਂਜ ਪ੍ਰਦਾਨ ਕਰੇਗਾ। ਇਸ ਨੂੰ ਮਾਰਚ ਮਹੀਨੇ ਵਿੱਚ ਲਾਂਚ ਕੀਤਾ ਜਾ ਸਕਦਾ ਹੈ।

2. All-new Renault Duster: ਤੀਜੀ ਜਨਰੇਸ਼ਨ ਦੀ ਰੇਨੋ ਡਸਟਰ ਭਾਰਤ ਵਿੱਚ 17 ਮਾਰਚ ਨੂੰ ਲਾਂਚ ਹੋਣ ਜਾ ਰਹੀ ਹੈ। ਇਹ ਨਵੇਂ ਮਾਡਲ ਵਿੱਚ 10.1-ਇੰਚ ਦਾ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ, ਪਾਵਰ ਟੇਲਗੇਟ ਅਤੇ 17 ਐਡਵਾਂਸਡ ਡਰਾਈਵਰ ਅਸਿਸਟੈਂਸ ਸਿਸਟਮ (ADAS) ਵਰਗੇ ਫੀਚਰ ਹੋਣਗੇ। ਇਸ ਵਿੱਚ 1.0 ਅਤੇ 1.3 ਲੀਟਰ ਟਰਬੋ ਪੈਟਰੋਲ ਇੰਜਣ ਦੇ ਵਿਕਲਪ ਮਿਲਣਗੇ ਅਤੇ ਸਾਲ ਦੇ ਅੰਤ ਤੱਕ ਹਾਈਬ੍ਰਿਡ ਸਿਸਟਮ ਵੀ ਲਾਂਚ ਹੋ ਸਕਦਾ ਹੈ।

3. New Skoda Kushaq (Facelift): ਸਪੋਡਾ ਕੁਸ਼ਾਕ ਦਾ ਨਵਾਂ ਫੇਸਲਿਫਟ ਮਾਡਲ ਵੀ ਮਾਰਚ ਵਿੱਚ ਲਾਂਚ ਹੋਣ ਦੀ ਉਮੀਦ ਹੈ। ਇਸ ਵਿੱਚ ਸੈਗਮੈਂਟ ਵਿੱਚ ਪਹਿਲੀ ਵਾਰ ਮਸਾਜ ਕਰਨ ਵਾਲੀਆਂ ਪਿਛਲੀਆਂ ਸੀਟਾਂ, 8-ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਅਤੇ ਪੈਨੋਰਾਮਿਕ ਸਨਰੂਫ ਵਰਗੇ ਪ੍ਰੀਮੀਅਮ ਫੀਚਰ ਦਿੱਤੇ ਜਾਣਗੇ।

ਗਾਹਕਾਂ ਕੋਲ ਹੋਣਗੇ ਹੋਰ ਵੀ ਵਿਕਲਪ ਇਨ੍ਹਾਂ ਗੱਡੀਆਂ ਤੋਂ ਇਲਾਵਾ ਮਾਰਕੀਟ ਵਿੱਚ ਪਹਿਲਾਂ ਹੀ ਨਵੀਂ ਟਾਟਾ ਸਿਏਰਾ, ਕਿੀਆ ਸੇਲਟੋਸ ਅਤੇ ਮਾਰੂਤੀ ਈ-ਵਿਟਾਰਾ ਵਰਗੀਆਂ ਗੱਡੀਆਂ ਨੇ ਵੀ ਦਸਤਕ ਦਿੱਤੀ ਹੈ, ਜਿਸ ਨਾਲ ਹੁਣ ਗਾਹਕਾਂ ਕੋਲ ਮਿਡ-ਸਾਈਜ਼ SUV ਸੈਗਮੈਂਟ ਵਿੱਚ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵਿਕਲਪ ਹੋਣਗੇ।


author

Inder Prajapati

Content Editor

Related News