ਭਾਰਤ ''ਚ ਲਾਂਚ ਹੋਈ Hyundai ਦੀ ਧਾਕੜ ਕਾਰ ! ਸਟਾਈਲਿਸ਼ ਲੁੱਕ ਤੇ ਦਮਦਾਰ ਇੰਜਣ, ਜਾਣੋ ਕਿੰਨੀ ਹੈ ਕੀਮਤ
Monday, Mar 09, 2026 - 04:49 PM (IST)
ਗੈਜੇਟ ਡੈਸਕ : ਹੁੰਡਈ ਮੋਟਰ ਇੰਡੀਆ ਲਿਮਟਿਡ ਨੇ ਭਾਰਤੀ ਬਾਜ਼ਾਰ ਵਿੱਚ ਆਪਣੀ ਪ੍ਰਸਿੱਧ ਸੇਡਾਨ ਕਾਰ Hyundai Verna ਦਾ ਅੱਪਡੇਟਿਡ 2026 ਮਾਡਲ ਲਾਂਚ ਕਰ ਦਿੱਤਾ ਹੈ। ਇਸ ਨਵੀਂ ਮਿਡ-ਸਾਈਜ਼ ਸੇਡਾਨ ਨੂੰ 25 ਤੋਂ ਵੱਧ ਮਹੱਤਵਪੂਰਨ ਬਦਲਾਅ ਅਤੇ ਕਈ ਨਵੇਂ ਫੀਚਰਸ ਨਾਲ ਉਤਾਰਿਆ ਗਿਆ ਹੈ, ਜੋ ਇਸਨੂੰ ਪਹਿਲਾਂ ਨਾਲੋਂ ਜ਼ਿਆਦਾ ਦਮਦਾਰ ਅਤੇ ਪ੍ਰੀਮੀਅਮ ਬਣਾਉਂਦੇ ਹਨ।
ਨਵਾਂ ਡਿਜ਼ਾਈਨ ਅਤੇ ਸ਼ਾਨਦਾਰ ਦਿੱਖ
2026 ਹੁੰਡਈ ਵਰਨਾ ਦੇ ਡਿਜ਼ਾਈਨ ਵਿੱਚ ਕਈ ਵੱਡੇ ਬਦਲਾਅ ਕੀਤੇ ਗਏ ਹਨ, ਜਿਸ ਵਿੱਚ ਬਲੈਕ ਕਰੋਮ ਰੇਡੀਏਟਰ ਗ੍ਰਿਲ, ਨਵੇਂ ਡਿਜ਼ਾਈਨ ਵਾਲੇ ਫਰੰਟ ਅਤੇ ਰੀਅਰ ਬੰਪਰ, ਅਤੇ ਡੁਅਲ LED ਪ੍ਰੋਜੈਕਟਰ ਹੈੱਡਲੈਂਪ ਸ਼ਾਮਲ ਹਨ। ਇਸ ਤੋਂ ਇਲਾਵਾ ਕਾਰ ਵਿੱਚ ਨਵੇਂ 16 ਇੰਚ ਦੇ ਡਾਇਮੰਡ ਕੱਟ ਐਲੋਏ ਵੀਲ੍ਹਸ ਦਿੱਤੇ ਗਏ ਹਨ। ਇਹ ਆਪਣੇ ਸੈਗਮੈਂਟ ਦੀ ਸਭ ਤੋਂ ਚੌੜੀ ਸੇਡਾਨ ਹੈ, ਜਿਸ ਦੀ ਚੌੜਾਈ 1,765 mm ਅਤੇ ਵ੍ਹੀਲਬੇਸ 2,670 mm ਹੈ, ਜਿਸ ਕਾਰਨ ਕੈਬਿਨ ਦੇ ਅੰਦਰ ਕਾਫ਼ੀ ਜਗ੍ਹਾ ਮਿਲਦੀ ਹੈ।
ਹਾਈ-ਟੈਕ ਫੀਚਰਸ ਤੇ ਪ੍ਰੀਮੀਅਮ ਕੈਬਿਨ
ਕਾਰ ਦੇ ਅੰਦਰੂਨੀ ਹਿੱਸੇ (ਕੈਬਿਨ) ਨੂੰ ਵੀ ਕਈ ਪ੍ਰੀਮੀਅਮ ਅੱਪਗ੍ਰੇਡ ਦਿੱਤੇ ਗਏ ਹਨ:
•ਡੁਅਲ 10.25 ਇੰਚ ਡਿਸਪਲੇ: ਇਸ 'ਚ ਇੰਫੋਟੇਨਮੈਂਟ ਸਿਸਟਮ ਅਤੇ ਡਿਜੀਟਲ ਇੰਸਟਰੂਮੈਂਟ ਕਲੱਸਟਰ ਲਈ ਸੈਗਮੈਂਟ ਦਾ ਸਭ ਤੋਂ ਵੱਡਾ ਡਿਸਪਲੇ ਸੈੱਟਅੱਪ ਹੈ।
•70+ ਕਨੈਕਟਡ ਫੀਚਰਸ: ਹੁੰਡਈ ਬਲੂਲਿੰਕ ਟੈਕਨਾਲੋਜੀ ਦੇ ਨਾਲ ਇਸ ਵਿੱਚ 70 ਤੋਂ ਵੱਧ ਕਨੈਕਟਡ ਫੀਚਰਸ ਮਿਲਦੇ ਹਨ।
•ਆਰਾਮਦਾਇਕ ਸੀਟਾਂ: ਡਰਾਈਵਰ ਸੀਟ ਲਈ 8-ਵੇਅ ਇਲੈਕਟ੍ਰਿਕ ਐਡਜਸਟਮੈਂਟ (ਮੈਮੋਰੀ ਫੰਕਸ਼ਨ ਦੇ ਨਾਲ) ਅਤੇ ਫਰੰਟ ਪੈਸੇਂਜਰ ਲਈ 4-ਵੇਅ ਇਲੈਕਟ੍ਰਿਕ ਐਡਜਸਟਮੈਂਟ ਦਿੱਤੀ ਗਈ ਹੈ।
•ਬੋਸ ਸਾਊਂਡ ਸਿਸਟਮ: ਬਿਹਤਰ ਮਨੋਰੰਜਨ ਲਈ ਇਸ 'ਚ Bose ਪ੍ਰੀਮੀਅਮ 8 ਸਪੀਕਰ ਸਾਊਂਡ ਸਿਸਟਮ ਲਗਾਇਆ ਗਿਆ ਹੈ।
•ਸੁਰੱਖਿਆ: ਇਸ ਵਿੱਚ ਬਲਾਇੰਡ ਸਪਾਟ ਵਿਊ ਮਾਨੀਟਰ ਅਤੇ ਸਰਾਊਂਡ ਵਿਊ ਮਾਨੀਟਰ ਵਰਗੇ ਆਧੁਨਿਕ ਸੁਰੱਖਿਆ ਫੀਚਰਸ ਵੀ ਸ਼ਾਮਲ ਹਨ।
•ਕਾਰ 'ਚ 528 ਲੀਟਰ ਦਾ ਵੱਡਾ ਬੂਟ ਸਪੇਸ (ਡਿੱਗੀ) ਵੀ ਦਿੱਤਾ ਗਿਆ ਹੈ।
ਕੀਮਤ ਤੇ ਮੁਕਾਬਲਾ
ਭਾਰਤ 'ਚ ਨਵੀਂ Hyundai Verna ਦੀ ਸ਼ੁਰੂਆਤੀ ਕੀਮਤ 10.98 ਲੱਖ ਰੁਪਏ (ਐਕਸ-ਸ਼ੋਰੂਮ) ਰੱਖੀ ਗਈ ਹੈ, ਜਦਕਿ ਇਸਦੇ ਟਾਪ ਮਾਡਲ ਦੀ ਕੀਮਤ 18.25 ਲੱਖ ਰੁਪਏ ਤੱਕ ਜਾਂਦੀ ਹੈ। ਬਾਜ਼ਾਰ ਵਿੱਚ ਇਸ ਕਾਰ ਦਾ ਸਿੱਧਾ ਮੁਕਾਬਲਾ ਹੌਂਡਾ ਸਿਟੀ (Honda City), ਸਕੋਡਾ ਸਲਾਵੀਆ (Skoda Slavia) ਅਤੇ ਫੋਕਸਵੈਗਨ ਵਰਟਸ (Volkswagen Virtus) ਨਾਲ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
