Poco F1 ਨੂੰ ਮਿਲਣੀ ਸ਼ੁਰੂ ਹੋਈ ਨਵੀਂ ਸਾਫਟਵੇਅਰ ਅਪਡੇਟ

01/19/2019 11:14:05 AM

ਗੈਜੇਟ ਡੈਸਕ- ਚੀਨ ਦੀ ਮੋਬਾਈਲ ਨਿਰਮਾਤਾ ਕੰਪਨੀ Xiaomi ਦੇ ਸਭ-ਬਰਾਂਡ ਪੋਕੋ ਦੇ Poco F1 ਸਮਾਰਟਫੋਨ ਨੂੰ MIUI 10.2.2.0 ਗਲੋਬਲ ਸਟੇਬਲ ਅਪਡੇਟ ਮਿਲਣ ਲਗਾ ਹੈ। ਅਪਡੇਟ ਸਲੋਅ-ਮੋ ਮੋਡ (960 ਫ੍ਰੇਮ ਪ੍ਰਤੀ ਸੈਕਿੰਡ) ਦੇ ਨਾਲ ਆ ਰਿਹਾ ਹੈ, ਨਾਲ ਹੀ ਲੋਅ-ਲਾਈਟ ਮੋਡ ਨੂੰ ਵੀ ਬਿਹਤਰ ਬਣਾਇਆ ਗਿਆ ਹੈ। ਤੁਸੀਂ ਲੋਕਾਂ ਦੀ ਜਾਣਕਾਰੀ ਲਈ ਦੱਸ ਦੇਈਏ ਕਿ ਅਪਡੇਟ ਦਾ ਬਿਲਡ ਨੰਬਰ V10.2.2.0.PEJMIXM ਅਤੇ ਅਪਡੇਟ ਫਾਈਲ ਦਾ ਸਾਈਜ਼ 311 ਐੱਮ. ਬੀ ਹੈ।

ਕੁਝ ਸਮਾਂ ਪੂਰਵ ਸ਼ਾਓਮੀ ਨੇ Poco F1 ਸਮਾਰਟਫੋਨ ਲਈ ਐਂਡ੍ਰਾਇਡ ਪਾਈ (Android Pie) 'ਤੇ ਅਧਾਰਿਤ ਮੀ. ਯੂ. ਆਈ. 10 ਗਲੋਬਲ ਸਟੇਬਲ ਰੋਮ ਅਪਡੇਟ ਨੂੰ ਜਾਰੀ ਕੀਤੀ ਸੀ। ਕੁਝ ਯੂਜ਼ਰਸ ਨੇ MIUI ਫੋਰਮ 'ਤੇ ਪੋਸਟ ਕਰਦੇ ਹੋਏ ਲਿੱਖਿਆ ਕਿ Poco F1 ਨੂੰ MIUI 10.2.2.0 ਗਲੋਬਲ ਸਟੇਬਲ ਅਪਡੇਟ ਮਿਲਣ ਲਗੀ ਹੈ। ਮੀ. ਊੂ. ਆਈ 10 ਦੇ ਇਸ ਲੇਟੈਸਟ ਅਪਡੇਟ ਤੋਂ ਬਾਅਦ ਹੁਣ ਸ਼ਾਓਮੀ ਪੋਕੋ ਐੱਫ1 960 ਫ੍ਰੇਮ ਪ੍ਰਤੀ ਸੈਕਿੰਡ ਦੀ ਸਪੀਡ ਨਾਲ ਵੀਡੀਓ ਰਿਕਾਰਡਿੰਗ ਕਰਨ 'ਚ ਸਮਰੱਥ ਹੋਵੇਗਾ। ਸਿਰਫ ਇੰਨਾ ਹੀ ਨਹੀਂ, ਰਾਤ 'ਚ ਲਈ ਗਈ ਤਸਵੀਰਾਂ ਦੀ ਬਿਹਤਰ ਕੁਆਲਿਟੀ ਲਈ ਲੋਅ-ਲਾਈਟ ਮੋਡ ਨੂੰ ਵੀ ਬਿਹਤਰ ਬਣਾਇਆ ਗਿਆ ਹੈ।PunjabKesari
ਪੋਕੋ ਗਲੋਬਲ ਹੈੱਡ Alvin Tse ਨੇ ਸ਼ੁੱਕਰਵਾਰ ਨੂੰ ਟਵੀਟ ਕਰਕੇ ਕੰਫਰਮ ਕੀਤਾ ਕਿ MIUI 10.2.2.0 ਅਪਡੇਟ ਕਈ ਬਗ ਫਿਕਸ ਦੇ ਨਾਲ ਆ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਪਡੇਟ ਅਗਲੇ ਕੁਝ ਦਿਨਾਂ 'ਚ ਸਾਰਿਆ Poco F1 ਯੂਜ਼ਰਸ ਤੱਕ ਪਹੁੰਚ ਜਾਵੇਗੀ। ਟਵੀਟ 'ਚ ਇਸ ਗੱਲ ਦਾ ਵੀ ਜ਼ਿਕਰ ਹੈ ਕਿ ਅਪਡੇਟ ਲੇਟੈਸਟ ਐਂਡ੍ਰਾਇਡ ਸਕਿਓਰਿਟੀ ਪੈਚ ਦੇ ਨਾਲ ਆ ਰਿਹਾ ਹੈ। ਯੂਜ਼ਰਸ ਦਾ ਕਹਿਣਾ ਹੈ ਕਿ ਅਪਡੇਟ ਦਸੰਬਰ 2018 ਐਂਡ੍ਰਾਇਡ ਸਿਕਯੋਰਿਟੀ ਪੈਚ ਦੇ ਨਾਲ ਦਿੱਤਾ ਜਾ ਰਿਹਾ ਹੈ।


Related News