Onion Price : ਨਿਰਯਾਤ ''ਤੇ ਪਾਬੰਦੀ ਹਟਣ ਤੋਂ ਬਾਅਦ ਪਿਆਜ਼ ਦੀਆਂ ਕੀਮਤਾਂ ''ਚ ਵਾਧਾ ਹੋਣਾ ਹੋਇਆ ਸ਼ੁਰੂ

05/07/2024 11:37:52 AM

ਬਿਜ਼ਨੈੱਸ ਡੈਸਕ : ਨਿਰਯਾਤ 'ਤੇ ਪਾਬੰਦੀ ਹਟਣ ਤੋਂ ਬਾਅਦ ਮੰਡੀਆਂ 'ਚ ਪਿਆਜ਼ ਦੀਆਂ ਥੋਕ ਕੀਮਤਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ। ਪਿਛਲੇ ਹਫ਼ਤੇ ਕੇਂਦਰ ਸਰਕਾਰ ਨੇ ਪਿਆਜ਼ ਦੇ ਨਿਰਯਾਤ 'ਤੇ ਪਾਬੰਦੀ ਹਟਾ ਦਿੱਤੀ ਸੀ। ਇਸ ਤੋਂ ਬਾਅਦ ਪਿਆਜ਼ ਦੀ ਥੋਕ ਕੀਮਤ 'ਚ ਵਾਧਾ ਦਰਜ ਕੀਤਾ ਗਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਪਿਆਜ਼ ਦੀ ਬਰਾਮਦ ਦੀ ਇਜਾਜ਼ਤ ਕੁਝ ਸ਼ਰਤਾਂ ਨਾਲ ਦਿੱਤੀ ਗਈ ਹੈ। ਅਜਿਹੇ 'ਚ ਪਿਆਜ਼ ਦੀਆਂ ਕੀਮਤਾਂ ਭਾਵੇਂ ਅਸਥਾਈ ਤੌਰ 'ਤੇ ਵਧੀਆਂ ਹਨ ਪਰ ਭਵਿੱਖ 'ਚ ਇਸ ਦੇ ਜ਼ਿਆਦਾ ਵਧਣ ਦੀ ਸੰਭਾਵਨਾ ਨਹੀਂ ਹੈ। ਇਸ ਦਾ ਕਾਰਨ ਇਹ ਹੈ ਕਿ ਨਿਰਯਾਤ ਤੈਅ ਕੀਮਤ ਤੋਂ ਘੱਟ 'ਤੇ ਨਹੀਂ ਹੋ ਸਕਦਾ।

ਇਹ ਵੀ ਪੜ੍ਹੋ - 'ਮੋਟਾ' ਹੋਣ ਕਾਰਨ ਪਿਓ ਨੇ 6 ਸਾਲਾ ਪੁੱਤ ਨੂੰ ਟ੍ਰੈਡਮਿਲ 'ਤੇ ਦੌੜਨ ਲਈ ਕੀਤਾ ਮਜ਼ਬੂਰ, ਹੋਈ ਮੌਤ, ਦੇਖੋ ਦਰਦਨਾਕ ਵੀਡੀਓ

ਪਿਆਜ਼ ਦੀ ਬਰਾਮਦ 'ਤੇ ਪਾਬੰਦੀ ਹਟਾਈ
ਕੇਂਦਰ ਸਰਕਾਰ ਨੇ ਪਿਛਲੇ ਹਫ਼ਤੇ 3 ਮਈ ਨੂੰ ਪਿਆਜ਼ ਦੀ ਬਰਾਮਦ 'ਤੇ ਪਾਬੰਦੀ ਹਟਾਉਣ ਦਾ ਐਲਾਨ ਕੀਤਾ ਸੀ। ਇਸ ਦਿਨ ਮਹਾਰਾਸ਼ਟਰ ਦੀ ਪਿਆਜ਼ ਮੰਡੀ ਲਾਸਾਲਗਾਂਵ (ਵਿੰਚੂਰ) ਵਿੱਚ ਪਿਆਜ਼ ਦੀ ਥੋਕ ਕੀਮਤ 900 ਤੋਂ 1,875 ਰੁਪਏ ਸੀ, ਜੋ ਅੱਜ ਵਧ ਕੇ 1,000 ਤੋਂ 2,400 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ। ਇਸੇ ਤਰ੍ਹਾਂ ਮੁੰਬਈ ਦੀ ਵਾਸ਼ੀ ਮੰਡੀ 'ਚ ਇਸ ਸਮੇਂ ਦੌਰਾਨ ਪਿਆਜ਼ ਦੀ ਥੋਕ ਕੀਮਤ 875-2,000 ਰੁਪਏ ਦੇ ਮੁਕਾਬਲੇ 1,250-2,750 ਰੁਪਏ ਪ੍ਰਤੀ ਕੁਇੰਟਲ ਹੋ ਗਈ। ਦਿੱਲੀ ਦੀ ਆਜ਼ਾਦਪੁਰ ਮੰਡੀ ਵਿੱਚ ਇਸ ਦੌਰਾਨ ਪਿਆਜ਼ ਦੀ ਥੋਕ ਕੀਮਤ 875-2,000 ਰੁਪਏ ਤੋਂ ਵਧ ਕੇ 2,750 ਰੁਪਏ ਪ੍ਰਤੀ ਕੁਇੰਟਲ ਹੋ ਗਈ।

ਇਹ ਵੀ ਪੜ੍ਹੋ - LPG ਗੈਸ ਸਿਲੰਡਰ ਤੋਂ ਲੈ ਕੇ ਬੈਂਕ ਖਾਤਿਆਂ ਦੇ ਨਿਯਮਾਂ 'ਚ 1 ਮਈ ਤੋਂ ਹੋਣ ਜਾ ਰਿਹਾ ਬਦਲਾਅ, ਜੇਬ 'ਤੇ ਪਵੇਗਾ ਅਸਰ

ਇਸ ਕਾਰਨ ਪਿਆਜ਼ ਦੀਆਂ ਕੀਮਤਾਂ ਵਿਚ ਹੋਇਆ ਵਾਧਾ
ਮਹਾਰਾਸ਼ਟਰ ਦੇ ਪਿਆਜ਼ ਵਪਾਰੀ ਵਿਜੇ ਬਾਫਨਾ ਨੇ ਕਿਹਾ ਕਿ ਨਿਰਯਾਤ 'ਤੇ ਪਾਬੰਦੀ ਹਟਾਉਣ ਦੇ ਫ਼ੈਸਲੇ ਤੋਂ ਬਾਅਦ ਪਿਆਜ਼ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਪਿਆਜ਼ ਦੀਆਂ ਕੀਮਤਾਂ 'ਚ ਇਹ ਵਾਧਾ ਲੰਬੇ ਸਮੇਂ ਤੱਕ ਜਾਰੀ ਰਹਿਣ ਦੀ ਸੰਭਾਵਨਾ ਨਹੀਂ ਹੈ, ਕਿਉਂਕਿ ਬਰਾਮਦ ਲਈ ਪ੍ਰਤੀ ਟਨ 550 ਡਾਲਰ ਦੀ ਸੀਮਾ ਹੈ। ਇਸ ਦਾ ਮਤਲਬ ਹੈ ਕਿ ਇਸ ਤੋਂ ਘੱਟ ਕੀਮਤ 'ਤੇ ਇਸ ਨੂੰ ਨਿਰਯਾਤ ਨਹੀਂ ਕੀਤਾ ਜਾ ਸਕਦਾ।

ਇਹ ਵੀ ਪੜ੍ਹੋ - Bank Holiday: ਜਲਦੀ ਪੂਰੇ ਕਰ ਲਓ ਜ਼ਰੂਰੀ ਕੰਮ, ਮਈ ਦੇ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ

ਇਸ ਕੀਮਤ 'ਤੇ ਯੂਰਪ ਅਤੇ ਖਾੜੀ ਦੇਸ਼ਾਂ ਨੂੰ ਨਿਰਯਾਤ ਸੰਭਵ ਹੈ ਪਰ ਬੰਗਲਾਦੇਸ਼ ਅਤੇ ਕੋਲੰਬੋ ਵਰਗੇ ਦੇਸ਼ਾਂ ਨੂੰ ਨਿਰਯਾਤ ਸੰਭਵ ਨਹੀਂ ਹੈ, ਕਿਉਂਕਿ ਇਨ੍ਹਾਂ ਦੇਸ਼ਾਂ ਨੂੰ ਭਾਰਤੀ ਪਿਆਜ਼ ਦੀ ਉੱਚ ਕੀਮਤ ਚੁਕਾਉਣੀ ਪਵੇਗੀ। ਭਾਰਤੀ ਸਬਜ਼ੀ ਉਤਪਾਦਕ ਸੰਘ ਦੇ ਪ੍ਰਧਾਨ ਸ਼੍ਰੀਰਾਮ ਗਾਧਵੇ ਨੇ ਕਿਹਾ ਕਿ ਸ਼ਰਤਾਂ ਨਾਲ ਨਿਰਯਾਤ ਦੀ ਇਜਾਜ਼ਤ ਦੇਣ ਨਾਲ ਕਿਸਾਨਾਂ ਨੂੰ ਕੋਈ ਫ਼ਾਇਦਾ ਨਹੀਂ ਹੋਵੇਗਾ। ਭਾਵੇਂ ਥੋੜ੍ਹੇ ਸਮੇਂ ਵਿੱਚ ਪਿਆਜ਼ ਦੀਆਂ ਕੀਮਤਾਂ ਵਿੱਚ ਥੋੜਾ ਸੁਧਾਰ ਹੋਇਆ ਹੋਵੇ ਪਰ ਭਵਿੱਖ ਵਿੱਚ ਇਸ ਉਪਰਲੇ ਰੁਝਾਨ ਨੂੰ ਕਾਇਮ ਰੱਖਣਾ ਮੁਸ਼ਕਲ ਹੈ।

ਇਹ ਵੀ ਪੜ੍ਹੋ - ਸਲਮਾਨ ਦੇ ਘਰ ਗੋਲੀਬਾਰੀ ਕਰਨ ਵਾਲੇ ਮੁਲਜ਼ਮ ਵਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਨਵਾਂ ਮੋੜ, ਪਰਿਵਾਰ ਦੇ ਵੱਡੇ ਦੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


rajwinder kaur

Content Editor

Related News