ਮੰਡੀਆਂ ’ਚ ਕਣਕ ਦੀ ਆਮਦ ਘੱਟਣੀ ਸ਼ੁਰੂ, ਲਿਫ਼ਟਿੰਗ ਹੋਈ ਤੇਜ਼
Wednesday, May 08, 2024 - 02:11 PM (IST)
ਨੂਰਪੁਰਬੇਦੀ (ਸੰਜੀਵ ਭੰਡਾਰੀ)-ਨੂਰਪੁਰਬੇਦੀ ਦੀਆਂ ਵੱਖ-ਵੱਖ ਅਨਾਜ ਮੰਡੀਆਂ ’ਚ ਹੁਣ ਤੇਜ਼ੀ ਨਾਲ ਕਣਕ ਦੀ ਆਮਦ ਘੱਟ ਰਹੀ ਹੈ ਜਦਕਿ ਲਿਫ਼ਟਿੰਗ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਬੀਤੇ 3 ਦਿਨਾਂ ਦੌਰਾਨ ਨੂਰਪੁਰਬੇਦੀ ਦੀਆਂ ਸਮੁੱਚੀਆਂ 6 ਅਨਾਜ ਮੰਡੀਆਂ ’ਚ ਸਿਰਫ਼ 12 ਹਜ਼ਾਰ 458 ਕਣਕ ਦੀ ਆਮਦ ਰਿਕਾਰਡ ਕੀਤੀ ਗਈ ਜਦਕਿ ਖ਼ਰੀਦ ਏਜੰਸੀਆਂ ਵੱਲੋਂ ਤੇਜ਼ੀ ਨਾਲ ਕਣਕ ਦੀ ਫ਼ਸਲ ਦੀ ਲਿਫ਼ਟਿੰਗ ਕੀਤੀ ਜਾ ਰਹੀ ਹੈ।
ਨੂਰਪੁਰਬੇਦੀ ਦੀਆਂ 6 ਮੰਡੀਆਂ ’ਚ ਸ਼ਾਮਲ ਕਲਵਾਂ, ਤਖ਼ਤਗੜ੍ਹ, ਸੁੱਖੇਮਾਜਰਾ, ਨੂਰਪੁਰਬੇਦੀ, ਡੂਮੇਵਾਲ ਅਤੇ ਅਬਿਆਣਾ ’ਚੋਂ ਹੁਣ ਤੱਕ ਪਨਗ੍ਰੇਨ, ਐੱਫ਼. ਸੀ. ਆਈ, ਮਾਰਕਫੈੱਡ ਅਤੇ ਵੇਅਰਹਾਊਸ ਆਦਿ ਖ਼ਰੀਦ ਏਜੰਸੀਆਂ ਵੱਲੋਂ ਕਰੀਬ 2 ਲੱਖ 44 ਹਜ਼ਾਰ 271 ਕੁਇੰਟਲ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ ਜਿਸ ’ਚੋਂ 1 ਲੱਖ 97 ਹਜ਼ਾਰ 648 ਕੁਇੰਟਲ ਫ਼ਸਲ ਦੀ ਲਿਫ਼ਟਿੰਗ ਹੋ ਚੁੱਕੀ ਹੈ ਜੋਕਿ ਖ਼ਰੀਦ ਕੀਤੀ ਗਈ ਕੁੱਲ ਫ਼ਸਲ ਦਾ 81 ਫ਼ੀਸਦੀ ਬਣਦਾ ਹੈ ਜਦਕਿ ਕੇਵਲ 46 ਹਜ਼ਾਰ 623 ਕੁਇੰਟਲ ਫ਼ਸਲ ਮੰਡੀ ਅਣਲਿਫਟਿਡ ਪਈ ਹੋਈ ਹੈ। ਜਿਸ ਕਰਕੇ ਉਕਤ ਮੰਡੀਆਂ ’ਚੋਂ ਅੱਜ ਤੱਕ ਕੇਵਲ 19 ਫ਼ੀਸਦੀ ਫ਼ਸਲ ਦੀ ਲਿਫ਼ਟਿੰਗ ਹੋਣੀ ਬਾਕੀ ਰਹਿੰਦੀ ਹੈ।
ਇਹ ਵੀ ਪੜ੍ਹੋ- ਜਲੰਧਰ 'ਚ ਨਾਜਾਇਜ਼ ਸੰਬੰਧਾਂ ਦੇ ਸ਼ੱਕ 'ਚ ਹੋਇਆ ਵਿਅਕਤੀ ਦਾ ਕਤਲ, ਬੈੱਡ 'ਚੋਂ ਨਗਨ ਹਾਲਤ 'ਚ ਮਿਲੀ ਲਾਸ਼
ਜਾਣਕਾਰੀ ਦਿੰਦਿਆਂ ਮਾਰਕੀਟ ਕਮੇਟੀ ਸ੍ਰੀ ਅਨੰਦਪੁਰ ਸਾਹਿਬ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੁੱਖੇਮਾਜਰਾ ਮੰਡੀ ’ਚੋਂ ਖ਼ਰੀਦ ਏਜੰਸੀ ਮਾਰਕਫੈੱਡ ਵੱਲੋਂ ਹੁਣ ਤੱਕ 43 ਹਜ਼ਾਰ 709 ਕੁਇੰਟਲ ਕਣਕ ਦੀ ਖ਼ਰੀਦ ਜਦਕਿ 40 ਹਜ਼ਾਰ 636 ਕੁਇੰਟਲ ਫ਼ਸਲ ਦੀ ਲਿਫ਼ਟਿੰਗ ਕੀਤੀ ਜਾ ਚੁੱਕੀ ਹੈ। ਇਸ ਮੰਡੀ ’ਚ ਵੇਅਰਹਾਊਸ ਵੱਲੋਂ 8 ਹਜ਼ਾਰ 112 ਕੁਇੰਟਲ ਕਣਕ ਦੀ ਖ਼ਰੀਦ ਅਤੇ 5 ਹਜ਼ਾਰ 914 ਕੁਇੰਟਲ ਦੀ ਲਿਫ਼ਟਿੰਗ ਕੀਤੀ ਗਈ ਹੈ, ਜਿਸ ਕਰਕੇ ਇਸ ਮੰਡੀ ’ਚੋਂ ਹੁਣ ਤੱਕ ਕੁੱਲ 51 ਹਜ਼ਾਰ 821 ਕੁਇੰਟਲ ਕਣਕ ਦੀ ਖ਼ਰੀਦ ਜਦਕਿ 46 ਹਜ਼ਾਰ 550 ਕੁਇੰਟਲ ਕਣਕ ਦੀ ਲਿਫ਼ਟਿੰਗ ਹੋ ਚੁੱਕੀ ਹੈ।
ਇਸੇ ਤਰ੍ਹਾਂ ਡੂਮੇਵਾਲ ਅਨਾਜ ਮੰਡੀ ’ਚੋਂ ਐੱਫ਼. ਸੀ. ਆਈ. ਵੱਲੋਂ 47 ਹਜ਼ਾਰ 346 ਕੁਇੰਟਲ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ, ਜਿਸ ’ਚੋਂ ਕਰੀਬ 45 ਹਜ਼ਾਰ 197 ਕੁਇੰਟਲ ਫ਼ਸਲ ਦੀ ਲਿਫ਼ਟਿੰਗ ਕੀਤੀ ਗਈ ਹੈ। ਨੂਰਪੁਰਬੇਦੀ ਦੀ ਅਨਾਜ ਮੰਡੀ ’ਚੋਂ ਪਨਗ੍ਰੇਨ ਏਜੰਸੀ ਵੱਲੋਂ ਕਰੀਬ 19 ਹਜ਼ਾਰ 689 ਕੁਇੰਟਲ ਕਣਕ ਦੀ ਖ਼ਰੀਦ ਜਦਕਿ 19 ਹਜ਼ਾਰ 150 ਕੁਇੰਟਲ ਫ਼ਸਲ ਦੀ ਲਿਫ਼ਟਿੰਗ ਹੋ ਚੁੱਕੀ ਹੈ ਜਦਕਿ ਮਾਰਕਫੈੱਡ ਵੱਲੋਂ 3 ਹਜ਼ਾਰ 956 ਕੁਇੰਟਲ ਫਸਲ ਦੀ ਖਰੀਦ ਕੀਤੀ ਗਈ ਹੈ ਜਿਸਦੀ ਅਜੇ ਤਾਈਂ ਲਿਫਟਿੰਗ ਨਹੀਂ ਹੋ ਸਕੀ ਹੈ। ਅਬਿਆਣਾ ਦੀ ਅਨਾਜ ਮੰਡੀ ’ਚੋਂ ਪਨਗ੍ਰੇਨ ਵੱਲੋਂ 27 ਹਜ਼ਾਰ 224 ਕੁਇੰਟਲ ਕਣਕ ਦੀ ਖਰੀਦ ਅਤੇ 23 ਹਜ਼ਾਰ 474 ਕੁਇੰਟਲ ਫ਼ਸਲ ਦੀ ਲਿਫ਼ਟਿੰਗ ਕੀਤੀ ਜਾ ਚੁੱਕੀ ਹੈ ਜਦਕਿ ਐੱਫ਼. ਸੀ. ਆਈ. ਵੱਲੋਂ 9707 ਕੁਇੰਟਲ ਫ਼ਸਲ ਦੀ ਖ਼ਰੀਦ ਅਤੇ ਜਿਸ ’ਚੋਂ 5887 ਕੁਇੰਟਲ ਕਣਕ ਦੀ ਲਿਫ਼ਟਿੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ- ਵਿਦੇਸ਼ੋਂ ਮਿਲੀ ਖ਼ਬਰ ਨੇ ਘਰ 'ਚ ਵਿਛਾ ਦਿੱਤੇ ਸੱਥਰ, ਇਕ ਮਹੀਨਾ ਪਹਿਲਾਂ ਇਟਲੀ ਗਏ ਟਾਂਡਾ ਦੇ ਵਿਅਕਤੀ ਦੀ ਮੌਤ
ਕਲਵਾਂ ਦੀ ਅਨਾਜ ਮੰਡੀ ’ਚੋਂ ਮਾਰਕਫੈੱਡ ਵੱਲੋਂ 12 ਹਜ਼ਾਰ 848 ਕੁਇੰਟਲ ਕਣਕ ਦੀ ਖ਼ਰੀਦ ਅਤੇ 11 ਹਜ਼ਾਰ 775 ਕੁਇੰਟਲ ਫ਼ਸਲ ਦੀ ਲਿਫ਼ਟਿੰਗ ਕੀਤੀ ਜਾ ਚੁੱਕੀ ਹੈ। ਇਸੇ ਤਰ੍ਹਾਂ ਤਖ਼ਤਗੜ੍ਹ ਦੀ ਅਨਾਜ ਮੰਡੀ ’ਚੋਂ ਮਾਰਕਫੈੱਡ ਵੱਲੋਂ 61 ਹਜ਼ਾਰ 947 ਕੁਇੰਟਲ ਅਤੇ ਪਨਗ੍ਰੇਨ ਵੱਲੋਂ 29 ਹਜ਼ਾਰ 424 ਕੁਇੰਟਲ ਸਹਿਤ ਕੁੱਲ 91 ਹਜ਼ਾਰ 371 ਕੁਇੰਟਲ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਜਦਕਿ ਮਾਰਕਫੈੱਡ ਵੱਲੋਂ 26 ਹਜ਼ਾਰ 615 ਅਤੇ ਪਨਗ੍ਰੇਨ ਵੱਲੋਂ 19 ਹਜ਼ਾਰ ਕੁਇੰਟਲ ਸਹਿਤ ਕੁੱਲ 45 ਹਜ਼ਾਰ 615 ਕੁਇੰਟਲ ਕਣਕ ਦੀ ਲਿਫ਼ਟਿੰਗ ਹੋ ਚੁੱਕੀ ਹੈ। ਇਸ ਸਬੰਧੀ ਮਾਰਕੀਟ ਕਮੇਟੀ ਸ੍ਰੀ ਅਨੰਦਪੁਰ ਸਾਹਿਬ ਦੇ ਆਕਸ਼ਨ ਰਿਕਾਰਡਰ ਸਿਮਰਨਪਾਲ ਸਿੰਘ ਨੇ ਦੱਸਿਆ ਕਿ ਮੰਡੀਆਂ ’ਚ ਹੋਲੀ-ਹੋਲੀ ਆਮਦ ਘੱਟ ਰਹੀ ਹੈ ਜਦਕਿ ਫ਼ਸਲ ਦੀ ਲਿਫ਼ਟਿੰਗ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ।
ਇਹ ਵੀ ਪੜ੍ਹੋ- ਗੁਰਦੁਆਰਾ ਪਤਾਲਪੁਰੀ 'ਚ ਅਸਥੀਆਂ ਪ੍ਰਵਾਹ ਕਰਨ ਜਾਂਦੇ ਪਰਿਵਾਰ ਨਾਲ ਵਾਪਰਿਆ ਹਾਦਸਾ, ਕਾਰ ਦੇ ਉੱਡੇ ਪਰਖੱਚੇ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8