ਹੁਣ ਇੰਸਟਾਗ੍ਰਾਮ ਤੋਂ ਥਰੈੱਡ ''ਤੇ ਕਰ ਸਕੋਗੇ ਪੋਸਟ, ਆ ਰਹੀ ਨਵੀਂ ਅਪਡੇਟ

05/09/2024 1:57:12 PM

ਗੈਜੇਟ ਡੈਸਕ- ਮੈਟਾ ਨੇ ਪਿਛਲੇ ਸਾਲ ਥਰੈੱਡ ਐਪ ਨੂੰ ਲਾਂਚ ਕੀਤਾ ਸੀ। ਥਰੈੱਡ ਵੀ ਐਕਸ ਦੀ ਤਰ੍ਹਾਂ ਇਕ ਮਾਈਕ੍ਰੋਬਲਾਗਿੰਗ ਪਲੇਟਫਾਰਮ ਹੈ। ਥਰੈੱਡ ਨੂੰ ਲੈ ਕੇ ਲਾਂਚਿੰਗ ਦੌਰਾਨ ਤੋਂ ਹੀ ਲੋਕਾਂ ਦੀਆਂ ਸ਼ਿਕਾਇਤਾਂ ਹਨ। ਥਰੈੱਡ 'ਚ ਕਈ ਅਜਿਹੇ ਫੀਚਰਜ਼ ਨਹੀਂ ਹਨ ਜਿਨ੍ਹਾਂ ਦੀ ਲੋੜ ਯੂਜ਼ਰਜ਼ ਨੂੰ ਹੈ, ਹਾਲਾਂਕਿ, ਕੰਪਨੀ ਇਸ 'ਤੇ ਕੰਮ ਕਰ ਰਹੀ ਹੈ। 

ਲਾਂਚਿੰਗ ਦੌਰਾਨ ਥਰੈੱਡ ਐਪ ਨੂੰ ਡਿਲੀਟ ਕਰਨ ਦਾ ਕੋਈ ਆਪਸ਼ਨ ਨਹੀਂ ਸੀ ਪਰ ਬਾਅਦ 'ਚ ਕੰਪਨੀ ਨੇ ਇਹ ਸਹੂਲਤ ਦਿੱਤੀ। ਹੁਣ ਥਰੈੱਡ ਇਕ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ ਜਿਸਦੇ ਆਉਣ ਤੋਂ ਬਾਅਦ ਇੰਸਟਾਗ੍ਰਾਮ ਦੇ ਪੋਸਟ ਨੂੰ ਥਰੈੱਡ 'ਤੇ ਆਟੋਮੈਟਿਕ ਪੋਸਟ ਕੀਤਾ ਜਾ ਸਕੇਗਾ ਯਾਨੀ ਕਰਾਸ ਪੋਸਟਿੰਗ ਦਾ ਫੀਚਰ ਆ ਰਿਹਾ ਹੈ। 

ਫਿਲਹਾਲ ਥਰੈੱਡ ਦੇ ਇਸ ਫੀਚਰ ਦੀ ਟੈਸਟਿੰਗ ਹੋ ਰਹੀ ਹੈ, ਹਾਲਾਂਕਿ, ਅਪਡੇਟ ਆਉਣ ਤੋਂ ਬਾਅਦ ਵੀ ਇਹ ਫੀਚਰ ਸਿਰਫ ਫੋਟੋ ਲਈ ਕੰਮ ਕਰੇਗਾ ਨਾ ਕਿ ਵੀਡੀਓ ਅਤੇ ਰੀਲਜ਼ ਲਈ। ਹੁਣ ਕਾਇਦੇ ਨਾਲ ਦੇਖਿਆ ਜਾਵੇ ਤਾਂ ਇੰਸਟਾਗ੍ਰਾਮ ਪੂਰੀ ਤਰ੍ਹਾਂ ਵੀਡੀਓ ਪਲੇਟਫਾਰਮ ਬਣ ਗਿਆ ਹੈ। ਅਜਿਹੇ 'ਚ ਥਰੈੱਡ ਨੂੰ ਫੋਟੋ ਪਲੇਟਫਾਰਮ ਬਣਾਇਆ ਜਾ ਸਕਦਾ ਹੈ। 

ਮੈਟਾ ਨੇ ਕਿਹਾ ਹੈ ਕਿ ਇਹ ਅਪਕਮਿੰਗ ਫੀਚਰ ਵਿਕਲਪਿਕ ਹੋਵੇਗਾ ਯਾਨੀ ਕੋਈ ਇੰਸਟਾਗ੍ਰਾਮ ਯੂਜ਼ਰ ਜੇਕਰ ਆਪਣੀ ਪੋਸਟ ਨੂੰ ਥਰੈੱਡ 'ਤੇ ਸ਼ੇਅਰ ਕਰਨਾ ਚਾਹੇ ਤਾਂ ਲਿੰਕ ਕਰ ਸਕਦਾ ਹੈ। ਇਥੇ ਇਕ ਗੱਲ ਧਿਆਨ ਦੇਣ ਵਾਲੀ ਹੈ ਕਿ ਤੁਸੀਂ ਹੈਸ਼ਟੈਗ ਸ਼ੇਅਰ ਨਹੀਂ ਕਰ ਸਕੋਗੇ ਯਾਨੀ ਜੇਕਰ ਤੁਸੀਂ ਇੰਸਟਾਗ੍ਰਾਮ 'ਤੇ ਕਿਸੇ ਪੋਸਟ ਨੂੰ ਹੈਸ਼ਟੈਗ ਦੇ ਨਾਲ ਸ਼ੇਅਰ ਕਰਦੇ ਹੋ ਤਾਂ ਉਹ ਹੈਸ਼ਟੈਗ ਥਰੈੱਡ 'ਤੇ ਨਜ਼ਰ ਨਹੀਂ ਆਉਣਗੇ। ਦੱਸ ਦੇਈਏ ਕਿ ਮੈਟਾ, ਥਰੈੱਡ ਨੂੰ ਫੇਸਬੁੱਕ ਅਤੇ ਇੰਸਟਾਗ੍ਰਾਮ ਦੋਵਾਂ 'ਤੇ ਪ੍ਰਮੋਟ ਕਰ ਰਿਹਾ ਹੈ। ਹਾਲ ਹੀ 'ਚ ਮੈਟਾ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਕਿਹਾ ਸੀ ਕਿ ਥਰੈੱਡ ਦੇ ਮੰਥਲੀ ਐਕਟਿਵ ਯੂਜ਼ਰਜ਼ ਦੀ ਗਿਣਤੀ 150 ਮਿਲੀਅਨ ਦੇ ਅੰਕੜੇ ਨੂੰ ਪਾਰ ਕਰ ਕਈ ਹੈ। 


Rakesh

Content Editor

Related News