ਮੇਂਹਦੀ ਤੋਂ ਸ਼ੁਰੂ ਹੋਈ ਲਵ ਸਟੋਰੀ, 2 ਕੁੜੀਆਂ ਨੂੰ ਆਪਸ ''ਚ ਹੋਇਆ ਪਿਆਰ; ਛੱਡਿਆ ਘਰ
Friday, May 10, 2024 - 12:36 PM (IST)

ਸੋਨੀਪਤ- ਹਰਿਆਣਾ ਦੇ ਸੋਨੀਪਤ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ 2 ਵੱਖ-ਵੱਖ ਭਾਈਚਾਰੇ ਦੀਆਂ ਕੁੜੀਆਂ ਨੂੰ ਆਪਸ 'ਚ ਪਿਆਰ ਹੋ ਗਿਆ। ਦੋਵੇਂ ਆਪਣਾ ਘਰ ਛੱਡ ਕੇ ਚੱਲੀ ਗਈਆਂ ਹਨ। ਇਕ ਕੁੜੀ 28 ਸਾਲ ਦੀ ਹੈ, ਜੋ ਨਿੱਜੀ ਕੰਪਨੀ 'ਚ ਕੰਮ ਕਰੀਦ ਹੈ ਤਾਂ ਉੱਥੇ ਹੀ ਦੂਜੀ ਕੁੜੀ ਕਰੀਬ 21 ਸਾਲ ਦੀ ਹੈ, ਉਹ ਅਜੇ ਗਰੈਜੂਏਸ਼ਨ ਕਰ ਰਹੀ ਹੈ। ਜੋ ਕੁੜੀ ਪ੍ਰਾਈਵੇਟ ਨੌਕਰੀ ਕਰ ਰਹੀ ਹੈ, ਉਹ ਮੁੰਡਾ ਬਣੇਗੀ। ਉੱਥੇ ਹੀ ਦੂਜੀ ਕੁੜੀ ਅਜੇ ਸੈਕਿੰਡ ਈਅਰ ਦੀ ਪ੍ਰੀਖਿਆ ਦੇਵੇਗੀ ਅਤੇ ਉਸ ਤੋਂ ਬਾਅਦ ਉਹ ਕਰੀਅਰ 'ਤੇ ਧਿਆਨ ਦੇਵੇਗੀ। ਇਹ ਮਾਮਲਾ ਅਪ੍ਰੈਲ ਮਹੀਨੇ 'ਚ ਮਹਿਲਾ ਸੁਰੱਖਿਆ ਅਧਿਕਾਰੀ ਰਜਨੀ ਗੁਪਤਾ ਦੇ ਸਾਹਮਣੇ ਆਇਆ ਸੀ। ਕਾਊਂਸਲਿੰਗ ਲਈ ਉਨ੍ਹਾਂ ਕੋਲ ਮਾਮਲਾ ਆਇਆ ਸੀ। ਜਿੱਥੇ ਦੋਹਾਂ ਨੇ ਆਪਣੀ ਦੋਸਤੀ ਨੂੰ ਸਵੀਕਾਰ ਕੀਤਾ ਸੀ। ਇਸ ਤੋਂ ਬਾਅਦ ਦੋਹਾਂ ਨੇ ਸਹੁੰ ਪੱਤਰ ਦੇ ਕੇ ਆਪਣਾ-ਆਪਣਾ ਘਰ ਛੱਡ ਦਿੱਤਾ ਅਤੇ ਇਕੱਠੇ ਚੱਲੀ ਗਈਆਂ।
ਨਿੱਜੀ ਕੰਪਨੀ 'ਚ ਕੰਮ ਕਰਨ ਵਾਲੀ ਕੁੜੀ ਆਪਣੀ ਛੋਟੀ ਭੈਣ ਨਾਲ ਉਸ ਦੀ ਦੋਸਤ ਦੇ ਘਰ ਮੇਂਹਦੀ ਲਗਵਾਉਣ ਗਈ ਸੀ। ਉਸੇ ਮੇਂਹਦੀ ਵਾਲੀ ਕੁੜੀ ਦੀ ਉਸ ਨਾਲ ਗੱਲ ਹੋਣ ਲੱਗੀ। ਦੋਵੇਂ ਚੰਗੀਆਂ ਸਹੇਲੀਆਂ ਬਣ ਗਈਆਂ। ਫਿਰ ਇਕ ਦਿਨ ਮੇਂਹਦੀ ਲਗਾਉਣ ਵਾਲੀ ਕੁੜੀ ਨੇ ਪ੍ਰਪੋਜ਼ ਕੀਤਾ। ਨੌਕਰੀ ਕਰਨ ਵਾਲੀ ਕੁੜੀ ਨੇ ਪਹਿਲੇ ਤਾਂ ਕਹਿ ਦਿੱਤਾ ਕਿ ਉਸ ਦੀ ਵਿਆਹ 'ਚ ਰੁਚੀ ਨਹੀਂ ਹੈ ਪਰ ਬਾਅਦ 'ਚ ਹਾਂ ਕਰ ਦਿੱਤੀ। ਹੁਣ ਉਹ ਮੁੰਡਾ ਬਣੇਗੀ। ਦੂਜੀ ਕੁੜੀ ਆਪਣੀ ਪੜ੍ਹਾਈ ਜਾਰੀ ਰੱਖੇਗੀ। ਨੌਕਰੀ ਵਾਲੀ ਕੁੜੀ ਨੇ ਮੁੰਡਾ ਬਣਨ ਦਾ ਪ੍ਰੋਸੈੱਸ ਸ਼ੁਰੂ ਕਰ ਦਿੱਤਾ ਹੈ। ਡਾਕਿਊਮੈਂਟ 'ਚ ਆਪਣਾ ਨਾਂ ਵੀ ਬਦਲੇਗੀ। ਫਿਲਹਾਲ ਦੋਵੇਂ ਵਿਆਹ ਨਹੀਂ ਕਰਨਗੀਆਂ। ਇਕੱਠੇ ਨਾਲ ਰਹਿ ਰਹੀਆਂ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e