CBSE ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਬੋਰਡ ਨੇ ਸ਼ੁਰੂ ਕੀਤੀ ਨਵੀਂ ਸਹੂਲਤ
Monday, May 06, 2024 - 10:13 AM (IST)
ਚੰਡੀਗੜ੍ਹ (ਆਸ਼ੀਸ਼) : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਦੇ ਨਤੀਜੇ ਐਲਾਨੇ ਜਾਣ ਤੋਂ ਬਾਅਦ ਵਿਦਿਆਰਥੀ ਡਿਜੀਟਲ ਮਾਰਕ ਸ਼ੀਟ ਵੀ ਹਾਸਲ ਕਰ ਸਕਣਗੇ। ਸੀ. ਬੀ. ਐੱਸ. ਈ. ਨੇ ਵਿਦਿਆਰਥੀਆਂ ਨੂੰ ਡਿਜੀ ਲਾਕਰ ਰਾਹੀਂ ਨਤੀਜਿਆਂ ਦੀ ਜਾਂਚ ਕਰਨ ਤੇ ਡਿਜੀਟਲ ਮਾਰਕ ਸ਼ੀਟ ਪ੍ਰਾਪਤ ਕਰਨ ਦਾ ਵਿਕਲਪ ਵੀ ਦਿੱਤਾ ਹੈ। ਡਿਜੀਟਲ ਮਾਰਕ ਸ਼ੀਟ ਪ੍ਰਾਪਤ ਕਰਨ ਲਈ ਵਿਦਿਆਰਥੀਆਂ ਨੂੰ ਪ੍ਰੀਖਿਆ ਨਤੀਜੇ ਤੋਂ ਬਾਅਦ ਸਕੂਲ ਤੋਂ ਇੱਕ ਵਿਸ਼ੇਸ਼ 6 ਅੰਕਾਂ ਦਾ ਕੋਡ ਲੈਣਾ ਹੋਵੇਗਾ। ਜਿਵੇਂ ਹੀ ਵਿਦਿਆਰਥੀ ਡਿਜੀ ਲਾਕਰ ’ਚ 6 ਅੰਕਾਂ ਦਾ ਕੋਡ ਦਾਖ਼ਲ ਕਰੇਗਾ, ਉਸ ਨੂੰ ਇੱਕ ਡਿਜੀਟਲ ਮਾਰਕ ਸ਼ੀਟ ਮਿਲ ਜਾਵੇਗੀ, ਜਿਸ ਦੀ ਵਰਤੋਂ ਵਿਦਿਆਰਥੀ ਦੇ 11ਵੀਂ ਤੇ ਗ੍ਰੈਜੂਏਸ਼ਨ ਦੇ ਪਹਿਲੇ ਸਾਲ ’ਚ ਦਾਖ਼ਲੇ ਦੌਰਾਨ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਇੱਕੋ ਸਟੇਜ 'ਤੇ ਰਾਜਾ ਵੜਿੰਗ ਤੇ ਰਵਨੀਤ ਬਿੱਟੂ ਨੇ ਪਾਈ ਜੱਫ਼ੀ, ਬਿੱਟੂ ਪਾਉਣ ਲੱਗੇ ਭੰਗੜਾ (ਵੀਡੀਓ)
ਡਿਜੀਟਲ ਮਾਰਕ ਸ਼ੀਟ ਦਾ ਫਾਰਮੈਟ ਇਕ ਤਸਦੀਕਸ਼ੁਦਾ ਸਰਟੀਫਿਕੇਟ ਵਰਗਾ ਹੋਵੇਗਾ। ਡਿਜੀਟਲ ਮਾਰਕ ਸ਼ੀਟ ਸਬੰਧੀ ਅਪਡੇਟ ਸੀ. ਬੀ. ਐੱਸ. ਈ. ਦੀ ਅਧਿਕਾਰਤ ਵੈੱਬਸਾਈਟ ’ਤੇ ਅਪਲੋਡ ਹੋ ਚੁੱਕਾ ਹੈ। ਸ਼ਹਿਰ ਤੋਂ ਇਲਾਵਾ ਟ੍ਰਾਈਸਿਟੀ ਦੇ 60 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਸੀ. ਬੀ. ਐੱਸ. ਈ. 10ਵੀਂ ਤੇ 12ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਹੈ। ਸੀ. ਬੀ. ਐੱਸ. ਈ. ਇਸੇ ਮਹੀਨੇ 10ਵੀਂ ਤੇ 12ਵੀਂ ਜਮਾਤ ਦੀ ਪ੍ਰੀਖਿਆ ਦਾ ਨਤੀਜਾ ਐਲਾਨ ਕਰੇਗਾ। ਬੋਰਡ ਕਲਾਸ ਪ੍ਰੀਖਿਆ ਦਾ ਨਤੀਜਾ ਪ੍ਰਾਪਤ ਕਰਨ ਲਈ ਵਿਦਿਆਰਥੀ ਨੂੰ ਆਪਣੇ ਸਮਾਰਟ ਫ਼ੋਨ ’ਤੇ ਆਧਾਰ ਕਾਰਡ ਨੰਬਰ ਦੇ ਨਾਲ ਡਿਜੀ ਲਾਕਰ ਅਪਲੋਡ ਕਰਨਾ ਹੋਵੇਗਾ।
ਇਹ ਵੀ ਪੜ੍ਹੋ : ਪੰਜਾਬ ਭਰ 'ਚ ਸਰਕਾਰੀ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ
ਡਿਜੀ ਲਾਕਰ ਨੂੰ ਅਪਲੋਡ ਕਰਨ ਤੋਂ ਬਾਅਦ ਉਹ ਰਜਿਸਟਰਡ ਮੋਬਾਇਲ ਨੰਬਰ ’ਤੇ ਪ੍ਰਾਪਤ ਹੋਏ ਪਿੰਨ ਨਾਲ ਖੁੱਲ੍ਹੇਗਾ। ਵਿਦਿਆਰਥੀ ਪਿੰਨ ਨੰਬਰ ਰਾਹੀਂ ਹੀ ਪ੍ਰੀਖਿਆ ਦਾ ਨਤੀਜਾ ਦੇਖ ਸਕਣਗੇ। ਪ੍ਰੀਖਿਆ ਦਾ ਨਤੀਜਾ ਦੇਖਣ ਤੋਂ ਬਾਅਦ ਉਸ ਨੂੰ ਡਿਜੀਟਲ ਮਾਰਕ ਸ਼ੀਟ ਪ੍ਰਾਪਤ ਕਰਨ ਦਾ ਵਿਕਲਪ ਦਿੱਤਾ ਜਾਵੇਗਾ। ਇਹ ਵਿਕਲਪ ਸਕੂਲ ਵੱਲੋਂ ਦਿੱਤੇ ਗਏ ਵਿਸ਼ੇਸ਼ 6 ਅੰਕ ਵਾਲੇ ਕੋਡ ਨਾਲ ਖੁੱਲ੍ਹੇਗਾ। ਵਿਦਿਆਰਥੀ ਮਾਰਕ ਸ਼ੀਟ ਨੂੰ ਡਾਊਨਲੋਡ ਕਰ ਕੇ ਉਸਦਾ ਪ੍ਰਿੰਟ ਲੈ ਸਕੇਗਾ।
ਪ੍ਰੀਖਿਆ ਦੇ ਨਤੀਜੇ ਤੋਂ ਬਾਅਦ ਸਕੂਲਾਂ ਨੂੰ ਮਿਲੇਗਾ 6 ਅੰਕਾਂ ਦਾ ਕੋਡ
ਸੀ. ਬੀ. ਐੱਸ. ਈ. ਵੱਲੋਂ ਜਾਰੀ ਹੁਕਮਾਂ ’ਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਡਿਜੀਟਲ ਮਾਰਕ ਸ਼ੀਟ ਲਈ ਇਕ ਵਿਸ਼ੇਸ਼ ਕੋਡ ਨਤੀਜਾ ਐਲਾਨਣ ਤੋਂ ਬਾਅਦ ਈਮੇਲ ਰਾਹੀਂ ਸਕੂਲਾਂ ਨੂੰ ਭੇਜਿਆ ਜਾਵੇਗਾ। ਹਰ ਸਕੂਲ ਦਾ ਵਿਸ਼ੇਸ਼ ਕੋਡ ਬਿਲਕੁਲ ਵੱਖਰਾ ਹੋਵੇਗਾ। ਡਿਜੀਟਲ ਲਾਕਰ ਲੈਣ ਲਈ ਵਿਦਿਆਰਥੀ ਨੂੰ ਉਸ ਸਕੂਲ ਦਾ ਕੋਡ ਵਰਤਣਾ ਹੋਵੇਗਾ, ਜਿਸ ’ਚ ਉਹ ਪੜ੍ਹਦਾ ਹੈ, ਉਹ ਇਸ ’ਚ ਕੋਈ ਹੋਰ ਕੋਡ ਨਹੀਂ ਵਰਤ ਸਕੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8