12 ਜੀ.ਬੀ. ਰੈਮ ਤੇ ਚਾਰ ਕੈਮਰਿਆਂ ਵਾਲਾ ਓਪੋ ਦਾ ਨਵਾਂ ਫੋਨ ਲਾਂਚ, ਜਾਣੋ ਖੂਬੀਆਂ

Friday, May 22, 2020 - 01:12 PM (IST)

12 ਜੀ.ਬੀ. ਰੈਮ ਤੇ ਚਾਰ ਕੈਮਰਿਆਂ ਵਾਲਾ ਓਪੋ ਦਾ ਨਵਾਂ ਫੋਨ ਲਾਂਚ, ਜਾਣੋ ਖੂਬੀਆਂ

ਗੈਜੇਟ ਡੈਸਕ— ਚੀਨ ਦੀ ਦਿੱਗਜ ਟੈੱਕ ਕੰਪਨੀ ਓਪੋ ਨੇ ਬਾਜ਼ਾਰ 'ਚ ਆਪਣਾ ਨਵਾਂ ਸਮਾਰਟਫੋਨ ਫਾਇੰਡ ਐਕਸ 2 ਨਿਓ ਲਾਂਚ ਕੀਤਾ ਹੈ। ਇਹ ਫੋਨ ਓਪੋ ਫਾਇੰਡ ਐਕਸ 2 ਦਾ ਹਲਕਾ ਮਾਡਲ ਹੈ। ਫੋਨ 'ਚ ਚਾਰ ਰੀਅਰ ਕੈਮਰੇ ਅਤੇ ਮਲਟੀ-ਲੇਅਰਡ ਕੂਲਿੰਗ ਸਿਸਟਮ ਦਿੱਤਾ ਗਿਆ ਹੈ। ਫਾਇੰਡ ਐਕਸ 2 ਨਿਓ ਦੀ ਸਭ ਤੋਂ ਖਾਸ ਗੱਲ ਹੈ ਕਿ ਇਹ ਇਕ 5ਜੀ ਰੈਡੀ ਸਮਾਰਟਫੋਨ ਹੈ। 

ਫੋਨ ਦੇ ਫੀਚਰਜ਼
ਫੋਨ 'ਚ 1080x2400 ਪਿਕਸਲ ਰੈਜ਼ੋਲਿਊਸ਼ਨ ਦੇ ਨਾਲ 6.5 ਇੰਚ ਦੀ ਅਮੋਲੇਡ ਡਿਸਪਲੇਅ ਦਿੱਤੀ ਗਈ ਹੈ। ਬਾਇਓਮੈਟ੍ਰਿਕ ਅਥੈਂਟਿਕੇਸ਼ਨ ਲਈ ਇਸ ਵਿਚ ਤੁਹਾਨੂੰ ਇੰਟੀਗ੍ਰੇਟਿਡ ਫਿੰਗਰਪ੍ਰਿੰਟ ਸੈਂਸਰ ਮਿਲੇਗਾ। 12 ਜੀ.ਬੀ. ਰੈਮ ਅਤੇ 256 ਜੀ.ਬੀ. ਇਨਬਿਲਟ ਸਟੋਰੇਜ ਨਾਲ ਆਉਣ ਵਾਲੇ ਫੋਨ 'ਚ ਸਨੈਪਡ੍ਰੈਗਨ 765ਜੀ ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ਐਂਡਰਾਇਡ 10 'ਤੇ ਬੇਸਡ ਕਲਰ ਓ.ਐੱਸ. 7 'ਤੇ ਕੰਮ ਕਰਦਾ ਹੈ। ਫੋਟੋਗ੍ਰਾਫੀ ਲਈ ਫੋਨ 'ਚ ਕਵਾਡ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਵਿਚ 48 ਮੈਗਾਪਿਕਸਲ ਦੇ ਮੇਨ ਕੈਮਰੇ ਦੇ ਨਾਲ 13 ਮੈਗਾਪਿਕਸਲ ਦਾ ਟੈਲੀਫੋਟੋ ਲੈੱਨਜ਼, 8 ਮੈਗਾਪਿਕਸਲ ਦਾ ਅਲਟਰਾ-ਵਾਈਡ ਐਂਗਲ ਅਤੇ ਬੋਹਕੇ ਮੋਡ ਲਈ 2 ਮੈਗਾਪਿਕਸਲ ਦਾ ਡੈੱਪਥ ਸੈਂਸਰ ਦਿੱਤਾ ਗਿਆ ਹੈ। ਸੈਲਫੀ ਲਈ ਫੋਨ ਦੇ ਫਰੰਟ 'ਚ 32 ਮੈਗਾਪਿਕਸਲ ਦਾ ਕੈਮਰਾ ਮਿਲੇਗਾ। 

ਫੋਨ 'ਚ 4,025 ਐੱਮ.ਏ.ਐੱਚ. ਦੀ ਬੈਟਰੀ ਲੱਗੀ ਹੈ। ਬੈਟਰੀ ਜਲਦੀ ਚਾਰਜ ਹੋਵੇ ਇਸ ਲਈ ਫੋਨ 'ਚ 30 ਵਾਟ ਵੂਕ ਫਲੈਸ਼ ਚਰਾਜ 4.0 ਤਕਨੀਕ ਦਿੱਤੀ ਗਈ ਹੈ। ਕੁਨੈਕਟਿਵਿਟੀ ਲਈ ਫੋਨ 'ਚ ਵਾਈ-ਫਾਈ 802.11 ਏ/ਐਕਸ, ਬਲੂਟੂਥ 5.1 ਐੱਨ.ਐੱਫ.ਸੀ., ਜੀ.ਪੀ.ਐੱਸ. ਅਤੇ ਇਕ ਟਾਈਪ-ਸੀ ਚਾਰਜਿੰਗ ਪੋਰਟ ਦਿੱਤਾ ਗਿਆ ਹੈ। 

ਓਪੋ ਫਾਇੰਡ ਐਕਸ 2 ਨਿਓ ਨੂੰ ਕੰਪਨੀ ਨੇ ਅਜੇ ਸਿਰਫ ਜਰਮਨੀ 'ਚ ਲਾਂਚ ਕੀਤਾ ਹੈ। ਫੋਨ ਸਿਰਫ 12 ਜੀ.ਬੀ. ਰੈਮ ਅਤੇ 256 ਜੀ.ਬੀ. ਦੀ ਇੰਟਰਨਲ ਸਟੋਰੇਜ ਮਾਡਲ 'ਚ ਆਉਂਦਾ ਹੈ। ਜਰਮਨੀ 'ਚ ਫੋਨ ਦੀ ਕੀਮਤ 699 ਪੌਂਡ (ਕਰੀਬ 58,000 ਰੁਪਏ) ਹੈ। ਫੋਨ ਨੂੰ ਭਾਰਤ ਸਮੇਤ ਦੁਨੀਆ ਦੇ ਬਾਕੀ ਦੇਸ਼ਾਂ 'ਚ ਕਦੋਂ ਤਕ ਲਾਂਚ ਕੀਤਾ ਜਾਵੇਗਾ ਇਸ ਬਾਰੇ ਕੰਪਨੀ ਨੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ।


author

Rakesh

Content Editor

Related News