''ਪਿਆਰ ਨਹੀਂ, ਮਜਬੂਰੀ ਸੀ ਪਾਕਿਸਤਾਨ ਆਉਣਾ'', ਹੈਰਾਨ ਕਰ ਦੇਵੇਗਾ ਸਰਬਜੀਤ ਕੌਰ ਮਾਮਲੇ ਦਾ ਇਹ ਨਵਾਂ 'ਐਂਗਲ'

Thursday, Jan 15, 2026 - 10:49 AM (IST)

''ਪਿਆਰ ਨਹੀਂ, ਮਜਬੂਰੀ ਸੀ ਪਾਕਿਸਤਾਨ ਆਉਣਾ'', ਹੈਰਾਨ ਕਰ ਦੇਵੇਗਾ ਸਰਬਜੀਤ ਕੌਰ ਮਾਮਲੇ ਦਾ ਇਹ ਨਵਾਂ 'ਐਂਗਲ'

ਗੁਰਦਾਸਪੁਰ/ਲਾਹੌਰ (ਵਿਨੋਦ)- ਸਰਬਜੀਤ ਕੌਰ, ਜੋ ਨਵੰਬਰ 2025 ਦੌਰਾਨ ਇਕ ਧਾਰਮਿਕ ਸਮੂਹ ਨਾਲ ਭਾਰਤ ਤੋਂ ਪਾਕਿਸਤਾਨ ਗਈ ਸੀ ਅਤੇ ਇਸਲਾਮ ਧਰਮ ਅਪਣਾ ਕੇ ਇਕ ਪਾਕਿਸਤਾਨੀ ਨਾਗਰਿਕ ਨਾਲ ਵਿਆਹ ਕਰਵਾ ਲਿਆ ਸੀ, ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ।

ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਸਰਬਜੀਤ ਕੌਰ ਨੇ ਐਕਸ ’ਤੇ ਵਾਇਰਲ ਆਪਣੀ ਇਕ ਆਡੀਓ-ਵੀਡੀਓ ਪੋਸਟ ਵਿਚ ਦੋਸ਼ ਲਾਇਆ ਹੈ ਕਿ ਉਹ ਆਪਣੇ ਕਥਿਤ ਪ੍ਰੇਮੀ ਨਾਸਿਰ ਹੁਸੈਨ ਤੋਂ ਉਸ ਦੀਆਂ ਵੀਡੀਓ ਡਿਲੀਟ ਕਰਵਾਉਣ ਲਈ ਪਾਕਿਸਤਾਨ ਆਈ ਸੀ ਕਿਉਂਕਿ ਉਹ ਉਸ ਨੂੰ ਬਲੈਕਮੇਲ ਕਰ ਰਿਹਾ ਸੀ। ਹੁਣ ਉਹ ਪਾਕਿਸਤਾਨ ਵਿਚ ਕੈਦੀ ਵਾਂਗ ਮਹਿਸੂਸ ਕਰਦੀ ਹੈ ਅਤੇ ਭਾਰਤ ਵਾਪਸ ਆਉਣਾ ਚਾਹੁੰਦੀ ਹੈ। ਇਸ ਦੌਰਾਨ ਉਹ ਪਾਕਿਸਤਾਨ ਵਿਚ ਹੀ ਰਹੀ ਤਾਂ ਜੋ ਫੋਟੋਆਂ, ਵੀਡੀਓ ਤੇ ਹੋਰ ਜਾਣਕਾਰੀ ਡਿਲੀਟ ਕਰਵਾ ਸਕੇ ਅਤੇ ਉਹ ਇਸ ਵਿਚ ਸਫਲ ਰਹੀ।

ਪਰ ਹੁਣ ਉਸ ਨੂੰ ਕਾਨੂੰਨੀ ਰੁਕਾਵਟਾਂ ਕਾਰਨ ਆਪਣੇ ਪਤੀ ਕੋਲ ਵਾਪਸ ਆਉਣ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਉਸ ਦੀ ਇਕ ਆਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਆਪਣੇ ਪਤੀ ਨਾਲ ਫੋਨ 'ਤੇ ਗੱਲ ਕਰਦੀ ਸੁਣਾਈ ਦੇ ਰਹੀ ਹੈ ਤੇ ਰੋ-ਰੋ ਕੇ ਉਸ ਨੂੰ ਆਪਣਾ ਹਾਲ ਸੁਣਾ ਰਹੀ ਹੈ।

ਇਹ ਵੀ ਪੁੜ੍ਹੋ- ਕੈਨੇਡਾ 'ਚ 2 ਪੰਜਾਬੀ ਮੁੰਡੇ ਤੇ 1 ਕੁੜੀ ਗ੍ਰਿਫ਼ਤਾਰ ! ਕਾਰਾ ਜਾਣ ਨਹੀਂ ਹੋਵੇਗਾ ਯਕੀਨ

ਸਰਬਜੀਤ ਕੌਰ ਨੂੰ ਇਸ ਸਮੇਂ ਪੁਲਸ ਸੁਰੱਖਿਆ ਹੇਠ ਲਾਹੌਰ ਦੇ ਇਕ ਮਹਿਲਾ ਸ਼ੈਲਟਰ ਹੋਮ ਵਿਚ ਰੱਖਿਆ ਗਿਆ ਹੈ, ਜਦੋਂਕਿ ਪਾਕਿਸਤਾਨੀ ਅਦਾਲਤਾਂ ਉਸ ਦੇ ਠਹਿਰਨ ਅਤੇ ਦੇਸ਼ ਨਿਕਾਲੇ ਸਬੰਧੀ ਪਟੀਸ਼ਨਾਂ ’ਤੇ ਵਿਚਾਰ ਕਰ ਰਹੀਆਂ ਹਨ। ਭਾਰਤੀ ਪੰਜਾਬ ਦੀ 48 ਸਾਲਾ ਸਿੱਖ ਔਰਤ ਸਰਬਜੀਤ ਕੌਰ, ਜੋ ਕਿ ਪਾਕਿਸਤਾਨ ਦੀ ਧਾਰਮਿਕ ਯਾਤਰਾ ਦੌਰਾਨ ਲਾਪਤਾ ਹੋ ਗਈ ਸੀ, ਦੀ ਯੋਜਨਾਬੱਧ ਵਾਪਸੀ ਸੋਸ਼ਲ ਮੀਡੀਆ ’ਤੇ ਇਕ ਭਾਵਨਾਤਮਕ ਆਡੀਓ ਕਲਿੱਪ ਸਾਹਮਣੇ ਆਉਣ ਤੋਂ ਬਾਅਦ ਕਾਨੂੰਨੀ ਤੇ ਕੂਟਨੀਤਕ ਰੁਕਾਵਟਾਂ ਕਾਰਨ ਫਿਰ ਬੇਯਕੀਨੀ ਹੋ ਗਈ ਹੈ।

ਜ਼ਿਕਰਯੋਗ ਹੈ ਕਿ ਕਪੂਰਥਲਾ ਜ਼ਿਲੇ ਦੇ ਪਿੰਡ ਅਮਾਨੀਪੁਰ ਦੀ ਰਹਿਣ ਵਾਲੀ ਸਰਬਜੀਤ ਨਵੰਬਰ 2025 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 556ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਸਿੱਖ ਸ਼ਰਧਾਲੂਆਂ ਦੇ ਵੱਡੇ ਸਮੂਹ ਨਾਲ ਪਾਕਿਸਤਾਨ ਗਈ ਸੀ। ਉੱਥੇ ਉਸ ਨੇ ਇਸਲਾਮ ਧਰਮ ਧਾਰਨ ਕਰ ਲਿਆ ਸੀ ਅਤੇ ਆਪਣਾ ਨਾਂ ਬਦਲ ਕੇ ਨੂਰ ਹੁਸੈਨ ਰੱਖ ਲਿਆ ਸੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News