ਵੜਿੰਗ ਦੇ 12 X 5 = 48 ਵਾਲੇ ਬਿਆਨ ''ਤੇ ਮਨਪ੍ਰੀਤ ਬਾਦਲ ਨੇ ਕਸਿਆ ਤੰਜ, ਸਟੇਜ ਤੋਂ ਆਖ਼ ਗਏ ਇਹ ਗੱਲ

Thursday, Jan 15, 2026 - 05:54 PM (IST)

ਵੜਿੰਗ ਦੇ 12 X 5 = 48 ਵਾਲੇ ਬਿਆਨ ''ਤੇ ਮਨਪ੍ਰੀਤ ਬਾਦਲ ਨੇ ਕਸਿਆ ਤੰਜ, ਸਟੇਜ ਤੋਂ ਆਖ਼ ਗਏ ਇਹ ਗੱਲ

ਗਿੱਦੜਬਾਹਾ: ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਭਾਜਪਾ ਦੀ ਮਾਘੀ ਮੇਲੇ ਦੀ ਸਿਆਸੀ ਕਾਨਫਰੰਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ 'ਤੇ ਤੰਜ ਕਸਿਆ। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਨੌਕਰੀਆਂ ਦੇਣ ਦੇ ਦਾਅਵੇ 'ਤੇ ਬੋਲਦਿਆਂ ਉਨ੍ਹਾਂ ਰਾਜਾ ਵੜਿੰਗ ਦੇ '12 X 5 = 48' ਵਾਲੇ ਬਿਆਨ 'ਤੇ ਚੁਟਕੀ ਲਈ। 

ਦਰਅਸਲ, ਮਨਪ੍ਰੀਤ ਸਿੰਘ ਬਾਦਲ ਆਮ ਆਦਮੀ ਪਾਰਟੀ ਦੀ ਗੱਲ ਕਰ ਰਹੇ ਸਨ ਕਿ ਉਨ੍ਹਾਂ ਨੇ ਇਸ਼ਤਿਹਾਰ ਪੜ੍ਹਿਆ ਹੈ ਕਿ ਸਰਕਾਰ ਨੇ 60 ਹਜ਼ਾਰ ਨੌਕਰੀਆਂ ਦੇ ਦਿੱਤੀਆਂ। ਉਨ੍ਹਾਂ ਕਿਹਾ ਕਿ ਪੰਜਾਬ 'ਚ 6 ਲੱਖ ਸਰਕਾਰੀ ਮੁਲਾਜ਼ਮ ਹਨ। ਮਨਪ੍ਰੀਤ ਬਾਦਲ ਨੇ ਹਿਸਾਬ ਲਾਉਂਦਿਆਂ ਦੱਸਿਆ ਕਿ ਜੇਕਰ ਹਰ ਸਾਲ 3 ਫ਼ੀਸਦੀ ਮੁਲਾਜ਼ਮ ਵੀ ਰਿਟਾਇਰ ਹੁੰਦੇ ਹਨ ਤਾਂ 18 ਹਜ਼ਾਰ ਬਣ ਜਾਂਦੇ ਹਨ ਅਤੇ 4 ਸਾਲਾਂ 'ਚ ਇਹ ਗਿਣਤੀ 72 ਹਜ਼ਾਰ ਬਣਦੀ ਹੈ। ਇਸ ਮੌਕੇ ਰਾਜਾ ਵੜਿੰਗ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਮੈਂ ਰਾਜਾ ਵੜਿੰਗ ਨਹੀਂ ਹਾਂ, ਮੈਨੂੰ ਇਹ ਸਾਰੇ ਨਾਪ-ਤੋਲ ਆਉਂਦੇ ਹਨ। 

ਉਨ੍ਹਾਂ ਕਿਹਾ ਕਿ ਕੋਈ ਪਟਵਾਰੀ ਹੈ, ਕੋਈ ਸਿਪਾਹੀ ਹੈ ਅਤੇ ਕੋਈ ਚਪੜਾਸੀ ਹੈ ਅਤੇ ਅਸੀਂ ਉਨ੍ਹਾਂ ਨੂੰ ਹੀ ਨੌਕਰੀਆਂ ਦੇ ਕੇ ਕਹਿੰਦੇ ਹਾਂ ਕਿ ਇੰਨੇ ਨੌਜਵਾਨਾਂ ਨੂੰ ਨੌਕਰੀਆਂ ਦੇ ਦਿੱਤੀਆਂ। ਉਨ੍ਹਾਂ ਕਿਹਾ ਕਿ ਅੱਜ ਪੰਜਾਬ 'ਚ ਤਜ਼ਰਬੇਕਾਰ ਅਤੇ ਵੱਡੀ ਸੋਚ ਰੱਖਣ ਵਾਲੇ ਜਾਖੜ ਸਾਹਿਬ ਵਰਗੇ ਲੀਡਰਾਂ ਨੂੰ ਅੱਗੇ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸਹੀ ਲੀਡਰਾਂ ਨੂੰ ਪਛਾਨਣ ਦੀ ਲੋੜ ਹੈ।


author

Anmol Tagra

Content Editor

Related News