ਅੰਮ੍ਰਿਤਸਰ ''ਚ ਦੋ ਪਹੀਆ ਵਾਹਨਾਂ ਨੂੰ ਹਾਈਵੇਅ ''ਤੇ ਚੜ੍ਹਣਾ ਮਨ੍ਹਾ! ਜਾਣੋ ਪੁਲਸ ਦਾ ਵੱਡਾ ਫ਼ੈਸਲਾ
Tuesday, Jan 13, 2026 - 04:38 PM (IST)
ਅੰਮ੍ਰਿਤਸਰ (ਅਕਸ਼ੇ)- ਅੰਮ੍ਰਿਤਸਰ 'ਚ ਲੋਹੜੀ ਦੇ ਤਿਉਹਾਰ ਨੂੰ ਦੇਖਦੇ ਹੋਏ ਪੁਲਸ ਪ੍ਰਸ਼ਾਸਨ ਵੱਲੋਂ ਦੋ ਪਹੀਆ ਵਾਹਨਾਂ ਲਈ ਪੁਲਾਂ ਅਤੇ ਹਾਈਵੇਅ 'ਤੇ ਚੜ੍ਹਨ ’ਤੇ ਪਾਬੰਦੀ ਲਗਾਈ ਗਈ ਹੈ। ਇਹ ਫ਼ੈਸਲਾ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ। ਪੁਲਸ ਅਧਿਕਾਰੀ ਏ.ਡੀ.ਸੀ.ਪੀ ( ADCP) ਮੈਡਮ ਅਨੁਸਾਰ ਲੋਹੜੀ ਮੌਕੇ ਵੱਡੀ ਗਿਣਤੀ ਵਿੱਚ ਲੋਕ ਪਤੰਗਬਾਜ਼ੀ ਕਰਦੇ ਹਨ। ਇਸ ਦੌਰਾਨ ਪਤੰਗਾਂ ਦੀ ਡੋਰ ਦੋ ਪਹੀਆ ਵਾਹਨ ਚਲਾਉਣ ਵਾਲਿਆਂ ਲਈ ਖ਼ਤਰਾ ਬਣ ਜਾਂਦੀ ਹੈ। ਉਨ੍ਹਾਂ ਕਿਹਾ ਜਿੱਥੇ ਪੰਛੀ ਇਸ ਡੋਰ ਦੀ ਲਪੇਟ 'ਚ ਆ ਰਹੇ ਹਨ ਉੱਥੇ ਹੀ ਮਨੁੱਖਾਂ ਦਾ ਜੀਵਨ ਵੀ ਖ਼ਤਰੇ 'ਚ ਹੈ। ਕਈ ਵਾਰ ਡੋਰ ਗਲੇ ਜਾਂ ਸਰੀਰ ਦੇ ਹੋਰ ਹਿੱਸਿਆਂ ’ਚ ਫਸਣ ਕਾਰਨ ਗੰਭੀਰ ਜ਼ਖ਼ਮ ਅਤੇ ਜਾਨੀ ਨੁਕਸਾਨ ਤੱਕ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।
ਇਹ ਵੀ ਪੜ੍ਹੋ-ਪੇਸ਼ੀ 'ਤੇ ਆਏ ਕੈਦੀਆਂ ਨੇ ਬੰਨ੍ਹ'ਤਾ ਪੁਲਸ ਅਧਿਕਾਰੀ, ਫਿਲਮੀ ਅੰਦਾਜ਼ 'ਚ ਸਰਕਾਰੀ ਗੱਡੀ ਲੈ ਕੇ ਹੋਏ ਫਰਾਰ (ਵੀਡੀਓ)
ਇਸੇ ਨੂੰ ਧਿਆਨ ਵਿੱਚ ਰੱਖਦਿਆਂ ਪੁਲਸ ਨੇ ਦੋ ਪਹੀਆ ਵਾਹਨਾਂ ਨੂੰ ਹਾਈਵੇਅ ਅਤੇ ਪੁਲਾਂ ਦੀ ਬਜਾਏ ਹੇਠਾਂ ਵਾਲੀਆਂ ਲੇਨਾਂ ਰਾਹੀਂ ਆਉਣ-ਜਾਣ ਦੀ ਹਦਾਇਤ ਦਿੱਤੀ ਹੈ। ਲੋਕਾਂ ਨੂੰ ਇਸ ਸੰਬੰਧੀ ਪੁਲਸ ਵੱਲੋਂ ਲਾਊਡ ਸਪੀਕਰਾਂ ਰਾਹੀਂ ਲਗਾਤਾਰ ਸੁਚੇਤ ਕੀਤਾ ਜਾ ਰਿਹਾ ਹੈ। ਪ੍ਰਸ਼ਾਸਨ ਵੱਲੋਂ ਹਾਈਵੇਅ ’ਤੇ ਸਖ਼ਤੀ ਨਾਲ ਰੋਕ-ਟੋਕ ਕੀਤੀ ਜਾ ਰਹੀ ਹੈ ਅਤੇ ਸਥਿਤੀ ’ਤੇ ਨਜ਼ਰ ਰੱਖਣ ਲਈ ਡਰੋਨ ਰਾਹੀਂ ਵੀ ਵੱਖਰੀ ਨਿਗਰਾਨੀ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਅਣਚਾਹੀ ਘਟਨਾ ਤੋਂ ਬਚਿਆ ਜਾ ਸਕੇ।
ਇਹ ਵੀ ਪੜ੍ਹੋ- ਮਕਰ ਸੰਕ੍ਰਾਂਤੀ ’ਤੇ ਕਦੋਂ ਖਾਣੀ ਹੈ ਖਿਚੜੀ? ਜਾਣੋ ਜੋਤਿਸ਼ਾਂ ਨੇ ਕੀ ਦੱਸਿਆ
ਦੱਸਣਯੋਗ ਹੈ ਕਿ ਪੁਲਸ ਪ੍ਰਸ਼ਾਸਨ ਨੇ ਚਾਈਨਾ ਡੋਰ ਵੇਚਣ ਅਤੇ ਉਡਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਦੌਰਾਨ ADCP ਮੈਡਮ ਸਮੇਤ ਹੋਰ ਉੱਚ ਅਧਿਕਾਰੀ ਹਾਈਵੇਅ ’ਤੇ ਮੌਜੂਦ ਰਹਿ ਕੇ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ RED ALERT! ਪੜ੍ਹੋ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ 'ਚ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
