ਕੇਂਦਰੀ ਜੇਲ੍ਹ ’ਚੋਂ 17 ਮੋਬਾਈਲ ਫੋਨ ਬਰਾਮਦ, 16 ਕੈਦੀਆਂ ਤੇ ਹਵਾਲਾਤੀਆਂ ਖਿਲਾਫ ਮਾਮਲਾ ਦਰਜ

Sunday, Jan 11, 2026 - 11:35 AM (IST)

ਕੇਂਦਰੀ ਜੇਲ੍ਹ ’ਚੋਂ 17 ਮੋਬਾਈਲ ਫੋਨ ਬਰਾਮਦ, 16 ਕੈਦੀਆਂ ਤੇ ਹਵਾਲਾਤੀਆਂ ਖਿਲਾਫ ਮਾਮਲਾ ਦਰਜ

ਫਿਰੋਜ਼ਪੁਰ (ਕੁਮਾਰ, ਪਰਮਜੀਤ, ਆਨੰਦ)– ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਸੁਪਰਡੈਂਟ ਮਨਜੀਤ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜੇਲ੍ਹ ਪ੍ਰਸ਼ਾਸਨ ਵੱਲੋਂ ਵੱਡਾ ਐਕਸ਼ਨ ਲੈਂਦੇ ਹੋਏ ਸਰਪ੍ਰਾਈਜ ਚੈਕਿੰਗ ਕਰ ਕੇ ਜੇਲ੍ਹ ’ਚੋਂ 17 ਟੱਚ ਸਕਰੀਨ ਅਤੇ ਕੀਪੈਡ ਮੋਬਾਈਲ ਫੋਨ ਬਰਾਮਦ ਕੀਤੇ ਹਨ, ਜਿਸ ਨੂੰ ਲੈ ਕੇ ਜੇਲ੍ਹ ਅਧਿਕਾਰੀਆਂ ਵੱਲੋਂ ਭੇਜੀ ਗਈ ਲਿਖਤੀ ਜਾਣਕਾਰੀ ਦੇ ਆਧਾਰ ’ਤੇ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ 16 ਕੈਦੀਆਂ ਅਤੇ ਹਵਾਲਾਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ- ਪੰਜਾਬ 'ਚ 5 ਦਿਨ ਮੌਸਮ ਨੂੰ ਲੈ ਕੇ ਵੱਡੀ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ 'ਚ...

ਇਹ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਸ਼ਰਮਾ ਸਿੰਘ ਨੇ ਦੱਸਿਆ ਕਿ ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਸਿੱਧੂ ਅਤੇ ਡਿਪਟੀ ਸੁਪਰਡੈਂਟ ਯੋਗੇਸ਼ ਜੈਨ ਦੇ ਨਿਰਦੇਸ਼ਾਂ ਅਨੁਸਾਰ ਜੇਲ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ’ਤੇ ਕੀਤੇ ਗਏ ਸਰਚ ਆਪ੍ਰੇਸ਼ਨ ਦੌਰਾਨ ਕੈਦੀ ਸੁਖਵਿੰਦਰ ਸਿੰਘ, ਹਵਾਲਾਤੀ ਰਾਜਦੀਪ ਸਿੰਘ ਉਰਫ ਮੋਟਾ, ਹਵਾਲਾਤੀ ਮੋਹਿਤ ਉਰਫ ਕਾਕਾ ਵਾਸੀ ਬਟਾਲਾ ਜ਼ਿਲਾ ਗੁਰਦਾਸਪੁਰ, ਹਵਾਲਾਤੀ ਬੌਬੀ ਉਰਫ ਗੁੱਲੀ, ਹਵਾਲਾਤੀ ਗੁਰਜੀਤ ਸਿੰਘ ਵਾਸੀ ਤਰਨਤਾਰਨ ਜ਼ਿਲਾ, ਹਵਾਲਾਤੀ ਸੁਖਦੇਵ ਸਿੰਘ ਵਾਸੀ ਮੋਗਾ ਜ਼ਿਲਾ, ਹਵਾਲਾਤੀ ਵਿਸ਼ਾਲ, ਹਵਾਲਾਤੀ ਹਰਪ੍ਰੀਤ ਸਿੰਘ, ਹਵਾਲਾਤੀ ਕਮਲ ਕੁਮਾਰ, ਹਵਾਲਾਤੀ ਅਕਾਸ਼ਦੀਪ ਸਿੰਘ, ਹਵਾਲਾਤੀ ਲਵਪ੍ਰੀਤ ਸਿੰਘ ਉਰਫ ਲੱਡੂ, ਹਵਾਲਾਤੀ ਸਿਮਰਨਪ੍ਰੀਤ ਸਿੰਘ ਵਾਸੀ ਮਲੇਰਕੋਟਲਾ, ਹਵਾਲਾਤੀ ਲਵਪ੍ਰੀਤ ਸਿੰਘ ਵਾਸੀ ਲੁਧਿਆਣਾ ਜ਼ਿਲਾ, ਲਵ ਭੱਟੀ, ਹਵਾਲਾਤੀ ਜਸਵਿੰਦਰ ਸਿੰਘ ਅਤੇ ਹਵਾਲਾਤੀ ਸਾਹਿਲ ਉਰਫ ਕਾਲਾ ਤੋਂ ਟੱਚ ਸਕਰੀਨ ਅਤੇ ਮੋਬਾਈਲ ਕੀਪੈਡ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ।

ਇਹ ਵੀ ਪੜ੍ਹੋ-ਅੰਮ੍ਰਿਤਸਰ 'ਚ ਬਿਊਟੀਸ਼ੀਅਨ ਨੂੰ ਮਾਰੀਆਂ ਤਾਬੜਤੋੜ ਗੋਲੀਆਂ, ਫੈਲੀ ਦਹਿਸ਼ਤ

ਉਨ੍ਹਾਂ ਦੱਸਿਆ ਕਿ ਕਾਫੀ ਸਮੇਂ ਤੋਂ ਸਮਾਜ ਵਿਰੋਧੀ ਅਨਸਰ ਬਾਹਰੋਂ ਪੈਕੇਟਾਂ ’ਚ ਮੋਬਾਈਲ ਫੋਨ ਅਤੇ ਨਸ਼ੀਲੇ ਪਦਾਰਥ ਜੇਲ ’ਚ ਸੁੱਟ ਰਹੇ ਹਨ। ਜੇਲ ਪ੍ਰਸ਼ਾਸਨ ਪਿਛਲੇ ਸਮੇਂ ਦੌਰਾਨ ਭਾਰੀ ਮਾਤਰਾ ’ਚ ਅਜਿਹੇ ਪੈਕੇਟ ਫੜਨ ’ਚ ਸਫਲ ਰਿਹਾ ਹੈ ਅਤੇ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਥਰੋ ਕਰਨ ਵਾਲੇ ਕਈ ਸ਼ਰਾਰਤੀ ਅਨਸਰਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ।

ਇਹ ਵੀ ਪੜ੍ਹੋ- ਅਹਿਮ ਖ਼ਬਰ: ਜਲੰਧਰ ਤੇ ਹੁਸ਼ਿਆਰਪੁਰ ਜ਼ਿਲ੍ਹੇ 'ਚ ਲੱਗ ਗਈਆਂ ਕਈ ਪਾਬੰਦੀਆਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News