ਪਾਪ-ਅਪ ਸੈਲਫੀ ਕੈਮਰੇ ਨਾਲ ਆਪਣਾ ਪਹਿਲਾ ਸਮਾਰਟਫੋਨ ਲਾਂਚ ਕਰੇਗੀ ਨੋਕੀਆ

10/11/2019 8:28:08 PM

ਗੈਜੇਟ ਡੈਸਕ—ਸਮਾਰਟਫੋਨ ਕੰਪਨੀਆਂ ਆਪਣੇ ਸਮਾਰਟਫੋਨਸ ਨੂੰ 5ਜੀ ਕੁਨੈਕਟੀਵਿਟੀ ਸਪੋਰਟ ਨਾਲ ਲਾਂਚ ਕਰ ਰਹੀਆਂ ਹਨ ਅਤੇ ਨੋਕੀਆ ਵੀ ਇਸ ਰੇਸ 'ਚ ਪਿੱਛੇ ਨਹੀਂ ਰਹਿਣਾ ਚਾਹੁੰਦਾ ਹੈ। ਹੁਵਾਵੇਈ ਅਤੇ ਸੈਮਸੰਗ ਵਰਗੀਆਂ ਕੰਪਨੀਆਂ ਤੋਂ ਬਾਅਦ ਨੋਕੀਆ ਆਪਣੇ ਨੋਕੀਆ 8.2 ਸਮਾਰਟਫੋਨ 5ਜੀ ਕੁਨੈਕਟੀਵਿਟੀ ਨਾਲ ਲਾਂਚ ਕਰ ਸਕਦੀ ਹੈ। Nokiapoweruser ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਮੋਬਾਇਲ ਵਰਲਡ ਕਾਂਗਰਸ (MWC) 2020 ਦੌਰਾਨ ਅਗਲੇ ਸਾਲ ਐੱਚ.ਐੱਮ.ਡੀ. ਗਲੋਬਲੀ ਨੋਕੀਆ 8.2 ਨੂੰ 5ਜੀ ਕੁਨੈਕੀਟਿਵੀ ਸਪੋਰਟ ਨਾਲ ਲਾਂਚ ਕਰ ਸਕਦੀ ਹੈ।

ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ ਸਮਾਰਟਫੋਨ 'ਚ ਕੰਪਨੀ ਰੀਅਰ ਪੈਨਲ 'ਤੇ ਕਵਾਡ-ਕੈਮਰਾ ਸੈਟਅਪ ਦੇ ਸਕਦੀ ਹੈ। ਨਾਲ ਹੀ ਸੈਲਫੀ ਲਈ ਨੋਕੀਆ 8.2 'ਚ ਪਾਪ-ਅਪ ਸੈਲਫੀ ਕੈਮਰਾ ਮਕੈਨਿਜਮ ਦੇਖਣ ਨੂੰ ਮਿਲੇਗਾ, ਜਿਸ ਨਾਲ ਹਾਈ ਸਕਰੀਨ-ਟੂ-ਬਾਡੀ ਰੇਸ਼ੀਓ ਨੋਕੀਆ ਇਸ ਸਮਾਰਟਫੋਨ 'ਚ ਦੇਵੇਗਾ। ਰਿਪੋਰਟ 'ਚ ਕਿਹਾ ਗਿਆ ਹੈ ਕਿ ਨੋਕੀਆ 8.2 'ਚ ਹਾਲਾਂਕਿ ਸਾਰੇ ਸਪੈਸੀਫਿਕੇਸ਼ਨਸ ਫਲੈਗਸ਼ਿਪ ਲੇਵਲ ਦੇ ਨਹੀਂ ਹੋਣਗੇ। ਅਜਿਹੇ 'ਚ ਮੰਨੀਆ ਜਾ ਰਿਹਾ ਹੈ ਕਿ 5ਜੀ ਨੋਕੀਆ 8.2 ਨੂੰ ਫਲੈਗਸ਼ਿਪ ਸਪੈਸੀਫਿਕੇਸ਼ਨਸ ਨਾਲ ਵੱਖ ਤੋਂ ਲਾਂਚ ਕੀਤਾ ਜਾ ਸਕਦਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ ਸਮਾਰਟਫੋਨ ਦੀ ਕੀਮਤ ਐੱਚ.ਐੱਮ.ਡੀ. ਗਲੋਬਲੀ ਸੀ.ਈ.ਓ. ਜੂਹੋ ਸਰਵਿਕਾਸ ਮੁਤਾਬਕ 500 ਡਾਲਰ (ਕਰੀਬ 33,500 ਰੁਪਏ) ਹੋ ਸਕਦੀ ਹੈ।

32 ਮੈਗਾਪਿਕਸਲ ਕੈਮਰਾ
ਪਿਛਲੇ ਸਾਲ ਲਾਂਚ ਹੋਏ ਨੋਕੀਆ 8.1 ਦਾ ਅਪਗ੍ਰੇਡੇਡ ਵੇਰੀਐਂਟ ਨੋਕੀਆ 8.2 ਪਾਪ-ਅਪ ਸੈਲਫੀ ਕੈਮਰੇ ਨਾਲ ਆਉਣ ਵਾਲਾ ਇਹ ਕੰਪਨੀ ਦਾ ਪਹਿਲਾ ਫੋਨ ਹੋਵੇਗਾ। ਐੱਚ.ਐੱਮ.ਡੀ. ਗਲੋਬਲ ਦੇ ਮਾਲੀਕਾਨਾ ਹੱਕ ਵਾਲੀ ਕੰਪਨੀ ਪਹਿਲੇ ਹੀ ਨੋਕੀਆ ਐਕਸ71 'ਚ ਪੰਚ ਹੋਲ ਡਿਜ਼ਾਈਨ ਲਿਆ ਚੁੱਕੀ ਹੈ। ਟਿਪਸਟਰ ਈਸ਼ਾਨ ਅਗਰਵਾਲ ਨੇ ਟਵਿੱਟਰ 'ਤੇ ਕੁਝ ਡੀਟੇਲਸ ਸ਼ੇਅਰ ਕੀਤੀ ਸੀ, ਜਿਨ੍ਹਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਨੋਕੀਆ 8.2  ਸਮਾਰਟਫੋਨ 'ਚ 32 ਮੈਗਾਪਿਕਸਲ ਦਾ ਪਾਪ-ਅਪ ਸੈਲਫੀ ਕੈਮਰਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਐਂਡ੍ਰਾਇਡ Q ਅਤੇ 8ਜੀ.ਬੀ. ਰੈਮ+256ਜੀ.ਬੀ.ਇੰਟਰਨਲ ਸਟੋਰੇਜ਼ ਆਪਸ਼ਨ ਨਾਲ ਪੇਸ਼ ਕੀਤਾ ਜਾਵੇਗਾ।


Karan Kumar

Content Editor

Related News