ਗੈਸ ਏਜੰਸੀ ਦੇ ਡਿਲਿਵਰੀ ਮੈਨ ਨੂੰ ਲੁੱਟਣ ਦੀ ਕੋਸ਼ਿਸ਼, CCTV ਕੈਮਰੇ ’ਚ ਕੈਦ ਹੋਈ ਘਟਨਾ
Thursday, Mar 28, 2024 - 01:12 PM (IST)
ਹੁਸ਼ਿਆਰਪੁਰ (ਜੈਨ)-ਸੁਰਜੀਤ ਗੈਸ ਸਰਵਿਸ ਦੇ ਡਿਲਿਵਰੀ ਮੈਨ ਰਾਜ ਕੁਮਾਰ ਦਾ ਬੀਤੇ ਦਿਨ ਮੋਟਰਸਾਈਕਲ ਸਵਾਰ 2 ਲੁਟੇਰਿਆਂ ਨੇ ਕੈਸ਼ ਬੈਗ ਖੋਹਣ ਦੀ ਕੋਸ਼ਿਸ਼ ਕੀਤੀ। ਰਾਜ ਕੁਮਾਰ ਨੇ ਹਿੰਮਤ ਦਿਖਾਉਂਦੇ ਹੋਏ ਲੁਟੇਰਿਆਂ ਨਾਲ ਉਲਝਦੇ ਹੋਏ ਬੈਗ ਨਹੀਂ ਛੱਡਿਆ। ਗੈਸ ਏਜੰਸੀ ਦੇ ਸੰਚਾਲਕ ਪਰਮਿੰਦਰ ਸਿੰਘ ਚੀਮਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 26 ਮਾਰਚ ਨੂੰ ਦੁਪਹਿਰ 1 ਵਜੇ ਦੇ ਕਰੀਬ ਈ-ਰਿਕਸ਼ਾ ’ਚ ਗੈਸ ਸਿਲੰਡਰ ਲੱਦ ਕੇ ਰਾਜ ਕੁਮਾਰ ਟੈਗੋਰ ਨਗਰ ’ਚ ਮੈਰੀ ਗੋਲਡ ਪਬਲਿਕ ਸਕੂਲ ਦੇ ਨੇੜੇ ਡਿਲਿਵਰੀ ਦੇ ਰਿਹਾ ਸੀ।
ਇਸੇ ਦੌਰਾਨ ਨੀਲੇ ਰੰਗ ਦੇ ਸਪਲੈਂਡਰ ਮੋਟਰਸਾਈਕਲ ’ਤੇ ਸਵਾਰ 25-30 ਸਾਲਾ 2 ਨੌਜਵਾਨਾਂ ਨੇ ਉਸ ਦਾ ਕੈਸ਼ ਬੈਗ ਖੋਹਣ ਦੀ ਕੋਸ਼ਿਸ਼ ਕੀਤੀ। ਲੁਟੇਰਿਆਂ ਨਾਲ ਉਲਝਦੇ ਹੋਏ ਰਾਜ ਕੁਮਾਰ ਨੇ ਸ਼ੋਰ ਮਚਾਇਆ ਅਤੇ ਆਸਪਾਸ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਜਿਸ ਪਿੱਛੋਂ ਲੁਟੇਰੇ ਭੱਜ ਗਏ। ਲੁੱਟ ਦੀ ਕੋਸ਼ਿਸ਼ ਦੀ ਘਟਨਾ ਇਲਾਕੇ ਦੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਰਿਕਾਰਡ ਹੋ ਗਈ। ਉਨ੍ਹਾਂ ਨੇ ਥਾਣਾ ਮਾਡਲ ਟਾਊਨ ਪੁਲਸ ’ਚ ਲਿਖਤੀ ਸ਼ਿਕਾਇਤ ਦੇ ਕੇ ਬਣਦੀ ਕਾਰਵਾਈ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ: ਕੁਲਦੀਪ ਸਿੰਘ ਧਾਲੀਵਾਲ ਨੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਾਤ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8