ਸੈਲਫੀ ਲੈਣ ਝੀਲ ’ਚ ਉਤਰੇ 2 ਨੌਜਵਾਨ ਡੁੱਬੇ, ਅਜੇ ਤਕ ਨਹੀਂ ਮਿਲਿਆ ਕੋਈ ਸੁਰਾਗ
Thursday, Apr 18, 2024 - 01:28 AM (IST)
ਪੰਚਕੂਲਾ (ਮੁਕੇਸ਼ ਖੇੜਾ)– ਗੁਰਦੁਆਰਾ ਸ੍ਰੀ ਨਾਡਾ ਸਾਹਿਬ ਤੋਂ ਮੋਰਨੀ ਰੋਡ ਸਥਿਤ ਹੋਟਲ ਗੋਲਡਨ ਟਿਯੁਲਿਪ ਤੋਂ ਕਰੀਬ 3 ਕਿਲੋਮੀਟਰ ਅੰਦਰ ਜੰਗਲ ’ਚ ਬਣੀ ਕੁਦਰਤੀ ਝੀਲ ’ਚ ਘੁੰਮਣ ਗਏ ਨੌਜਵਾਨ ਹਾਦਸੇ ਦਾ ਸ਼ਿਕਾਰ ਹੋ ਗਏ। ਸੈਲਫੀ ਲੈਣ ਲਈ ਝੀਲ ’ਚ ਉਤਰੇ 2 ਨੌਜਵਾਨ ਬੁੱਧਵਾਰ ਦੇਰ ਸ਼ਾਮ ਨੂੰ ਡੁੱਬ ਗਏ। ਉਨ੍ਹਾਂ ਦੀ ਪਛਾਣ ਮਨੀਮਾਜਰਾ ਦੇ ਇਰਫਾਨ (18) ਤੇ ਪੰਚਕੂਲਾ ਦੇ ਪਿੰਡ ਖਟੋਲੀ ਦੇ ਪ੍ਰਿੰਸ (19) ਵਜੋਂ ਹੋਈ ਹੈ।
ਉਨ੍ਹਾਂ ਦੇ ਸਾਥੀਆਂ ਨੇ ਚੰਡੀ ਮੰਦਰ ਥਾਣਾ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੌਜਵਾਨਾਂ ਦੀ ਭਾਲ ਕਰਦੀ ਰਹੀ ਪਰ ਸੁਰਾਗ ਨਹੀਂ ਮਿਲਿਆ। ਹਨੇਰਾ ਹੋਣ ਕਾਰਨ ਬਚਾਅ ਕਾਰਜ ਰੋਕਣਾ ਪਿਆ। ਹੁਣ ਵੀਰਵਾਰ ਸਵੇਰੇ ਪੰਚਕੂਲਾ ਤੋਂ ਐੱਨ. ਡੀ. ਆਰ. ਐੱਫ. ਟੀਮ ਨੌਜਵਾਨਾਂ ਦੀ ਭਾਲ ਸ਼ੁਰੂ ਕਰੇਗੀ। ਚੰਡੀਗੜ੍ਹ ਥਾਣਾ ਪੁਲਸ ਝੀਲ ’ਚ ਡੁੱਬੇ ਨੌਜਵਾਨਾਂ ਦੇ ਸਾਥੀਆਂ ਦੇ ਬਿਆਨ ਦਰਜ ਕਰ ਰਹੀ ਸੀ ਤਾਂ ਜੋ ਪੂਰੇ ਮਾਮਲੇ ਦੀ ਜਾਣਕਾਰੀ ਮਿਲ ਸਕੇ।
ਇਹ ਖ਼ਬਰ ਵੀ ਪੜ੍ਹੋ : ‘ਚਮਕੀਲਾ’ ਫ਼ਿਲਮ ਨੂੰ ਲੈ ਕੇ ਵਿਦੇਸ਼ੀ ਸਿੱਖਾਂ ’ਚ ਰੋਸ, ਕਿਹਾ– ‘ਲੱਚਰਤਾ ਨੂੰ ਉਤਸ਼ਾਹਿਤ ਕਰਕੇ ਸਿੱਖਾਂ ਦੇ ਜ਼ਖ਼ਮਾਂ...’
ਇਕ ਨੌਜਵਾਨ ਨੂੰ ਸਾਥੀਆਂ ਨੇ ਝੀਲ ’ਚੋਂ ਸੁਰੱਖਿਅਤ ਕੱਢਿਆ ਬਾਹਰ
ਪੁਲਸ ਅਨੁਸਾਰ ਬੁੱਧਵਾਰ ਦੁਪਹਿਰ ਕਰੀਬ 2.30 ਵਜੇ ਮੋਰੀ ਗੇਟ ਨਿਵਾਸੀ ਇਰਫਾਨ, ਅਜੇ, ਜਾਵਿਦ, ਪਿੰਡ ਖਟੋਲੀ ਨਿਵਾਸੀ ਪ੍ਰਿੰਸ ਤੇ ਅਮਨ ਘੁੰਮਣ ਲਈ ਨਿਕਲੇ ਸੀ। ਸਾਰੇ ਨੌਜਵਾਨ ਪੰਚਕੂਲਾ ਦੇ ਮੋਰਨੀ ਟੀ-ਪੁਆਇੰਟ ਤੋਂ ਹੁੰਦਿਆਂ ਹੋਟਲ ਗੋਲਡਨ ਟਿਯੁਲਿਪ ਦੇ ਕੋਲ ਕੱਚੇ ਰਸਤੇ ਤੋਂ ਹੁੰਦੇ ਹੋਏ ਝੀਲ ’ਤੇ ਪਹੁੰਚੇ। ਤਿੰਨ ਨੌਜਵਾਨ ਸੈਲਫੀ ਲੈਣ ਲਈ ਝੀਲ ’ਚ ਉਤਰ ਗਏ। ਸੈਲਫੀ ਲੈਂਦੇ ਸਮੇਂ ਤਿੰਨਾਂ ਦਾ ਸੰਤੁਲਨ ਵਿਗੜ ਗਿਆ ਤੇ ਝੀਲ ’ਚ ਡਿੱਗ ਗਏ। ਇਕ ਨੌਜਵਾਨ ਨੂੰ ਸਾਥੀਆਂ ਨੇ ਮੌਕੇ ’ਤੇ ਹੀ ਝੀਲ ’ਚੋਂ ਸੁਰੱਖਿਅਤ ਕੱਢ ਲਿਆ।
ਬਾਕੀ ਦੋਵਾਂ ਨੂੰ ਨਹੀਂ ਕੱਢ ਸਕੇ ਤੇ ਇਰਫਾਨ ਤੇ ਪ੍ਰਿੰਸ ਡੁੱਬ ਗਏ। ਦੋਸਤਾਂ ਨੇ ਆਪਣੇ ਵਲੋਂ ਉਨ੍ਹਾਂ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਬਾਹਰ ਨਹੀਂ ਕੱਢ ਸਕੇ। ਦੋਸਤਾਂ ਨੇ ਪੁਲਸ ਨੂੰ ਘਟਨਾ ਦੇ ਸਬੰਧ ’ਚ ਸੂਚਨਾ ਦਿੱਤੀ। ਮੌਕੇ ’ਤੇ ਚੰਡੀ ਮੰਦਰ ਥਾਣਾ ਪੁਲਸ ਦੀ ਟੀਮ ਪਹੁੰਚੀ। ਦੇਰ ਸ਼ਾਮ ਤੱਕ ਪੁਲਸ ਨੇ ਆਪਣੇ ਪੱਧਰ ’ਤੇ ਦੋਵਾਂ ਦੀ ਭਾਲ ਕੀਤੀ ਪਰ ਕੋਈ ਸਫ਼ਲਤਾ ਨਹੀਂ ਮਿਲੀ। ਝੀਲ ’ਚ ਡੁੱਬੇ ਨੌਜਵਾਨਾਂ ਦੇ ਸਾਥੀਆਂ ਦੀ ਨਿਸ਼ਾਨਦੇਹੀ ’ਤੇ ਪੁਲਸ ਨੇ ਭਾਲ ਕਰਨ ਦੀ ਕੋਸ਼ਿਸ਼ ਕੀਤੀ।
ਕੁਦਰਤੀ ਝੀਲ ’ਚ ਦੋ ਨੌਜਵਾਨਾਂ ਦੇ ਡੁੱਬਣ ਦੀ ਸੂਚਨਾ ਮਿਲੀ ਹੈ। ਪੁਲਸ ਟੀਮ ਬਣਾ ਕੇ ਨੌਜਵਾਨਾਂ ਦੀ ਭਾਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਲਾਪਤਾ ਹੋਏ ਨੌਜਵਾਨਾਂ ਨੇ ਦੋਸਤਾਂ ਦੇ ਬਿਆਨ ਦਰਜ ਕੀਤੇ ਗਏ ਹਨ। ਐੱਨ. ਡੀ. ਆਰ. ਐੱਫ. ਟੀਮ ਨੂੰ ਵੀ ਸੂਚਨਾ ਦਿੱਤੀ ਗਈ ਹੈ। ਸਵੇਰੇ ਟੀਮ ਝੀਲ ’ਤੇ ਪਹੁੰਚ ਕੇ ਨੌਜਵਾਨਾਂ ਦੀ ਭਾਲ ਕਰੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।