ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਦੇ ਕਤਲ ਦੀ ਜਾਂਚ ਕਰੇਗੀ NIA,ਵਿਦੇਸ਼ ਨਾਲ ਜੁੜੇ ਤਾਰ, ਖੁੱਲ੍ਹ ਰਹੇ ਵੱਡੇ ਰਾਜ਼

04/18/2024 6:45:44 PM

ਨਵਾਂਸ਼ਹਿਰ (ਮਨੋਰੰਜਨ)- ਨੰਗਲ ਦੇ ਵਿਸ਼ਵ ਹਿੰਦੂ ਪ੍ਰੀਸ਼ਦ ਪ੍ਰਧਾਨ ਵਿਕਾਸ ਪ੍ਰਭਾਕਰ ਉਰਫ਼ ਵਿਕਾਸ ਬੱਗਾ ਦੇ ਕਤਲ ਵਿਚ ਵਿਦੇਸ਼ੀ ਹੈਂਡਲਰਸ ਦੀ ਸ਼ਮੂਲੀਅਤ ਦੀ ਗੰਭੀਰਤਾ ਨੂੰ ਵੇਖਦੇ ਹੋਏ ਸਰਕਾਰ ਨੇ ਹੁਣ ਇਸ ਕਤਲ ਕਾਂਡ ਦੀ ਜਾਂਚ ਐੱਨ. ਆਈ. ਏ. ਤੋਂ ਕਰਵਾਉਣ ਦਾ ਮਨ ਬਣਾਇਆ ਹੈ। ਵਿਕਾਸ ਪ੍ਰਭਾਕਰ ਕਤਲ ਕਾਂਡ ਦੇ ਦੋਵੇਂ ਦੋਸ਼ੀ ਪਿਛਲੇ ਦਿਨੀਂ ਨਵਾਂਸ਼ਹਿਰ ਨਾਲ ਲੱਗਦੇ ਪਿੰਡ ਸਲੋਹ ਤੋਂ ਫੜੇ ਗਏ ਸਨ। ਦੋਵੇਂ ਮੁਲਜ਼ਮ ਇਸ ਸਮੇਂ ਨੰਗਲ ਪੁਲਸ ਕੋਲ ਰਿਮਾਂਡ ’ਤੇ ਹਨ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਨੰਗਲ ਦੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਵਿਕਾਸ ਪ੍ਰਭਾਕਰ ਦਾ ਉਸ ਦੀ ਦੁਕਾਨ ’ਚ ਦੋ ਲੋਕਾਂ ਨੇ ਸਿਰ ’ਤੇ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਦੇ ਬਾਅਦ ਪੁਲਸ ਟੀਮ ਨੇ ਸੀ. ਸੀ. ਟੀ. ਵੀ. ਫੁਟੇਜ ਤੋਂ ਹਾਸਲ ਫੋਟੋ ਰਾਹੀਂ ਕਥਿਤ ਦੋਸ਼ੀਆਂ ਤੱਕ ਪਹੁੰਚਣ ’ਚ ਸਫ਼ਲਤਾ ਹਾਸਲ ਕੀਤੀ। ਪੁਲਸ ਨੇ ਨਵਾਂਸ਼ਹਿਰ ਦੇ ਪਿੰਡ ਸਲੋਹ ਤੋਂ ਦੋ ਕਥਿਤ ਦੋਸ਼ੀਆਂ ਮਨਦੀਪ ਉਰਫ਼ ਮੰਗੀ ਅਤੇ ਸੁਰਿੰਦਰ ਉਰਫ਼ ਰੀਕਾ ਨੂੰ ਕਾਬੂ ਕਰਕੇ ਉਨ੍ਹਾਂ ਤੋਂ ਦੋ ਪਿਸਤੌਲਾਂ ਅਤੇ 16 ਜ਼ਿੰਦਾ ਕਾਰਤੂਸ ਬਰਾਮਦ ਕੀਤੇ।

ਇਹ ਵੀ ਪੜ੍ਹੋ- ਭਾਜਪਾ ਨੂੰ ਕੇਜਰੀਵਾਲ ਤੋਂ ਡਰ ਲੱਗਦਾ ਹੈ, ਇਸੇ ਲਈ ਝੂਠੇ ਕੇਸ ’ਚ ਫਸਾ ਕੇ ਜੇਲ੍ਹ ਭੇਜਿਆ: ਭਗਵੰਤ ਮਾਨ

ਮਿਲੀ ਜਾਣਕਾਰੀ ਅਨੁਸਾਰ ਪਿੰਡ ਸਲੋਹ ਦਾ ਇਕ ਦੋਹਤਾ ਜੋਕਿ ਪਿੰਡ ਗਡ਼ਪਧਾਣਾ ਨਾਲ ਸੰਬੰਧਤ ਹੈ। ਇਨੀਂ ਦਿਨੀਂ ਪੁਰਤਗਾਲ ’ਚ ਹੈ। ਉਸ ਦੀ ਇਨ੍ਹਾਂ ਦੋਵੇਂ ਕਥਿਤ ਦੋਸ਼ੀਆਂ ਨਾਲ ਗੂੜੀ ਦੋਸਤੀ ਸੀ। ਉਸ ਨੇ ਪੁਰਤਗਾਲ ਅਤੇ ਪਾਕਿਸਤਾਨ ’ਚ ਬੈਠੇ ਅੱਤਵਾਦੀਆਂ ਜ਼ਰੀਏ ਇਨ੍ਹਾਂ ਦੋਹਾਂ ਨੂੰ ਟਾਰਗੇਟ ਕਿਲਿੰਗ ਲਈ ਚੁਣਿਆ ਸੀ। ਸੂਤਰ ਦੱਸਦੇ ਹਨ ਕਿ ਇਨ੍ਹਾਂ ਦਾ ਟਾਰਗੇਟ ਕਿਲਿੰਗ ਲਈ ਇਕ ਲੱਖ ਰੁਪਏ ’ਚ ਸੌਦਾ ਹੋਇਆ ਜਿਸ ’ਚੋਂ ਉਨ੍ਹਾਂ ਨੂੰ 73 ਹਜ਼ਾਰ ਰੁਪਏ ਮਿਲ ਚੁੱਕੇ ਸਨ। ਇਸੇ ਰਕਮ ’ਚੋਂ ਹਥਿਆਰ ਖ਼ਰੀਦਣ ਤੋਂ ਬਾਅਦ ਦੋਨੋ ਪਿਛਲੇ ਸ਼ਨੀਵਾਰ ਨੂੰ ਆਪਣੀ ਸਕੂਟਰੀ ’ਤੇ ਸਵਾਰ ਹੋ ਕੇ ਨੰਗਲ ਗਏ ਅਤੇ ਕਤਲ ਨੂੰ ਅੰਜਾਮ ਦਿੱਤਾ। ਪੁਲਸ ਸੂਤਰ ਦੱਸਦੇ ਹਨ ਕਿ ਕਥਿਤ ਮੁਲਜ਼ਮਾਂ ਨੂੰ ਪੁਰਤਗਾਲ ਅਤੇ ਹੋਰ ਦੇਸ਼ਾਂ ’ਚੋਂ ਫੰਡਿਗ ਵੀ ਹੁੰਦੀ ਸੀ। ਇਸੇ ਨੂੰ ਵੇਖਦੇ ਹੋਏ ਇਸ ਕਤਲ ਕਾਂਡ ’ਚ ਹੁਣ ਐੱਨ. ਆਈ. ਏ. ਜਾਂਚ ’ਚ ਜੁਟਣ ਜਾ ਰਹੀ ਹੈ।

ਇਹ ਵੀ ਪੜ੍ਹੋ- ਮਾਸੂਮ 'ਦਿਲਰੋਜ਼' ਦੇ ਕਤਲ ਮਾਮਲੇ ਨੂੰ ਲੈ ਕੇ ਵੱਡੀ ਖ਼ਬਰ, ਅਦਾਲਤ ਨੇ ਦੋਸ਼ੀ ਔਰਤ ਨੂੰ ਸੁਣਾਈ ਫਾਂਸੀ ਦੀ ਸਜ਼ਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News