ਹਾਂਗਕਾਂਗ ''ਚ ''ਬੀ ਵਾਇਰਸ'' ਦਾ ਪਹਿਲਾ ਮਾਮਲਾ ਦਰਜ, ਬਾਂਦਰ ਦੇ ਕੱਟਣ ਨਾਲ ਵਿਅਕਤੀ ਦੀ ਹਾਲਤ ਗੰਭੀਰ

Saturday, Apr 06, 2024 - 12:36 PM (IST)

ਹਾਂਗਕਾਂਗ ''ਚ ''ਬੀ ਵਾਇਰਸ'' ਦਾ ਪਹਿਲਾ ਮਾਮਲਾ ਦਰਜ, ਬਾਂਦਰ ਦੇ ਕੱਟਣ ਨਾਲ ਵਿਅਕਤੀ ਦੀ ਹਾਲਤ ਗੰਭੀਰ

ਇੰਟਰਨੈਸ਼ਨਲ ਡੈਸਕ- ਹਾਂਗਕਾਂਗ ਵਿਚ ਬਾਂਦਰ ਵੱਲੋਂ ਕੱਟੇ ਜਾਣ ਮਗਰੋਂ ਘਾਤਕ ਵਾਇਰਸ ਹੋਣ ਤੋਂ ਬਾਅਦ ਇਕ ਵਿਅਕਤੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਾਂਗਕਾਂਗ ਵਿੱਚ ਸਿਹਤ ਵਿਭਾਗ ਦੀ ਇੱਕ ਏਜੰਸੀ, ਸੈਂਟਰ ਫਾਰ ਹੈਲਥ ਪ੍ਰੋਟੈਕਸ਼ਨ (CHP) ਦੇ ਇੱਕ ਬਿਆਨ ਅਨੁਸਾਰ, 37 ਸਾਲਾ ਵਿਅਕਤੀ ਨੂੰ ਫਰਵਰੀ ਦੇ ਅਖੀਰ ਵਿੱਚ ਹਾਂਗਕਾਂਗ ਦੇ ਕਾਮ ਸ਼ਾਨ ਕੰਟਰੀ ਪਾਰਕ ਵਿੱਚ ਜੰਗਲੀ ਬਾਂਦਰਾਂ ਨੇ ਕੱਟ ਲਿਆ ਸੀ ਅਤੇ ਉਸਨੂੰ 21 ਮਾਰਚ ਨੂੰ ਬੁਖਾਰ ਕਾਰਨ ਹਸਪਤਾਲ ਲਿਜਾਇਆ ਗਿਆ ਸੀ। 

ਇਹ ਵੀ ਪੜ੍ਹੋ: ਦੁਖ਼ਦਾਈ ਖ਼ਬਰ; ਅਮਰੀਕਾ 'ਚ ਇਕ ਹੋਰ ਭਾਰਤੀ ਵਿਦਿਆਰਥੀ ਦੀ ਮੌਤ, ਜਾਂਚ 'ਚ ਜੁਟੀ ਪੁਲਸ

ਪਤਾ ਲੱਗਾ ਹੈ ਕਿ ਉਸਨੂੰ ਬੀ ਵਾਇਰਸ ਦਾ ਸੰਕਰਮਣ ਹੋ ਗਿਆ ਹੈ, ਜਿਸ ਨੂੰ ਮੰਕੀ ਬੀ ਵਾਇਰਸ ਜਾਂ ਹਰਪੀਸਵਾਇਰਸ ਸਿਮੀਆ ਵੀ ਕਿਹਾ ਜਾਂਦਾ ਹੈ, ਜੋ ਆਮ ਤੌਰ 'ਤੇ ਬਾਂਦਰਾਂ ਦੇ ਥੁੱਕ, ਪਿਸ਼ਾਬ ਅਤੇ ਮਲ ਵਿੱਚ ਪਾਇਆ ਜਾਂਦਾ ਹੈ। ਸੀ.ਐੱਚ.ਪੀ. ਨੇ ਬੁੱਧਵਾਰ ਨੂੰ ਕਿਹਾ, "ਸੀ.ਐੱਚ.ਪੀ.  ਦੀ ਪਬਲਿਕ ਹੈਲਥ ਲੈਬਾਰਟਰੀ ਸਰਵਿਸਿਜ਼ ਬ੍ਰਾਂਚ ਵੱਲੋਂ ਅੱਜ ਮਰੀਜ਼ ਦੇ ਸੇਰੇਬ੍ਰੋਸਪਾਈਨਲ ਤਰਲ ਨਮੂਨੇ ਵਿਚ ਬੀ ਵਾਇਰਸ ਦੀ ਪੁਸ਼ਟੀ ਕੀਤੀ ਗਈ।" 

ਇਹ ਵੀ ਪੜ੍ਹੋ: ਹਵਾਈ ਹਮਲੇ ’ਚ ਕਮਾਂਡਰਾਂ ਦੀ ਮੌਤ ਤੋਂ ਬਾਅਦ ਈਰਾਨ ਦੀ ਇਜ਼ਰਾਈਲ ਨੂੰ ਧਮਕੀ

ਇਹ ਵਾਇਰਸ ਦਾ ਪਹਿਲਾ ਮਾਮਲਾ ਹੈ ਜੋ ਹਾਂਗਕਾਂਗ ਵਿੱਚ ਦਰਜ ਕੀਤਾ ਗਿਆ ਹੈ, ਪਰ ਇਹ ਬਿਮਾਰੀ ਪਹਿਲਾਂ ਅਮਰੀਕਾ, ਕੈਨੇਡਾ ਅਤੇ ਚੀਨ ਵਿੱਚ ਦੇਖੀ ਜਾ ਚੁੱਕੀ ਹੈ। ਸੀ.ਡੀ.ਸੀ. ਦੇ ਅਨੁਸਾਰ, 1932 ਅਤੇ 2019 ਦੇ ਵਿਚਕਾਰ ਸਿਰਫ 50 ਲੋਕ ਵਾਇਰਸ ਨਾਲ ਸੰਕਰਮਿਤ ਹੋਏ ਸਨ, ਜਿਨ੍ਹਾਂ ਵਿੱਚੋਂ 21 ਦੀ ਮੌਤ ਹੋ ਗਈ ਸੀ। ਇਨ੍ਹਾਂ ਨੂੰ ਬਾਂਦਰਾਂ ਨੇ ਕੱਟਿਆ ਸੀ ਜਾਂ ਨੋਚਿਆ ਸੀ।

ਇਹ ਵੀ ਪੜ੍ਹੋ: ਕੈਨੇਡਾ ਦੇ ਇਸ ਸੂਬੇ ਦਾ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੱਡਾ ਝਟਕਾ, ਸਿਰਫ਼ 12,900 ਨੂੰ ਹੀ ਜਾਰੀ ਕਰੇਗਾ ਸਟੱਡੀ ਪਰਮਿਟ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


author

cherry

Content Editor

Related News