ਪੰਜਾਬ 'ਚ ਵੱਡੇ ਸਿਆਸੀ ਉਲਟਫੇਰ ਕਰੇਗੀ ਭਾਜਪਾ! 2-3 ਸੰਸਦ ਮੈਂਬਰਾਂ ਤੇ ਵੱਡੇ ਆਗੂਆਂ ਨਾਲ ਚੱਲ ਰਹੀ ਗੁਪਤ ਗੱਲਬਾਤ

Friday, Mar 29, 2024 - 12:38 PM (IST)

ਪੰਜਾਬ 'ਚ ਵੱਡੇ ਸਿਆਸੀ ਉਲਟਫੇਰ ਕਰੇਗੀ ਭਾਜਪਾ! 2-3 ਸੰਸਦ ਮੈਂਬਰਾਂ ਤੇ ਵੱਡੇ ਆਗੂਆਂ ਨਾਲ ਚੱਲ ਰਹੀ ਗੁਪਤ ਗੱਲਬਾਤ

ਜਲੰਧਰ (ਧਵਨ)- ਪਿਛਲੇ 2-3 ਦਿਨਾਂ ਤੋਂ ਕੁਝ ਸੰਸਦ ਮੈਂਬਰਾਂ ਦੇ ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਭਖੀ ਸਿਆਸਤ ਦਰਮਿਆਨ ਇਹ ਵੀ ਖ਼ਬਰਾਂ ਆ ਰਹੀਆਂ ਹਨ ਕਿ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦੀ 2-3 ਸੰਸਦ ਮੈਂਬਰਾਂ ਅਤੇ ਵੱਡੇ ਨੇਤਾਵਾਂ ਨਾਲ ਗੱਲਬਾਤ ਚੱਲ ਰਹੀ ਹੈ। ਭਾਵੇਂ ਪਾਰਟੀ ਆਗੂ ਇਨ੍ਹਾਂ ਨਾਵਾਂ ਦਾ ਖੁਲਾਸਾ ਕਰਨ ਤੋਂ ਝਿਜਕ ਰਹੇ ਹਨ ਪਰ ਉਨ੍ਹਾਂ ਦਾ ਮੰਨਣਾ ਹੈ ਕਿ ਅਗਲੇ ਕੁਝ ਦਿਨਾਂ ਵਿਚ ਇਨ੍ਹਾਂ ਨਾਵਾਂ ਦਾ ਖ਼ੁਲਾਸਾ ਹੋ ਜਾਵੇਗਾ ਅਤੇ ਪਾਰਟੀ ਕੁਝ ਵੱਡੇ ਨੇਤਾਵਾਂ ਨੂੰ ਭਾਜਪਾ ਵਿਚ ਸ਼ਾਮਲ ਕਰਨ ਵਿਚ ਸਫ਼ਲ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ - CM ਮਾਨ ਨੇ ਫ਼ਿਰ ਵਿੰਨ੍ਹਿਆ ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗੁਰਾਲ 'ਤੇ ਨਿਸ਼ਾਨਾ, ਵੀਡੀਓ ਸਾਂਝੀ ਕਰ ਕਹੀ ਇਹ ਗੱਲ

ਭਾਜਪਾ ਦੇ ਇਕ ਨੇਤਾ ਨੇ ਦੱਸਿਆ ਕਿ ਪਾਰਟੀ 13 ਸੀਟਾਂ ’ਤੇ ਮਜ਼ਬੂਤ ​​ਉਮੀਦਵਾਰ ਖੜ੍ਹੇ ਕਰਨ ਦੇ ਮਕਸਦ ਨਾਲ ਇਕ-ਇਕ ਕਰ ਕੇ ਸਾਰੀਆਂ ਸੀਟਾਂ ਦਾ ਵਿਸ਼ਲੇਸ਼ਣ ਕਰ ਰਹੀ ਹੈ। ਇਸ ਸਮੇਂ ਕੇਂਦਰੀ ਲੀਡਰਸ਼ਿਪ ਦੀ ਕਮਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਸੰਭਾਲ ਰਹੇ ਹਨ। ਭਾਜਪਾ ’ਚ ਸ਼ਾਮਲ ਹੋਣ ਵਾਲੇ ਵੱਖ-ਵੱਖ ਪਾਰਟੀਆਂ ਦੇ ਆਗੂ ਅਮਿਤ ਸ਼ਾਹ ਨਾਲ ਜ਼ਰੂਰੀ ਮੀਟਿੰਗਾਂ ਕਰ ਰਹੇ ਹਨ। ਭਾਜਪਾ ਆਗੂਆਂ ਨੇ ਕਿਹਾ ਕਿ ਕੇਂਦਰੀ ਲੀਡਰਸ਼ਿਪ ਨੇ ਸੂਬਾ ਇਕਾਈ ਨੂੰ ਸਾਰੀਆਂ 13 ਸੀਟਾਂ ’ਤੇ ਕਿਸੇ ਵੀ ਤਰੀਕੇ ਨਾਲ ਮਜ਼ਬੂਤ ​​ਉਮੀਦਵਾਰ ਉਤਾਰਨ ਲਈ ਕਿਹਾ ਹੈ। ਇਸ ਲਈ ਪਾਰਟੀ ਨੇ ਹੁਣ ਮਾਲਵੇ ’ਤੇ ਧਿਆਨ ਕੇਂਦਰਿਤ ਕੀਤਾ ਹੋਇਆ ਹੈ।

ਮਾਲਵੇ ਵਿਚ ਪਾਰਟੀ ਦਾ ਬਹੁਤਾ ਆਧਾਰ ਨਹੀਂ ਹੈ। ਅਜਿਹੇ ’ਚ ਹੁਣ ਪਾਰਟੀ ਮਾਲਵੇ ’ਚ ਅਕਾਲੀ ਦਲ ’ਚ ਵੀ ਸੰਨ੍ਹ ਲਾ ਸਕਦੀ ਹੈ। ਇਸੇ ਤਰ੍ਹਾਂ ਹੋਰਨਾਂ ਪਾਰਟੀਆਂ ਦੇ ਵੱਡੇ ਆਗੂਆਂ ਨਾਲ ਵੀ ਗੱਲਬਾਤ ਸ਼ੁਰੂ ਹੋ ਚੁੱਕੀ ਹੈ। ਕਾਂਗਰਸ ਦੇ ਇਕ ਵੱਡੇ ਨੇਤਾ ਬਾਰੇ ਵੀ ਚਰਚਾ ਚੱਲ ਰਹੀ ਹੈ ਕਿ ਉਹ ਆਉਣ ਵਾਲੇ ਦਿਨਾਂ ਵਿਚ ਭਾਜਪਾ ਵਿਚ ਸ਼ਾਮਲ ਹੋ ਸਕਦੇ ਹਨ। ਦਲ-ਬਦਲੂ ਸਿਆਸਤ ਦੇ ਭਖਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਵੀ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਇਨ੍ਹਾਂ ਅਫਵਾਹਾਂ ਕਾਰਨ ਚੋਣ ਲੜ ਰਹੇ ਕਈ ਉਮੀਦਵਾਰ ਵੀ ਚਿੰਤਤ ਹੋ ਗਏ ਹਨ। ਸੋਸ਼ਲ ਮੀਡੀਆ ’ਤੇ ਬਿਨਾਂ ਸੱਚ ਜਾਣੇ ਕਈ ਤਰ੍ਹਾਂ ਦੀਆਂ ਕਹਾਣੀਆਂ ਅਫਵਾਹਾਂ ਬਣ ਕੇ ਸਾਹਮਣੇ ਆ ਰਹੀਆਂ ਹਨ।

ਇਹ ਖ਼ਬਰ ਵੀ ਪੜ੍ਹੋ - ਸ਼ੀਤਲ ਅੰਗੁਰਾਲ ਤੇ ਡਾ. ਚੱਬੇਵਾਲ ਦੇ ਅਸਤੀਫ਼ਿਆਂ 'ਤੇ ਕਾਰਵਾਈ ਬਾਰੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਵੱਡਾ ਬਿਆਨ

ਭਾਜਪਾ ਆਪਣੇ ਸਰਵੇ ਵਿਚ ਹਾਰ ਰਹੀ ਹੈ, ਇਸ ਲਈ ਦੂਜੀਆਂ ਪਾਰਟੀਆਂ ਨੂੰ ਤੋੜਨ ’ਚ ਲੱਗੀ : ਹਰਪਾਲ ਚੀਮਾ

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਇਆ ਹੈ ਕਿ ਭਾਜਪਾ ਆਪਣੇ ਚੋਣ ਸਰਵੇ ਵਿਚ ਹਾਰ ਰਹੀ ਹੈ, ਇਸ ਲਈ ਉਹ ਦੂਜੀਆਂ ਪਾਰਟੀਆਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਵਿੱਤ ਮੰਤਰੀ ਨੇ ਕਿਹਾ ਕਿ ਇਨ੍ਹਾਂ ਕੋਸ਼ਿਸ਼ਾਂ ਦੇ ਬਾਵਜੂਦ ਭਾਜਪਾ ਪ੍ਰਤੀ ਲੋਕਾਂ ਵਿਚ ਜੋ ਰਾਏ ਬਣੀ ਹੋਈ ਹੈ, ਉਸ ਦਾ ਅਸਰ ਚੋਣਾਂ ਵਿਚ ਜ਼ਰੂਰ ਦੇਖਣ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਚੋਣਾਂ ਵਿਚ ਭਾਜਪਾ ਦੀਆਂ ਸਾਜ਼ਿਸ਼ਾਂ ਨੂੰ ਪੂਰੀ ਤਰ੍ਹਾਂ ਬੇਨਕਾਬ ਕਰੇਗੀ। ਅਸੀਂ ਚੁੱਪ ਬੈਠਣ ਵਾਲੇ ਨਹੀਂ ਹਾਂ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News