ਇੰਡਿਗੋ ਆਪਣੇ ਡੋਮੈਸਟਿਕ-ਇੰਟਰਨੈਸ਼ਨਲ ਡੈਸਟੀਨੇਸ਼ਨਜ਼ ਕਰੇਗੀ ਦੁੱਗਣਾ : ਪੀਟਰ ਐਲਬਰਸ

03/27/2024 6:39:54 PM

ਨਵੀਂ ਦਿੱਲੀ (ਭਾਸ਼ਾ) - ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡਿਗੋ ਸਾਲ 2030 ਤੱਕ ਲਈ ਵੱਡੀ ਪਲਾਨਿੰਗ ਕਰ ਰਹੀ ਹੈ। ਏਅਰਲਾਈਨ ਦਾ ਟੀਚਾ ਅਗਲੇ 6 ਸਾਲ 'ਚ ਆਪਣੇ ਡੋਮੈਸਟਿਕ-ਇੰਟਰਨੈਸ਼ਨਲ ਡੈਸਟੀਨੇਸ਼ਨਜ਼ ਸਾਇਜ਼ ਨੂੰ ਵਧਾ ਕੇ ਦੁੱਗਣਾ ਕਰਨਾ ਹੈ। ਇਸ 'ਚ ਕਈ ਨਵੇਂ ਰੂਟ ਵੀ ਸ਼ਾਮਲ ਹੋਣਗੇ। ਇੰਡਿਗੋ ਦੇ ਮੁੱਖ ਕਾਰਜਪਾਲਕ ਅਧਿਕਾਰੀ (ਸੀ.ਈ.ਓ.) ਪੀਟਰ ਐਲਬਰਸ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਇੰਡਿਗੋ 60 ਫ਼ੀਸਦੀ ਤੋਂ ਕੁਝ ਵੱਧ ਦੀ ਘਰੇਲੂ ਬਾਜ਼ਾਰ ਹਿੱਸੇਦਾਰੀ ਦੇ ਨਾਲ ਦੇਸ਼ ਦੀ ਸਭ ਤੋ ਵੱਡੀ ਏਅਰਲਾਈਨ ਹੈ। ਇਹ ਏ321 ਐੱਕਸ.ਐੱਲ.ਆਰ ਜਹਾਜ਼ 'ਤੇ ਵੀ ਵੱਡਾ ਦਾਅ ਲਾ ਰਹੀ ਹੈ ਜਿਸ ਦੇ ਸਾਲ 2025 'ਚ ਉਸ ਦੇ ਬੇੜੇ ਦਾ ਹਿੱਸਾ ਬਣਨ ਦੀ ਆਸ ਹੈ।

ਇਹ ਵੀ ਪੜ੍ਹੋ - ਭਾਰਤੀ ਸੈਲਾਨੀਆਂ 'ਚ ਵਧਿਆ ਆਸਟ੍ਰੇਲੀਆ ਜਾਣ ਦਾ ਚਾਅ, ਸਾਲ ਦੇ ਸ਼ੁਰੂ 'ਚ ਹੀ ਪੁੱਜੇ ਹਜ਼ਾਰਾਂ ਲੋਕ

ਵਿਦੇਸ਼ੀ ਹਾਜ਼ਰੀ ਨੂੰ ਹੋਰ ਵਧਾਉਣਾ ਹੈ ਮਕਸਦ
ਏਅਰਲਾਈਨ ਦਾ ਮਕਸਦ ਵਿਦੇਸ਼ੀ ਹਜ਼ਰੀ ਨੂੰ ਹੋਰ ਵਧਾਉਣਾ ਹੈ। ਏਅਰਲਾਈਨ ਦੇ ਸੀ.ਈ.ਓ. ਨੇ ਕਿਹਾ ਕਿ ਅਪ੍ਰੈਲ 2024 ਤੋਂ ਸ਼ੁਰੂ ਹੋਣ ਵਾਲੇ ਅਗਲੇ ਵਿੱਤੀ ਸਾਲ ਲਈ ਹਰ ਹਫ਼ਤੇ ਇਕ ਜਹਾਜ਼ ਆ ਰਿਹਾ ਹੈ। ਸਪਲਾਈ ਚੇਨ ਦੇ ਨਾਲ-ਨਾਲ ਪ੍ਰੈਟ ਐਂਡ ਵ੍ਹਿਟਨੀ ਇੰਜਨ ਸੰਕਟ ਦੌਰਾਨ ਐਲਬਰਜ਼ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਏਅਰਲਾਈਨ ਕਈ ਰਾਹਤ ਉਪਾਅ ਕਰ ਰਹੀ ਹੈ, ਜਿਸ ਦੇ ਸਿੱਟੇ ਸਾਹਮਣੇ ਆ ਰਹੇ ਹਨ ਅਤੇ ਏਅਰਕ੍ਰਾਫਟ ਆਨ ਗ੍ਰਾਊਂਡ (ਏ.ਓ.ਜੀ.) ਦੀ ਸਥਿਤੀ ਸਟੇਬਲ ਹੈ। ਫਿਲਹਾਲ ਏਅਰਲਾਈਨ 88 ਘਰੇਲੂ ਅਤੇ 33 ਕੌਮਾਂਤਰੀ ਮੰਜ਼ਿਲਾਂ ਤੱਕ ਉਡਾਨ ਭਰਦਾ ਹੈ। ਇਸ ਦੇ ਬੇੜੇ 'ਚ 360 ਤੋਂ ਵੱਧ ਜਹਾਜ਼ ਹਨ।

ਇਹ ਵੀ ਪੜ੍ਹੋ - ਦੇਸ਼ 'ਚ ਰਹਿਣ ਵਾਲੇ ਲੋਕਾਂ ਲਈ ਵੱਡੀ ਖ਼ਬਰ : 4 ਦਿਨਾਂ ਦੇ ਅੰਦਰ ਇਹ ਕੰਮ ਪੂਰੇ ਨਾ ਕਰਨ 'ਤੇ ਹੋ ਸਕਦਾ ਨੁਕਸਾਨ

ਇਨ੍ਹਾਂ ਏਅਰਲਾਈਨ ਨਾਲ ਹੈ ਕੋਡ ਸ਼ੇਅਰਿੰਗ
ਐਲਬਰਜ਼ ਨੇ ਕਿਹਾ ਕਿ ਸਾਲ 2030 ਤੱਕ ਅੱਜ ਦੇ ਆਕਾਰ ਤੋਂ ਦੁੱਗਣਾ ਹੋਣਾ ਤੇ ਗਲੋਬਲ ਪਹੁੰਚ ਵਾਲੀ ਇਕ ਏਅਰਲਾਈਨ ਬਣਨਾ ਸਾਡਾ ਖਾਹਿਸ਼ੀ ਟੀਚਾ ਹੈ। ਉਨ੍ਹਾਂ ਨੇ ਕਿਹਾ ਕਿ ਵੱਧ ਕੋਡ ਸ਼ੇਅਰ ਸਾਂਝੇਦਾਰੀ ਦੀ ਆਸ ਕੀਤੀ ਜਾ ਸਕਦੀ ਹੈ। ਇੰਡਿਗੋ ਦੇ ਕੋਲ ਮੌਜੂਦਾ ਸਮੇਂ 'ਚ ਟਰਕਿਸ਼ ਏਅਰਵੇਜ, ਬ੍ਰਿਟਿਸ਼ ਏਅਰਵੇਜ਼, ਕਤਰ ਏਅਰਵਜ਼, ਅਮਰੀਕਨ ਏਅਰਲਾਈਨਜ਼, ਕੇ.ਐੱਲ.ਐੱਮ.-ਏਅਰ ਫ੍ਰਾਂਸ, ਕਵਾਂਟਾਸ, ਜੈਟਸਟਾਰ ਅਤੇ ਵਰਜਿਨ ਅਟਲਾਂਟਿਕ ਦੇ ਨਾਲ ਕੋਡ ਸ਼ੇਅਰ ਹੈ। ਕੋਡ ਸ਼ੇਅਰਿੰਗ ਇਕ ਏਅਰਲਾਈਨ ਨੂੰ ਆਪਣੇ ਯਾਤਰੀਆਂ ਨੂੰ ਆਪਣੇ ਸਾਂਝੇਦਾਰ ਵਾਹਕ 'ਤੇ ਬੁੱਕ ਕਰਨ ਅਤੇ ਵੱਖ ਵੱਖ ਮੰਜ਼ਿਲਾਂ ਲਈ ਨਿਰਬਾਧ ਯਾਤਰਾ ਪ੍ਰਦਾਨ ਕਰਨ ਦੀ ਇਜਾਜ਼ਤ ਦਿੰਦੀ ਹੈ।

ਇਹ ਵੀ ਪੜ੍ਹੋ - LIC ਲੈ ਕੇ ਆਈ ਧਮਾਕੇਦਾਰ ਸਕੀਮ : ਹਰ ਰੋਜ਼ 121 ਰੁਪਏ ਜਮ੍ਹਾ ਕਰਵਾਉਣ 'ਤੇ ਮਿਲਣਗੇ 27 ਲੱਖ ਰੁਪਏ

ਭਾਰਤ 'ਚ ਇਕ ਜਹਾਜ਼ ਪਰਿਵੇਸ਼ ਤੰਤਰ ਹੋਣਾ ਚਾਹੀਦਾ ਹੈ
ਐਲਬਰਸ ਮੁਤਾਬਕ ਭਾਰਤ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਲਾ ਦੇਸ਼ ਹੈ ਅਤੇ ਭਾਰਤ ਜਲਦੀ ਹੀ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਜਾ ਰਹੀ ਹੈ ਤਾਂ ਭਾਰਤ 'ਚ ਇਕ ਜਹਾਜ਼ ਪਰਿਵੇਸ਼ ਤੰਤਰ ਹੋਣਾ ਚਾਹੀਦਾ ਹੈ, ਜੋ ਦੇਸ਼ ਦੇ ਆਕਾਰ, ਸਮਰੱਥਾ ਅਤੇ ਖਾਹਿਸ਼ ਨਾਲ ਮੇਲ ਖਾਂਦਾ ਹੋਵੇ। ਇਸ 'ਚ ਇੰਡਿਗੋ ਇਕ ਬੇਹੱਦ ਅਹਿਮ ਭੂਮਿਕਾ ਨਿਭਾਉਣ ਲਈ ਪ੍ਰਤੀਬੱਧ ਹੈ। ਏ321 ਐੱਕਸ.ਐੱਲ.ਆਰ. ਜਹਾਜ਼ ਨਾਲ ਏਅਰਲਾਈਨ ਨੂੰ ਆਪਣੀ ਪਹੁਚੰ ਦਾ ਹੋਰ ਵਿਸਥਾਰ ਕਰਨ 'ਚ ਮਦਦ ਮਿਲੇਗ। ਏ321 ਐੱਕਸ.ਐੱਲ.ਆਰ ਜਹਾਜ਼ ਦੇ 2025 'ਚ ਬੇੜਿਆਂ 'ਚ ਸ਼ਾਮਲ ਹੋਣ ਦੀ ਆਸ ਹੈ।

ਇਹ ਵੀ ਪੜ੍ਹੋ - LIC ਲੈ ਕੇ ਆਈ ਧਮਾਕੇਦਾਰ ਸਕੀਮ : ਹਰ ਰੋਜ਼ 121 ਰੁਪਏ ਜਮ੍ਹਾ ਕਰਵਾਉਣ 'ਤੇ ਮਿਲਣਗੇ 27 ਲੱਖ ਰੁਪਏ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News