ਸੈਲਫੀ ਲੈਣ ਵਾਟਰ ਵਰਕਸ ਦੀ ਟੈਂਕੀ ’ਤੇ ਚੜ੍ਹੇ 16 ਸਾਲਾ ਮੁੰਡੇ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ
Friday, Apr 19, 2024 - 01:17 AM (IST)
ਅਬੋਹਰ (ਸੁਨੀਲ)– ਸ਼ੇਰੇਵਾਲਾ ਵਿਖੇ ਬਣੀ ਪੁਰਾਣੀ ਤੇ ਖਸਤਾਹਾਲ ਵਾਟਰ ਵਰਕਸ ਦੀ ਟੈਂਕੀ ’ਤੇ ਬੀਤੀ ਸ਼ਾਮ ਪਿੰਡ ਦਾ ਹੀ 16 ਸਾਲਾ ਲਡ਼ਕਾ ਸੈਲਫੀ ਲੈਣ ਪਹੁੰਚ ਗਿਆ ਪਰ ਅਚਾਨਕ ਪੌਡ਼ੀ ਟੁੱਟਣ ਕਾਰਨ ਕਰੀਬ 100 ਫੁੱਟ ਉਪਰੋਂ ਹੇਠਾਂ ਆ ਡਿੱਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਸਬੰਧੀ ਪਿੰਡ ਵਾਸੀਆਂ ਨੇ ਸ਼ੇਰਵਾਲਾ ਦੇ ਸਰਪੰਚ ਸੰਦੀਪ ਭਾਦੂ ਨੂੰ ਸੂਚਿਤ ਕੀਤਾ।
ਦੱਸਿਆ ਜਾਂਦਾ ਹੈ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਇਸ ਸਬੰਧੀ ਕੋਈ ਵੀ ਪੁਲਸ ਕਾਰਵਾਈ ਨਹੀਂ ਕਰਵਾਈ। ਮ੍ਰਿਤਕ ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।
ਇਹ ਖ਼ਬਰ ਵੀ ਪੜ੍ਹੋ : ਦਿਨ-ਦਿਹਾੜੇ ਤੇਜ਼ਧਾਰ ਹਥਿਆਰਾਂ ਨਾਲ ਸੈਲੂਨ ਮਾਲਕ ਦਾ ਕਤਲ, ਹੱਥ ਵੱਢੇ ਤੇ ਸਿਰ ਕੀਤਾ ਖੋਖਲਾ
ਜਾਣਕਾਰੀ ਦਿੰਦਿਆਂ ਸਰਪੰਚ ਸੰਦੀਪ ਭਾਦੂ ਨੇ ਦੱਸਿਆ ਕਿ ਕਰੀਬ 7 ਵਜੇ ਕੁਲਾਰ ਵਾਸੀ ਅੰਕਿਤ ਤੇ ਉਸ ਦਾ ਭਰਾ ਆਏ ਸਨ ਤਾਂ ਅੰਕਿਤ ਅਚਾਨਕ ਵਾਟਰ ਵਰਕਸ ਦੇ ਅੰਦਰ ਬਣੀ ਪੁਰਾਣੀ ਤੇ ਖਸਤਾਹਾਲ ਹੋ ਚੁੱਕੀ ਪਾਣੀ ਵਾਲੀ ਟੈਂਕੀ ਦੇ ਉਪਰੋਂ ਕਬੂਤਰਾਂ ਨਾਲ ਸੈਲਫੀ ਲੈਣ ਲਈ ਚਡ਼੍ਹ ਗਿਆ। ਟੈਂਕੀ ਦੀਆਂ ਪੌਡ਼ੀਆਂ ਅਚਾਨਕ ਟੁੱਟਣ ਕਾਰਨ ਉਹ ਹੇਠਾਂ ਡਿੱਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਸਰਪੰਚ ਨੇ ਦੱਸਿਆ ਕਿ ਉਹ ਕਈ ਵਾਰ ਪ੍ਰਸ਼ਾਸਨ ਤੇ ਵਿਭਾਗ ਤੋਂ ਮੰਗ ਕਰ ਚੁੱਕੇ ਹਨ ਕਿ ਇਸ ਖਸਤਾਹਾਲਤ ਵਾਟਰ ਵਰਕਸ ਦੀ ਟੈਂਕੀ ਨੂੰ ਢਾਹਿਆ ਜਾਵੇ ਪਰ ਅੱਜ ਤੱਕ ਵਿਭਾਗ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।