Moto G4 Plus ਤੇ Moto Z3 Play ਯੂਜ਼ਰਜ਼ ਲਈ ਖੁਸ਼ਖਬਰੀ

02/11/2019 4:25:40 PM

ਗੈਜੇਟ ਡੈਸਕ– ਮੋਟੋਰੋਲਾ ਨੇ ਹਾਲ ਹੀ ’ਚ ਆਪਣੀ ਨਵੀਂ ਮੋਟੋ ਜੀ7 ਲਾਈਨ-ਅਪ ਨੂੰ ਬ੍ਰਾਜ਼ੀਲ ’ਚ ਪੇਸ਼ ਕੀਤਾ ਸੀ। ਇਸ ਸੀਰੀਜ਼ ’ਚ 5 ਸਮਾਰਟਫੋਨ ਲਾਂਚ ਕੀਤੇ ਗਏ ਹਨ ਜਿਸ ਵਿਚ जिसमें Moto G7, Moto G7 Play, G7 Power, ਅਤੇ Moto G7 Plus ਸ਼ਾਮਲ ਹਨ। ਨਵੇਂ ਡਿਵਾਈਸ ਦੇ ਲਾਂਚ ਦੇ ਨਾਲ ਹੀ ਕੰਪਨੀ ਨੇ ਆਪਣੇ ਪੁਰਾਣੇ ਡਿਵਾਈਸ ’ਤੇ ਵੀ ਧਿਆਨ ਦਿੰਦਾ ਹੈ। ਮੋਟੋਰੋਲਾ ਨੇ ਆਪਣੇ ਜੀ4 ਪਲੱਸ ਅਤੇ ਜ਼ੈੱਡ 3 ਪਲੇਅ ਲਈ ਨਵੀਂ ਅਪਡੇਟ ਰਿਲੀਜ਼ ਕੀਤੀ ਹੈ। 

Moto G4 Plus ਲਈ ਕੰਪਨੀ ਨੇ ਐਂਡਰਾਇਡ 8.1 ਓਰੀਓ ਅਪਡੇਟ ਰੋਲ ਆਊਟ ਕੀਤੀ ਹੈ ਅਤੇ Moto Z3 Play ਲਈ ਐਂਡਰਾਇਡ 9 ਪਾਈ ਅਪਡੇਟ ਰੋਲ ਆਊਟ ਕੀਤੀ ਗਈਹੈ। ਇਹ ਅਪਡੇਟ ਫਿਲਹਾਲ ਯੂ.ਐੱਸ. ਲਈ ਰਿਲੀਜ਼ ਕੀਤੀ ਗਈ ਹੈ ਪਰ ਇਸ ਨੂੰ ਜਲਦੀ ਹੀ ਦੁਨੀਆ ਭਰ ਦੇ ਮੋਟੋ ਯੂਨਿਟਸ ਲਈ ਰਿਲੀਜ਼ ਕੀਤਾ ਜਾ ਸਕਦਾ ਹੈ। 

ਦੱਸ ਦੇਈਏ ਕਿ ਮੋਟੋ ਜੀ4 ਪਲੱਸ ਨੂੰ ਮਈ 2016 ਨੂੰ ਲਾਂਚ ਕੀਤਾ ਗਿਆ ਸੀ ਅਤੇ ਮੋਟੋ Z3 Play ਨੂੰ ਜੂਨ 2018 ’ਚ ਲਾਂਚ ਕੀਤਾ ਗਿਆ ਸੀ। ਮੋਟੋਰੋਲਾ ਦੇ ਨਵੇਂ ਸਪੋਰਟ ਵੈੱਬਸਾਈਟ ਮੁਤਾਬਕ, ਅਪਡੇਟ ’ਚ ਨਵੇਂ ਮਲਟੀਟਾਸਕਿੰਗ ਫੀਰਚਜ਼ ਪਹਿਲਾਂ ਨਾਲੋਂ ਬਿਹਤਰ ਡਾਟਾ ਸੇਵਰ ਅਤੇ ਬੈਟਰੀ ਫੀਚਰਜ਼ ਵੀ ਦਿੱਤੇ ਗਏ ਹਨ। ਨਵੀਂ ਸਾਫਟਵੇਅਰ ਅਪਡੇਟ ਨਵਾਂ ਪਾਵਰ ਮੈਨਿਊ ਯੂ.ਆਈ. ਅਤੇ ਬਿਹਤਰ ਬਲੂਟੁੱਥ ਫੀਚਰਜ਼ ਦਿੱਤੇ ਗਏ ਹਨ। ਹਰ ਸਾਫਟਵੇਅਰ ਅਪਡੇਟ ਦੀ ਤਰ੍ਹਾਂ ਇਹ ਅਪਡੇਟ ਵੀ ਸਟੇਜ ਤਰੀਕੇ ਨਾਲ ਰੋਲ ਆਊਟ ਹੋਵੇਗੀ ਅਤੇ ਪਹਿਲਾਂ ਕੁਝ ਹੀ ਡਿਵਾਈਸ ਨੂੰ ਇਹ ਅਪਡੇਟ ਮਿਲੇਗੀ। ਦੱਸ ਦੇਈਏ ਕਿ ਕੰਪਨੀ ਇਸ ਨੂੰ ਸਾਰੇ ਮੋਟੋ ਜੀ4 ਪਲੱਸ ਅਤੇ Z3 Play ਲਈ ਰਿਲੀਜ਼ ਕਰੇਗੀ। ਮੋਟੋਰੋਲਾ ਯੂਜ਼ਰਜ਼ ਇਸ ਓ.ਟੀ.ਏ. ਅਪਡੇਟ ਨੂੰ ਖੁਦ ਫੋਨ ਦੀ ਸੈਟਿੰਗਸ ’ਚ ਜਾ ਕੇ ਵੀ ਚੈੱਕ ਕਰ ਸਕਦੇ ਹਨ। 


Related News