ਬੰਗਲਾਦੇਸ਼ ''ਚ ਪੰਜ ਮੈਚਾਂ ਦੀ ਟੀ-20 ਸੀਰੀਜ਼ ਖੇਡੇਗੀ ਭਾਰਤੀ ਮਹਿਲਾ ਕ੍ਰਿਕਟ ਟੀਮ

Wednesday, Apr 03, 2024 - 08:34 PM (IST)

ਬੰਗਲਾਦੇਸ਼ ''ਚ ਪੰਜ ਮੈਚਾਂ ਦੀ ਟੀ-20 ਸੀਰੀਜ਼ ਖੇਡੇਗੀ ਭਾਰਤੀ ਮਹਿਲਾ ਕ੍ਰਿਕਟ ਟੀਮ

ਢਾਕਾ- ਭਾਰਤੀ ਮਹਿਲਾ ਕ੍ਰਿਕਟ ਟੀਮ 28 ਅਪ੍ਰੈਲ ਤੋਂ 9 ਮਈ ਤੱਕ ਬੰਗਲਾਦੇਸ਼ ਦੇ ਖਿਲਾਫ ਪੰਜ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਸੀਰੀਜ਼ ਲਈ ਇਸ ਦੇਸ਼ ਦਾ ਦੌਰਾ ਕਰੇਗੀ। ਬੰਗਲਾਦੇਸ਼ ਕ੍ਰਿਕਟ ਬੋਰਡ (ਬੀ.ਸੀ.ਬੀ.) ਦੁਆਰਾ ਸਾਂਝੇ ਕੀਤੇ ਗਏ ਪ੍ਰੋਗਰਾਮ ਦੇ ਅਨੁਸਾਰ, ਭਾਰਤ 23 ਅਪ੍ਰੈਲ ਨੂੰ ਬੰਗਲਾਦੇਸ਼ ਪਹੁੰਚੇਗਾ ਅਤੇ 10 ਮਈ ਨੂੰ ਘਰ ਲਈ ਰਵਾਨਾ ਹੋਵੇਗਾ।  ਸੀਰੀਜ਼ ਦਾ ਪਹਿਲਾ ਮੈਚ ਡੇ-ਨਾਈਟ ਹੋਵੇਗਾ ਅਤੇ 28 ਅਪ੍ਰੈਲ ਨੂੰ ਖੇਡਿਆ ਜਾਵੇਗਾ। ਬਾਕੀ ਮੈਚ ਬਾਅਦ ਵਿੱਚ 30 ਅਪ੍ਰੈਲ (ਡੇ-ਨਾਈਟ), 2 ਮਈ, 6 ਮਈ ਅਤੇ 9 ਮਈ (ਡੇ-ਨਾਈਟ) ਨੂੰ ਖੇਡੇ ਜਾਣਗੇ।


author

Aarti dhillon

Content Editor

Related News