ਬੰਦ ਹੋਣ ਜਾ ਰਹੀ ਹੈ ਗੂਗਲ ਦੀ ਇਹ ਸਰਵਿਸ, ਲੱਖਾਂ ਯੂਜ਼ਰਜ਼ ਨੂੰ ਲੱਗੇਗਾ ਝਟਕਾ
Monday, Apr 01, 2024 - 05:00 PM (IST)
ਗੈਜੇਟ ਡੈਸਕ- ਅਪ੍ਰੈਲ 2024 ਦੀ ਸ਼ੁਰੂਆਤ ਦੇ ਨਾਲ ਹੀ ਗੂਗਲ ਆਪਣੀ ਇਕ ਸਰਵਿਸ ਬੰਦ ਕਰਨ ਜਾ ਰਿਹਾ ਹੈ। Google Podcasts ਦੋ ਅਪ੍ਰੈਲ ਤੋਂ ਬਾਅਦ ਬੰਦ ਹੋ ਜਾਵੇਗਾ, ਹਾਲਾਂਕਿ ਅਜੇ ਵੀ ਇਹ ਐਪ ਗੂਗਲ ਪਲੇ ਸਟੋਰ ਅਤੇ ਐਪਲ ਐਪ ਸਟੋਰ 'ਤੇ ਮੌਜੂਦ ਹੈ। ਗੂਗਲ ਨੇ ਪੋਡਕਾਸਟ ਨੂੰ ਜੂਨ 2018 'ਚ ਲਾਂਚ ਕੀਤਾ ਸੀ।
ਗੂਗਲ ਨੇ ਕਿਹਾ ਹੈ ਕਿ ਜਿਨ੍ਹਾਂ ਯੂਜ਼ਰਜ਼ ਨੇ Google Podcasts ਦੇ ਨਾਲ ਸਬਸਕ੍ਰਿਪਸ਼ਨ ਲਿਆ ਹੈ, ਉਨ੍ਹਾਂ ਦੇ ਸਬਸਕ੍ਰਿਪਸ਼ਨ ਨੂੰ ਯੂਟਿਊਬ ਮਿਊਜ਼ਿਕ 'ਤੇ ਮੂਵ ਕਰ ਦਿੱਤਾ ਜਾਵੇਗਾ। ਪੋਡਕਾਸਟ ਨੂੰ ਬੰਦ ਕਰਨ ਦੀ ਜਾਣਕਾਰੀ ਗੂਗਲ ਯੂਜ਼ਰਜ਼ ਨੂੰ ਈ-ਮੇਲ ਰਾਹੀਂ ਦੇ ਰਿਹਾ ਹੈ। ਗੂਗਲ ਪੋਡਕਾਸਟ ਦੇ ਫੀਚਰਜ਼ ਨੂੰ ਹੌਲੀ-ਹੌਲੀ ਯੂਟਿਊਬ ਮਿਊਜ਼ਿਕ ਦੇ ਨਾਲ ਇੰਟੀਗ੍ਰੇਟ ਕਰਨਾ ਸ਼ੁਰੂ ਕਰ ਦਿੱਤਾ ਹੈ। ਅਮਰੀਕਾ 'ਚ ਯੂਟਿਊਬ ਮਿਊਜ਼ਿਕ ਅਤੇ ਪੋਡਕਾਸਟ ਇਕ ਹੀ ਐਪ 'ਚ ਦਿਸਣ ਲੱਗੇ ਹਨ। ਹੋਰ ਦੇਸ਼ਾਂ 'ਚ ਵੀ ਇਸਨੂੰ ਜਲਦੀ ਹੀ ਜਾਰੀ ਕੀਤਾ ਜਾਵੇਗਾ।
ਦੱਸ ਦੇਈਏ ਕਿ ਦੁਨੀਆ ਭਰ 'ਚ ਗੂਗਲ ਪੋਡਕਾਸਟ ਐਪ ਨੂੰ 50 ਕਰੋੜ ਤੋਂ ਜ਼ਿਆਦਾ ਲੋਕਾਂ ਨੇ ਡਾਊਨਲੋਡ ਕੀਤਾ ਹੋਇਆ ਹੈ। ਇਕ ਰਿਪੋਰਟ ਮੁਤਾਬਕ ਲੋਕ ਪੋਡਕਾਸਟ ਐਪ ਦੀ ਬਜਾਏ ਯੂਟਿਊਬ ਮਿਊਜ਼ਿਕ ਦੀ ਵਰਤੋਂ ਕਰਨਾ ਚਾਹੁੰਦੇ ਹਨ। ਗੂਗਲ ਯੂਟਿਊਬ ਮਿਊਜ਼ਿਕ ਵਿੱਚ ਪੋਡਕਾਸਟ ਦੇ ਫੀਚਰ ਨੂੰ ਵੀ ਜੋੜ ਰਿਹਾ ਹੈ, ਜਿਸ ਵਿੱਚ RSS ਫੀਡ ਵੀ ਸ਼ਾਮਲ ਹੈ।