boAt ਦੇ ਲੱਖਾਂ ਯੂਜ਼ਰਜ਼ ''ਤੇ ਮੰਡਰਾ ਰਿਹਾ ਸਾਈਬਰ ਹਮਲੇ ਦਾ ਖ਼ਤਰਾ, ''ਡਾਰਕ ਵੈੱਬ'' ''ਤੇ ਲੀਕ ਹੋਇਆ ਨਿੱਜੀ ਡਾਟਾ

Monday, Apr 08, 2024 - 04:46 PM (IST)

boAt ਦੇ ਲੱਖਾਂ ਯੂਜ਼ਰਜ਼ ''ਤੇ ਮੰਡਰਾ ਰਿਹਾ ਸਾਈਬਰ ਹਮਲੇ ਦਾ ਖ਼ਤਰਾ, ''ਡਾਰਕ ਵੈੱਬ'' ''ਤੇ ਲੀਕ ਹੋਇਆ ਨਿੱਜੀ ਡਾਟਾ

ਗੈਜੇਟ ਡੈਸਕ- ਲੱਖਾਂ ਭਾਰਤੀ ਯੂਜ਼ਰਜ਼ ਦਾ ਡਾਟਾ ਸਾਈਬਰ ਅਪਰਾਧੀਆਂ ਦੇ ਹੱਥ ਲੱਗ ਸਕਦਾ ਹੈ। ਕੰਜ਼ਿਊਮਰ ਬ੍ਰਾਂਡ boAt ਦੇ ਲੱਖਾਂ ਯੂਜ਼ਰਜ਼ ਦਾ ਡਾਟਾ 'ਡਾਰਕ ਵੈੱਬ' 'ਤੇ ਜਾ ਸਕਦਾ ਹੈ, ਜਿਸ ਵਿਚ ਉਨ੍ਹਂ ਦੀਆਂ ਨਿੱਜੀ ਜਾਣਕਾਰੀਆਂ ਸ਼ਾਮਲ ਹਨ। ਸਾਹਮਣੇ ਆ ਰਹੀ ਰਿਪੋਰਟ ਮੁਤਾਬਕ, ਕਰੀਬ 7.5 ਮਿਲੀਅਨ (75 ਲੱਖ) ਯੂਜ਼ਰਜ਼ ਦਾ ਡਾਟਾ 'ਡਾਰਕ ਵੈੱਬ' 'ਤੇ ਪਾਇਆ ਗਿਆ ਹੈ, ਜਿਨ੍ਹਾਂ 'ਚ ਯੂਜ਼ਰਜ਼ ਦੇ ਨਾਂ, ਪਤਾ, ਫੋਨ ਨੰਬਰ, ਈ-ਮੇਲ ਆਈ.ਡੀ., ਕਸਟਮਰ ਆਈ.ਡੀ. ਆਦਿ ਸ਼ਾਮਲ ਹਨ। 

'ਫੋਰਬਸ ਇੰਡੀਆ' ਮੁਤਾਬਕ, ਸਮਾਰਟਵਾਚ ਅਤੇ ਵਿਅਰੇਬਲ ਡਿਵਾਈਸ ਬਣਾਉਣ ਵਾਲੀ ਕੰਪਨੀ ਦੇ ਲੱਖਾਂ ਯੂਜ਼ਰਜ਼ ਦਾ ਨਿੱਜੀ ਡਾਟਾ 5 ਅਪ੍ਰੈਲ 2024 ਨੂੰ 'ਡਾਰਕ ਵੈੱਬ' 'ਤੇ ਦੇਖਿਆ ਗਿਆ ਹੈ। ਲੀਕ ਹੋਏ ਡਾਟਾ ਬਹੁਤ ਸੈਂਸਟਿਵ ਹੈ ਕਿਉਂਕਿ ਇਨ੍ਹਾਂ 'ਚ ਪਰਸਨਲੀ ਆਈਡੈਂਟੀਫਿਟੇਬਲ ਇਨਫਾਰਮੇਸ਼ਨ (ਪੀ.ਆਈ.ਆਈ.) ਸ਼ਾਮਲ ਹਨ। ਪੀ.ਆਈ.ਆਈ. ਦਾ ਮਤਲਬ ਹੈ ਕਿ ਯੂਜ਼ਰਜ਼ ਦੇ ਡਾਟਾ 'ਚ ਨਾਂ, ਪਤਾ, ਫੋਨ ਨੰਬਰ, ਈ-ਮੇਲ ਐਡਰੈੱਸ, ਕਸਟਮਰ ਆਈ.ਡੀ. ਸਮੇਤ ਕਈ ਹੋਰ ਜਾਣਕਾਰੀਆਂ ਸ਼ਾਮਲ ਹਨ। 

ਰਿਪੋਰਟ ਮੁਤਾਬਕ, boAt ਯੂਜ਼ਰਜ਼ ਦਾ ਡਾਟਾ 5 ਅਪ੍ਰੈਲ 2024 ਨੂੰ ਲੀਕ ਹੋਇਆ ਹੈ। ਡਾਰਕ ਵੈੱਬ 'ਤੇ ShopifyGUY ਨਾਂ ਦੇ ਇਕ ਯੂਜ਼ਰ ਨੇ ਇਸ ਡਾਟਾ ਲੀਕ ਦੀ ਜ਼ਿੰਮੇਵਾਰੀ ਲਈ ਹੈ। boAt ਯੂਜ਼ਰਜ਼ ਦੇ ਲੀਕ ਹੋਏ ਡਾਟਾ ਦਾ ਸਾਈਜ਼ 2 ਜੀ.ਬੀ. ਹੈ, ਜਿਸਨੂੰ ਹੈਕਰ ਨੇ ਚੋਰੀ ਕਰਕੇ ਡਾਰਕ ਵੈੱਬ ਫੋਰਮ 'ਤੇ ਪੋਸਟ ਕੀਤਾ ਹੈ। ਸਕਿਓਰਿਟੀ ਮਾਹਿਰਾਂ ਦਾ ਮੰਨਣਾ ਹੈ ਕਿ ਸਾਈਬਰ ਅਪਰਾਧੀ ਯੂਜ਼ਰਜ਼ ਦੇ ਇਨ੍ਹਾਂ ਡਾਟਾ ਦਾ ਇਸਤੇਮਾਲ ਸਾਈਬਰ ਫਰਾਡ ਲਈ ਕਰ ਸਕਦੇ ਹਨ। 

ਪਹਿਲਾਂ ਵੀ ਲੀਕ ਹੋ ਚੁੱਕਾ ਹੈ ਡਾਟਾ

boAt ਵੱਲੋਂ ਇਸ ਡਾਟਾ ਚੋਰੀ ਨੂੰ ਲੈ ਕੇ ਫਿਲਹਾਲ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਯੂਜ਼ਰਜ਼ ਦਾ ਡਾਟਾ ਡਾਰਕ ਵੈੱਬ 'ਤੇ ਲੀਕ ਹੋਇਆ ਹੋਵੇ। ਇਸਤੋਂ ਪਹਿਲਾਂ ਫੇਸਬੁੱਕ (ਮੈਟਾ), ਮਾਈਕ੍ਰੋਸਾਫਟ, ਇੱਥੋਂ ਤਕ ਕਿ ਗੂਗਲ ਦੇ ਲੱਖਾਂ ਯੂਜ਼ਰਜ਼ ਦਾ ਡਾਟਾ ਵੀ ਡਾਰਕ ਵੈੱਬ 'ਤੇ ਲੀਕ ਹੋ ਚੁੱਕਾ ਹੈ। 

ਇਸ ਸਾਲ ਦੀ ਸ਼ੁਰੂਆਤ 'ਚ ਹੀ ਕਈ ਸਰਕਾਰੀ ਸੰਸਥਾਵਾਂ ਜਿਵੇਂ- EPFO ਅਤੇ BSNL ਦੇ ਲੱਖਾਂ ਯੂਜ਼ਰਜ਼ ਦਾ ਡਾਟਾ ਡਾਰਕ ਵੈੱਬ 'ਤੇ ਲੀਕ ਹੋ ਚੁੱਕਾ ਹੈ। ਇਨ੍ਹਾਂ ਤੋਂ ਇਲਾਵਾ ਏਅਰ ਇੰਡੀਆ ਅਤੇ ਰਿਲਾਇੰਸ ਦੇ ਡਾਟਾ ਨੂੰ ਵੀ Github 'ਤੇ ਅਪਲੋਡ ਕਰ ਦਿੱਤਾ ਗਿਆ ਸੀ। ਭਾਰਤੀ ਏਜੰਸੀ CERT-In ਨੇ ਯੂਜ਼ਰਜ਼ ਦੇ ਲੀਕ ਹੋਏ ਡਾਟਾ ਦੀ ਜਾਂਚ ਵੀ ਕੀਤੀ ਸੀ। 


author

Rakesh

Content Editor

Related News