ਥਾਮਸ ਅਤੇ ਉਬੇਰ ਕੱਪ ’ਚ ਨਹੀਂ ਖੇਡੇਗੀ PV ਸਿੰਧੂ
Friday, Apr 05, 2024 - 10:49 AM (IST)

ਨਵੀਂ ਦਿੱਲੀ- ਭਾਰਤੀ ਬੈਡਮਿੰਟਨ ਸਟਾਰ ਪੀ. ਵੀ. ਸਿੰਧੂ ਪੈਰਿਸ 2024 ਓਲੰਪਿਕ ਨੂੰ ਧਿਆਨ ਵਿਚ ਰੱਖਦੇ ਹੋਏ ਥਾਮਸ ਅਤੇ ਉਬੇਰ ਕੱਪ ’ਚ ਨਹੀਂ ਖੇਡੇਗੀ। ਉਸ ਦੀ ਜਗ੍ਹਾ ਅਨਮੋਲ ਖਰਬ ਨੂੰ ਟੀਮ ’ਚ ਸ਼ਾਮਿਲ ਕੀਤਾ ਗਿਆ ਹੈ। ਭਾਰਤੀ ਬੈਡਮਿੰਟਨ ਸੰਘ (ਬੀ. ਏ. ਆਈ.) ਨੇ ਵੀਰਵਾਰ ਨੂੰ ਚੀਨ ਵਿਚ ਕੇ ਚੇਂਗਦੂ ਵਿਚ 27 ਅਪ੍ਰੈਲ ਤੋਂ ਹੋਣ ਵਾਲੇ ਥਾਮਸ ਅਤੇ ਉਬੇਰ ਕੱਪ ਲਈ ਭਾਰਤੀ ਪੁਰਸ਼ ਅਤੇ ਮਹਿਲਾ ਟੀਮ ਦਾ ਐਲਾਨ ਕਰਦੇ ਹੋਏ ਕਿਹਾ ਕਿ 2 ਵਾਰ ਦੀ ਓਲੰਪਿਕ ਤਮਗਾ ਜੇਤੂ ਪੀ. ਵੀ. ਸਿੰਧੂ ਇਸ ਸਾਲ ਉਬੇਰ ਕੱਪ ’ਚ ਹਿੱਸਾ ਨਹੀਂ ਲਵੇਗੀ। ਸਿੰਧੂ ਨੇ ਪੈਰਿਸ 2024 ਓਲੰਪਿਕ ’ਤੇ ਧਿਆਨ ਕੇਂਦਰਿਤ ਕਰਨ ਲਈ ਇਸ ਸਾਲ ਦੇ ਉਬੇਰ ਕੱਪ ਤੋਂ ਹਟਣ ਦਾ ਫੈਸਲਾ ਕੀਤਾ ਹੈ।
ਟਾਪ ਭਾਰਤੀ ਡਬਲ ਟੀਮਾਂ ਤਨੀਸ਼ਾ ਕ੍ਰੈਸਟੋ, ਅਸ਼ਵਨੀ ਪੋਨੰਪਾ, ਟ੍ਰੀਸਾ ਜਾਲੀ ਅਤੇ ਗਾਇਤਰੀ ਗੋਪੀਚੰਦ ਨੇ ਵੀ ਇਸੇ ਤਰ੍ਹਾਂ ਦੇ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਮਹਿਲਾਵਾਂ ਲਈ ਵਿਸ਼ਵ ਬੈਡਮਿੰਟਨ ਟੀਮ ਚੈਂਪੀਅਨਸ਼ਿਪ- ਉਬੇਰ ਕੱਪ ਤੋਂ ਹਟਣ ਦਾ ਫੈਸਲਾ ਕੀਤਾ ਹੈ।
ਨਤੀਜੇ ਵਜੋਂ ਚੋਣਕਰਤਾਵਾਂ ਨੇ ਰਾਸ਼ਟਰੀ ਚੈਂਪੀਅਨਸ਼ਿਪ ’ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸ਼ਾਮਿਲ ਕਰਦੇ ਹੋਏ ਇਕ ਯੁਵਾ ਟੀਮ ਦੀ ਚੋਣ ਕਰਨ ਦਾ ਫੈਸਲਾ ਲਿਆ ਹੈ। ਮਹਾਸੰਘ ਨੇ 2024 ਉਬੇਰ ਕੱਪ ਲਈ ਟੀਮ ’ਚ 17 ਸਾਲਾ ਰਾਸ਼ਟਰੀ ਚੈਂਪੀਅਨ ਅਨਮੋਲ ਖਰਬ ਨੂੰ ਸ਼ਾਮਿਲ ਕੀਤਾ ਹੈ।