ਪਾਕਿਸਤਾਨ ਆਇਰਲੈਂਡ ’ਚ 3 ਟੀ-20 ਮੈਚਾਂ ਦੀ ਲੜੀ ਖੇਡੇਗਾ

03/29/2024 8:39:30 PM

ਇਸਲਾਮਾਬਾਦ–ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਸ਼ੁੱਕਰਵਾਰ ਨੂੰ ਆਇਰਲੈਂਡ ਨਾਲ 3 ਟੀ-20 ਮੈਚਾਂ ਦੀ ਲੜੀ ਦੀਆਂ ਮਿਤੀਆਂ ਦਾ ਐਲਾਨ ਕਰ ਦਿੱਤਾ ਹੈ। ਪੀ. ਸੀ. ਬੀ. ਦੇ ਐਲਾਨ ਅਨੁਸਾਰ ਤਿੰਨੇ ਮਕਾਬਲੇ 10 ਤੋਂ 14 ਮਈ ਤਕ ਡਬਲਿਨ ਦੇ ਕੈਸਲ ਐਵੇਨਿਊ ਵਿਚ ਖੇਡੇ ਜਾਣਗੇ। ਇਸ ਤੋਂ ਪਹਿਲਾਂ ਦੋਵੇਂ ਦੇਸ਼ਾਂ ਵਿਚਾਲੇ 2009 ਵਿਚ ਟੀ-20 ਮੈਚ ਖੇਡਿਆ ਗਿਆ ਸੀ।
ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜੁਲਾਈ 2020 ਵਿਚ ਦੋ ਦੇਸ਼ਾਂ ਵਿਚਾਲੇ ਟੀ-20 ਲੜੀ ਨਿਰਧਾਰਿਤ ਕੀਤੀ ਗਈ ਸੀ ਪਰ ਕੋਵਿਡ-19 ਮਹਾਮਾਰੀ ਕਾਰਨ ਇਹ ਦੌਰਾ ਨਹੀਂ ਹੋ ਸਕਿਆ ਸੀ। ਪਾਕਿਸਤਾਨ, ਅਮਰੀਕਾ ਤੇ ਵੈਸਟਇੰਡੀਜ਼ ਵਿਚ ਹੋਣ ਵਾਲੇ ਆਈ. ਸੀ. ਸੀ. ਪੁਰਸ਼ ਟੀ-20 ਵਿਸ਼ਵ ਕੱਪ 2024 ਲਈ ਆਪਣੀਆਂ ਤਿਆਰੀਆਂ ਦੇ ਮੱਦੇਨਜ਼ਰ ਆਪਣੀ ਫਾਰਮ ਨੂੰ ਬਿਹਤਰ ਬਣਾਉਣ ਲਈ 12 ਟੀ-20 ਮੈਚ ਖੇਡੇਗਾ। ਦਿ ਮੇਨ ਇਨ ਗ੍ਰੀਨ ਵਿਚ ਪਾਕਿਸਤਾਨ ਨਾਲ 18 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀ 5 ਟੀ-20 ਮੈਚਾਂ ਦੀ ਲੜੀ ਦੀ ਨਿਊਜ਼ੀਲੈਂਡ ਦੀ ਮੇਜ਼ਬਾਨੀ ਕਰੇਗਾ। ਆਇਰਲੈਂਡ ਨਾਲ ਲੜੀ ਤੋਂ ਬਾਅਦ ਪਾਕਿਸਤਾਨ 22 ਤੋਂ 28 ਜੁਲਾਈ ਵਿਚਾਲੇ ਇੰਗਲੈਂਡ ਦੇ ਨਾਲ 4 ਮੈਚ ਖੇਡੇਗਾ।


Aarti dhillon

Content Editor

Related News