ਦੇਰ ਨਾਲ ਪਹੁੰਚਣ ਕਾਰਨ ਏਸ਼ੀਅਾਈ ਕੁਅਾਲੀਫਾਇਰ ਨਹੀਂ ਖੇਡ ਸਕਣਗੇ ਪਹਿਲਵਾਨ ਪੂਨੀਆ ਤੇ ਸੁਜੀਤ

Saturday, Apr 20, 2024 - 10:52 AM (IST)

ਦੇਰ ਨਾਲ ਪਹੁੰਚਣ ਕਾਰਨ ਏਸ਼ੀਅਾਈ ਕੁਅਾਲੀਫਾਇਰ ਨਹੀਂ ਖੇਡ ਸਕਣਗੇ ਪਹਿਲਵਾਨ ਪੂਨੀਆ ਤੇ ਸੁਜੀਤ

ਨਵੀਂ ਦਿੱਲੀ–ਬਿਸ਼ਕੇਕ ਵਿਚ ਏਸ਼ੀਆ ਓਲੰਪਿਕ ਕੁਆਲੀਫਾਇਰ ਵਿਚ ਭਾਰਤੀ ਕੁਸ਼ਤੀ ਦਲ ਨੂੰ ਕਰਾਰਾ ਝਟਕਾ ਲੱਗਾ ਕਿਉਂਕਿ ਦੇਸ਼ ਦੇ ਦੋ ਸਰਵਸ੍ਰੇਸ਼ਠ ਪਹਿਲਵਾਨ ਦੀਪਕ ਪੂਨੀਆ ਤੇ ਸੁਜੀਤ ਕਲਾਕਲ ਸਮੇਂ ’ਤੇ ਨਾ ਪਹੁੰਚ ਸਕਣ ਕਾਰਨ ਟੂਰਨਾਮੈਂਟ ਵਿਚ ਨਹੀਂ ਖੇਡ ਸਕਣਗੇ। ਦੁਬਈ ਵਿਚ ਖਰਾਬ ਮੌਸਮ ਕਾਰਨ ਉਨ੍ਹਾਂ ਦੀ ਫਲਾਈਟ ਦੇਰ ਨਾਲ ਬਿਸ਼ਕੇਕ ਪਹੁੰਚੀ। ਭਾਰੀ ਮੀਂਹ ਤੇ ਹੜ੍ਹ ਕਾਰਨ ਦੋਵੇਂ ਦੁਬਈ ਕੌਮਾਂਤਰੀ ਹਵਾਈ ਅੱਡੇ ’ਤੇ ਫਸੇ ਰਹੇ ਤੇ ਭਾਰ ਕਰਵਾਉਣ ਦੇ ਸਮੇਂ ’ਤੇ ਨਹੀਂ ਪਹੁੰਚ ਸਕੇ। ਸੂਤਰਾਂ ਨੇ ਕਿਹਾ ਕਿ ਭਾਰਤੀ ਕੋਚਾਂ ਦੀ ਅਪੀਲ ਦੇ ਬਾਵਜੂਦ ਆਯੋਜਕਾਂ ਨੇ ਉਨ੍ਹਾਂ ਨੂੰ ਮਨਜ਼ੂਰੀ ਨਹੀਂ ਦਿੱਤੀ।
ਪੂਨੀਆ (86 ਕਿਲੋ) ਟੋਕੀਓ ਓਲੰਪਿਕ ਵਿਚ ਤਮਗਾ ਜਿੱਤਣ ਦੇ ਨੇੜੇ ਪਹੁੰਚਿਆ ਸੀ। ਉਹ ਤੇ ਸੁਜੀਤ (65 ਕਿਲੋ) ਪੈਰਿਸ ਓਲੰਪਿਕ ਦੇ ਕੁਆਲੀਫਾਇੰਗ ਟੂਰਨਾਮੈਂਟ ਵਿਚ ਹਿੱਸਾ ਲੈਣ ਬਿਸ਼ਕੇਕ ਪਹੁੰਚੇ ਜਦਕਿ ਦੁਬਈ ਤੋਂ ਜਾਣ ਵਾਲੀਆਂ ਜ਼ਿਆਦਾਤਰ ਹਵਾਈ ਉਡਾਣਾਂ ਹਵਾਈ ਅੱਡੇ ’ਤੇ ਪਾਣੀ ਭਰਿਆ ਹੋਣ ਕਾਰਨ ਜਾਂ ਤਾਂ ਰੱਦ ਹੋ ਗਈਆਂ ਜਾਂ ਦੇਰ ਨਾਲ ਪਹੁੰਚ ਸਕੀਆਂ। ਰੂਸੀ ਕੋਚ ਕਮਾਲ ਮਾਲਿਕੋਵ ਤੇ ਫਿਜ਼ੀਓ ਸ਼ੁਭਮਨ ਗੁਪਤਾ ਦੇ ਦੋਵੇਂ ਜ਼ਮੀਨ ’ਤੇ ਸੁੱਤੇ ਤੇ ਦੁਬਈ ਹਵਾਈ ਅੱਡੇ ’ਤੇ ਹੜ੍ਹ ਕਾਰਨ ਭੋਜਨ ਉਪਲੱਬਧ ਨਾ ਹੋਣ ਕਾਰਨ ਭੁੱਖੇ ਵੀ ਰਹੇ। ਦੋਵੇਂ ਰੂਸ ’ਚ ਅਭਿਆਸ ਕਰ ਰਹੇ ਸਨ ਤੇ ਉਨ੍ਹਾਂ ਨੇ ਦੁਬਈ ਦੇ ਰਸਤੇ ਬਿਸ਼ਕੇਕ ਪਹੁੰਚਣ ਦਾ ਫੈਸਲਾ ਕੀਤਾ ਸੀ। ਪੈਰਿਸ ਓਲੰਪਿਕ ਦਾ ਆਖਰੀ ਵਿਸ਼ਵ ਕੁਆਲੀਫਾਇਰ ਮਈ ਵਿਚ ਤੁਰਕੀ ਵਿਚ ਖੇਡਿਆ ਜਾਵੇਗਾ।


author

Aarti dhillon

Content Editor

Related News