ਬੁਮਰਾਹ ਵਿਰੁੱਧ ਸਵੀਪ ਸ਼ਾਟ ਖੇਡਣਾ ਮੇਰਾ ਸੁਫ਼ਨਾ ਸੀ : ਆਸ਼ੂਤੋਸ਼ ਸ਼ਰਮਾ

Friday, Apr 19, 2024 - 11:52 PM (IST)

ਬੁਮਰਾਹ ਵਿਰੁੱਧ ਸਵੀਪ ਸ਼ਾਟ ਖੇਡਣਾ ਮੇਰਾ ਸੁਫ਼ਨਾ ਸੀ : ਆਸ਼ੂਤੋਸ਼ ਸ਼ਰਮਾ

ਮੁੱਲਾਂਪੁਰ- ਪੰਜਾਬ ਕਿੰਗਜ਼ ਦੇ ਹਮਲਾਵਰ ਬੱਲੇਬਾਜ਼ ਆਸ਼ੂਤੋਸ਼ ਸ਼ਰਮਾ ਨੇ ਕਿਹਾ ਕਿ ਦੁਨੀਆ ਦੇ ਸਰਵਸ੍ਰੇਸ਼ਠ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਸਵੀਪ ਸ਼ਾਟ ਖੇਡਣਾ ਹਮੇਸ਼ਾ ਉਸਦਾ ਸੁਫ਼ਨਾ ਸੀ ਜਿਹੜਾ ਮੁੰਬਈ ਇੰਡੀਅਨਜ ਵਿਰੁੱਧ ਮੈਚ ਵਿਚ ਪੂਰਾ ਹੋਇਆ। ਆਸ਼ੂਤੋਸ ਨੇ ਮੁੰਬਈ ਵਿਰੁੱਧ 28 ਗੇਂਦਾਂ ’ਤੇ 61 ਦੌੜਾਂ ਪਰ ਉਸ ਦੀ ਟੀਮ 9 ਦੌੜਾਂ ਨਾਲ ਹਾਰ ਗਈ।
ਆਸ਼ੂਤੋਸ਼ ਨੇ ਕਿਹਾ,‘‘ਬੁਮਰਾਹ ਨੂੰ ਸਵੀਪ ਸ਼ਾਟਾਂ ਖੇਡਣ ਦਾ ਮੇਰਾ ਸੁਫ਼ਨਾ ਸੀ। ਮੈਂ ਉਸ ਸ਼ਾਟ ਦਾ ਅਭਿਆਸ ਕਰ ਰਿਹਾ ਸੀ ਤੇ ਦੁਨੀਆ ਦੇ ਸਰਵਸ੍ਰੇਸ਼ਠ ਤੇਜ਼ ਗੇਂਦਬਾਜ਼ ਦੇ ਸਾਹਮਣੇ ਉਹ ਸ਼ਾਟਾਂ ਖੇਡੀਆਂ। ਮੈਨੂੰ ਭਰੋਸਾ ਸੀ ਕਿ ਮੈਂ ਟੀਮ ਨੂੰ ਮੈਚ ਜਿਤਾ ਸਕਾਂਗਾ।’’
ਉਸ ਨੇ ਕਿਹਾ, ‘‘ਸੰਜੇ ਸਰ ਨੇ ਮੈਨੂੰ ਕਿਹਾ ਕਿ ਮੈਂ ਸਲਾਗਰ ਨਹੀਂ ਹਾਂ ਤੇ ਸ਼ੁੱਧ ਕ੍ਰਿਕਟ ਸ਼ਾਟਾਂ ਖੇਡ ਸਕਦਾ ਹਾਂ। ਇਹ ਛੋਟਾ ਜਿਹਾ ਬਿਆਨ ਸੀ ਪਰ ਮੈਂ ਆਪਣੀ ਖੇਡ ਵਿਚ ਇਹ ਬਦਲਾਅ ਕੀਤਾ।’’ ਟੀਮ ਦੀ ਹਾਰ ਦੇ ਬਾਵਜੂਦ ਉਸ ਨੇ ਕਿਹਾ ਕਿ ਜਿੱਤ ਤੇ ਹਾਰ ਖੇਡ ਦਾ ਹਿੱਸਾ ਹੈ। ਮਾਇਨੇ ਇਹ ਰੱਖਦਾ ਹੈ ਕਿ ਇਕ ਟੀਮ ਦੇ ਰੂਪ ਵਿਚ ਤੁਸੀਂ ਕਿਵੇਂ ਖੇਡ ਰਹੇ ਹੋ। ਜੇਕਰ ਤੁਸੀਂ ਚੰਗਾ ਖੇਡੋਗੇ ਤਾਂ ਜਿੱਤੋਗੇ।’’


author

Aarti dhillon

Content Editor

Related News