ਬਾਰਾਤ ''ਚ ਡੀਜੇ ''ਤੇ ਗਾਣਾ ਵਜਾਉਣ ਨੂੰ ਲੈ ਕਿ ਹੋਇਆ ਝਗੜਾ, ਨਾਬਾਲਗ ਮੁੰਡੇ ਦੀ ਮੌਤ

04/22/2024 5:31:50 PM

ਬਸਤੀ- ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ ਦੇ ਰੂਧੌਲੀ ਥਾਣਾ ਖੇਤਰ ਦੇ ਨਿਪਾਨੀਆ ਕਲਾ ਪਿੰਡ 'ਚ ਬਾਰਾਤ ਵਿਚ ਡੀਜੇ 'ਤੇ ਗਾਣਾ ਵਜਾਉਣ ਨੂੰ ਲੈ ਕੇ ਝਗੜੇ 'ਚ ਹੋਏ ਹਮਲੇ ਵਿਚ 15 ਸਾਲ ਦੇ ਮੁੰਡੇ ਦੀ ਮੌਤ ਹੋ ਗਈ ਅਤੇ ਇਕ ਹੋਰ ਬਾਰਾਤ ਜ਼ਖ਼ਮੀ ਹੋ ਗਿਆ। ਪੁਲਸ ਦੇ ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਬਸਤੀ ਦੇ SP ਕ੍ਰਿਸ਼ਨ ਗੋਪਾਲ ਚੌਧਰੀ ਨੇ ਦੱਸਿਆ ਕਿ ਰੂਧੌਲੀ ਥਾਣਾ ਖੇਤਰ ਵਿਚ ਐਤਵਾਰ ਨੂੰ ਬਾਰਾਤ ਵਿਚ ਗਾਣਾ ਵਜਾਉਣ ਨੂੰ ਲੈ ਕੇ ਕੁੱਟਮਾਰ ਵਿਚ ਇਕ ਮੁੰਡੇ ਦੀ ਮੌਤ ਹੋ ਗਈ। SP ਨੇ ਦੱਸਿਆ ਕਿ ਮੁੰਡੇ ਦੇ ਪਿਤਾ ਦੀ ਸ਼ਿਕਾਇਤ 'ਤੇ ਤਿੰਨ ਲੋਕਾਂ- ਕ੍ਰਿਸ਼ਨ ਯਾਦਵ, ਰਵਿੰਦਰ ਯਾਦਵ ਅਤੇ ਸੂਰਜ ਯਾਦਵ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਟੀਮ ਤਾਇਨਾਤ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਬੇਰਹਿਮ ਬਣੀ ਮਾਂ, ਆਸ਼ਿਕ ਨਾਲ ਮਿਲ ਕੇ 5 ਸਾਲ ਦੀ ਧੀ ਦਾ ਕੁੱਟ-ਕੁੱਟ ਕੇ ਕੀਤਾ ਕਤਲ

ਪੁਲਸ ਨੇ ਕਿਹਾ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਬਸਤੀ ਜ਼ਿਲ੍ਹੇ ਦੇ ਵਾਲਟਰਗੰਜ ਥਾਣਾ ਖੇਤਰ ਦੇ ਬੰਧੂਆ ਗਣੇਸ਼ਪੁਰ ਵਾਸੀ ਵਿਜੇਭਾਨ ਉਪਾਧਿਆਏ ਦੇ ਪੁੱਤਰ ਸ਼ੈਲੇਸ਼ ਕੁਮਾਰ ਦੀ ਬਾਰਾਤ ਐਤਵਾਰ ਨੂੰ ਰੂਧੌਲੀ ਥਾਣਾ ਖੇਤਰ ਦੇ ਨਿਪਾਨੀਆ ਕਲਾ ਪਿੰਡ ਦੇ ਰੁਦਰਨਾਰਾਇਣ ਮਿਸ਼ਰਾ ਦੇ ਘਰ ਗਈ ਸੀ। ਸ਼ੈਲੇਸ਼ ਦਾ ਗੁਆਂਢੀ 15 ਸਾਲਾ ਨਰਾਇਣ ਵੀ ਇਸ ਵਿਆਹ 'ਚ ਸ਼ਾਮਲ ਹੋਇਆ ਸੀ। ਰਾਤ ਨੂੰ ਸਾਢੇ 9 ਵਜੇ ਦੇ ਕਰੀਬ ਬਾਰਾਤ ਪਹੁੰਚੀ ਅਤੇ ਜਦੋਂ ਦੁਆਰ ਪੂਜਾ ਲਈ ਬਾਰਾਤ ਰਵਾਨਾ ਹੋਈ ਤਾਂ ਡੀਜੇ 'ਤੇ ਨੱਚਦੇ-ਗਾਉਂਦੇ ਬਾਰਾਤੀ ਅੱਗੇ ਵਧ ਰਹੇ ਸਨ। 

ਇਹ ਵੀ ਪੜ੍ਹੋ- SHO ਦੀ ਛੁੱਟੀ ਨਾ ਦੇਣ ਦੀ ਜ਼ਿੱਦ; ਕਾਂਸਟੇਬਲ ਦੀ ਪਤਨੀ ਅਤੇ ਨਵਜਨਮੀ ਬੱਚੀ ਨੇ ਗੁਆਈ ਜਾਨ

ਮਿਲੀ ਜਾਣਕਾਰੀ ਮੁਤਾਬਕ ਇਕ ਗਾਣੇ ਨੂੰ ਲੈ ਕੇ ਪਿੰਡ ਦੇ ਕੁਝ ਲੋਕਾਂ ਨੇ ਇਤਰਾਜ਼ ਜਤਾਇਆ। ਥੋੜ੍ਹੀ ਦੇਰ ਬਾਅਦ 3 ਲੋਕ ਡੰਡੇ ਲੈ ਕੇ ਪਹੁੰਚੇ ਅਤੇ ਉਨ੍ਹਾਂ ਨੇ ਬਾਰਾਤੀਆਂ 'ਤੇ ਹਮਲਾ ਕਰ ਦਿੱਤਾ। ਜਾਨ ਬਚਾਅ ਕੇ ਜ਼ਿਆਦਾਤਰ ਬਾਰਾਤੀ ਦੌੜ ਗਏ ਪਰ ਹਮਲਾਵਰਾਂ ਨੇ ਨਾਰਾਇਣ ਨੂੰ ਬੁਰੀ ਤਰ੍ਹਾਂ ਕੁੱਟਿਆ। ਕੁੱਟਮਾਰ ਵਿਚ ਇਕ ਹੋਰ ਬਾਰਾਤੀ ਨੂੰ ਵੀ ਸੱਟਾਂ ਲੱਗੀਆਂ ਹਨ। ਹਫੜਾ-ਦਫੜੀ ਵਿਚ ਨਾਰਾਇਣ ਨੂੰ ਕਮਿਊਨਿਟੀ ਹੈਲਥ ਸੈਂਟਰ ਰੂਧੌਲੀ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਨਾਰਾਇਣ ਦੇ ਪਿਤਾ ਨੇ ਦੋਸ਼ ਲਾਇਆ ਕਿ ਕੁੱਟਮਾਰ ਮਗਰੋਂ ਉਨ੍ਹਾਂ ਦੇ ਪੁੱਤਰ ਨੂੰ ਹਮਲਾਵਰਾਂ ਨੇ ਗੱਡੀ ਨਾਲ ਵੀ ਕੁਚਲਿਆ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tanu

Content Editor

Related News