ਭਾਰਤ ''ਚ ਲਾਂਚ ਹੋਈ Mercedes EQS 680 Maybach ਇਲੈਕਟ੍ਰਿਕ ਕਾਰ, ਕੀਮਤ 2.25 ਕੋਰੜ ਰੁਪਏ

Friday, Sep 06, 2024 - 06:33 PM (IST)

ਆਟੋ ਡੈਸਕ- Mercedes Benz ਨੇ ਆਪਣੀ EQS 680 Maybach ਇਲੈਕਟ੍ਰਿਕ ਕਾਰ ਭਾਰਤ 'ਚ ਲਾਂਚ ਕਰ ਦਿੱਤੀ ਹੈ। ਇਸ ਦੀ ਕੀਮਤ 2.25 ਕਰੋੜ ਰੁਪਏ ਰੱਖੀ ਗਈ ਹੈ। ਇਸ ਗੱਡੀ 'ਚ ਕਈ ਬਿਹਤਰੀਨ ਫੀਚਰਜ਼ ਦਿੱਤੇ ਗਏ ਹਨ ਅਤੇ ਇਸ ਦੀ ਰੇਜ਼ ਵੀ 600 ਕਿਲੋਮੀਟਰ ਤੋਂ ਵੱਧ ਦਿੱਤੀ ਗਈ ਹੈ। Mercedes EQS 680 Maybach ਇਲੈਕਟ੍ਰਿਕ ਪਿਛਲੇ ਸਾਲ ਅਪ੍ਰੈਲ 'ਚ ਗਲੋਬਲੀ ਪੇਸ਼ ਕੀਤੀ ਗਈ ਸੀ।

ਪਾਵਰਟ੍ਰੇਨ

ਇਸ ਇਲੈਕਟ੍ਰਿਕ ਕਾਰ 'ਚ 122kWh ਸਮਰਥਾ ਦੀ ਬੈਟਰੀ ਅਤੇ ਦੋ ਇਲੈਕਟ੍ਰਿਕ ਮੋਟਰਾਂ ਹਨ। ਇਨ੍ਹਾਂ ਮੋਟਰਾਂ ਨਾਲ ਇਸ ਗੱਡੀ ਨੂੰ 658 ਬੀ.ਐੱਚ.ਪੀ. ਦੀ ਪਾਵਰ ਅਤੇ 950 ਨਿਊਟਨ ਮੀਟਰ ਦਾ ਟਾਰਕ ਮਿਲਦਾ ਹੈ। ਇਕ ਵਾਰ ਚਾਰਜ ਕਰਨ 'ਤੇ ਇਹ ਗੱਡੀ 611 ਕਿਲੋਮੀਟਰ ਤਕ ਚੱਲ ਸਕਦੀ ਹੈ। ਇਸ ਤੋਂ ਇਲਾਵਾ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਫੜਨ 'ਚ ਇਸਨੂੰ 4.4 ਸਕਿੰਟਾਂ ਦਾ ਸਮਾਂ ਲਗਦਾ ਹੈ। ਇਸ ਨੂੰ 220kW ਫਾਸਟ ਚਾਰਜਰ ਨਾਲ 31 ਮਿੰਟਾਂ 'ਚ 10 ਤੋਂ 80 ਫੀਸਦੀ ਤਕ ਚਾਰਜ ਕੀਤਾ ਜਾ ਸਕਦਾ ਹੈ।

PunjabKesari

ਫੀਚਰਜ਼

Mercedes EQS 680 Maybach 'ਚ ਕੁਨੈਕਟਿਡ ਐੱਲ.ਈ.ਡੀ. ਹੈੱਡਲਾਈਟ, ਟੇਲਲੈਂਪ, ਐਂਬੀਅੰਟ ਲਾਈਟਾਂ, 15 ਸਪੀਕਰ ਦਾ ਬਰਮੇਸਟਰ 4ਡੀ ਸਾਊਂਡ ਸਿਸਟਮ, ਲੈਦਰ ਸੀਟਾਂ, ਇੰਫੋਟੇਨਮੈਂਟ ਕੰਟਰੋਲ, ਪਾਵਰਡ ਕਰਟੇਨ, ਰੀਅਰ ਸੀਟ 'ਤੇ ਸਕਰੀਨ, 360 ਡਿਗਰੀ ਕੈਮਰਾ, ਜੈਸਟਰ ਕੰਟਰੋਲ ਫੀਚਰ, ਚਾਰੇ ਸੀਟਾਂ ਲਈ ਹੀਟੇਡ ਅਤੇ ਵੈਂਟੀਲੇਟਿਡ ਸੀਟਾਂ, 21 ਇੰਚ ਅਲੌਏ ਵ੍ਹੀਲਜ਼, ਦੋ ਪੈਨੋਰਮਿਕ ਸਨਰੂਫ, 11 ਏਅਰਬੈਗਸ, Level-2 ADAS, ਏ.ਬੀ.ਐੱਸ., ਈ.ਬੀ.ਡੀ., ਟ੍ਰੈਕਸ਼ਨ ਕੰਟਰੋਲ, ਡਰਾਈਵਿੰਗ ਲਈ ਈਕੋ, ਸਪੋਰਟਸ ਮੇਬੈਕ ਅਤੇ ਆਫ ਰੋਡ ਮੋਡਸ ਵਰਗੇ ਫੀਚਰਜ਼ ਦਿੱਤੇ ਗਏ ਹਨ।


Rakesh

Content Editor

Related News