ਵੱਧਦੀਆਂ ਤੇਲ ਕੀਮਤਾਂ ਦਰਮਿਆਨ ਹਾਈਬ੍ਰਿਡ ਗੱਡੀਆਂ ਬਣ ਰਹੀਆਂ ਹਨ ਪਹਿਲੀ ਪਸੰਦ, ਦੇਖੋ ਕੀਮਤ ਤੇ ਫੀਚਰਸ

Friday, Mar 06, 2026 - 12:46 PM (IST)

ਵੱਧਦੀਆਂ ਤੇਲ ਕੀਮਤਾਂ ਦਰਮਿਆਨ ਹਾਈਬ੍ਰਿਡ ਗੱਡੀਆਂ ਬਣ ਰਹੀਆਂ ਹਨ ਪਹਿਲੀ ਪਸੰਦ, ਦੇਖੋ ਕੀਮਤ ਤੇ ਫੀਚਰਸ

ਗੈਜੇਟ ਡੈਸਕ - ਭਾਰਤੀ ਬਾਜ਼ਾਰ 'ਚ ਅਕਸਰ ਲੋਕ ਜ਼ਿਆਦਾ ਮਾਈਲੇਜ, ਘੱਟ ਦੇਖਭਾਲ ਅਤੇ ਚਲਾਉਣ 'ਚ ਆਸਾਨੀ ਕਾਰਨ ਛੋਟੀਆਂ ਹੈਚਬੈਕ ਗੱਡੀਆਂ ਨੂੰ ਤਰਜੀਹ ਦਿੰਦੇ ਹਨ। ਪਰ ਹੁਣ ਮਾਰੂਤੀ ਸੁਜ਼ੂਕੀ ਦੀ ਇਕ ਅਜਿਹੀ SUV ਬਾਜ਼ਾਰ 'ਚ ਮੌਜੂਦ ਹੈ ਜੋ ਇਨ੍ਹਾਂ ਛੋਟੀਆਂ ਗੱਡੀਆਂ ਨਾਲੋਂ ਵੀ ਜ਼ਿਆਦਾ ਮਾਈਲੇਜ ਦੇ ਰਹੀ ਹੈ। ਮਾਰੂਤੀ ਦੀ ਗ੍ਰੈਂਡ ਵਿਟਾਰਾ ਆਪਣੀ ਸ਼ਾਨਦਾਰ ਹਾਈਬ੍ਰਿਡ ਤਕਨੀਕ ਸਦਕਾ 20 kmpl ਤੋਂ 28 kmpl ਤੱਕ ਦੀ ਜ਼ਬਰਦਸਤ ਮਾਈਲੇਜ ਦੇਣ ਦੇ ਸਮਰੱਥ ਹੈ।

ਕਿਵੇਂ ਮਿਲਦੀ ਹੈ ਇੰਨੀ ਜ਼ਿਆਦਾ ਮਾਈਲੇਜ?
ਸਰੋਤਾਂ ਅਨੁਸਾਰ, ਇਸ SUV 'ਚ 1.5L 4-ਸਿਲੰਡਰ ਹਾਈਬ੍ਰਿਡ ਪੈਟਰੋਲ ਇੰਜਣ ਦਿੱਤਾ ਗਿਆ ਹੈ। ਹਾਈਬ੍ਰਿਡ ਕਾਰਾਂ 'ਚ ਪੈਟਰੋਲ ਇੰਜਣ ਅਤੇ ਇਲੈਕਟ੍ਰਿਕ ਮੋਟਰ ਦੋਵੇਂ ਮਿਲ ਕੇ ਕੰਮ ਕਰਦੇ ਹਨ, ਜਿਸ ਨਾਲ ਈਂਧਨ ਦੀ ਖਪਤ ਘੱਟ ਹੁੰਦੀ ਹੈ ਅਤੇ ਐਫੀਸ਼ੀਐਂਸੀ ਵਧਦੀ ਹੈ। ਖਾਸ ਗੱਲ ਇਹ ਹੈ ਕਿ ਇਸ ਦੀ ਬੈਟਰੀ ਗੱਡੀ ਦੇ ਅੰਦਰੂਨੀ ਸਿਸਟਮ ਰਾਹੀਂ ਆਪਣੇ ਆਪ ਚਾਰਜ ਹੁੰਦੀ ਹੈ, ਇਸ ਲਈ ਇਸਨੂੰ ਵੱਖਰੇ ਤੌਰ 'ਤੇ ਚਾਰਜ ਕਰਨ ਦੀ ਲੋੜ ਨਹੀਂ ਪੈਂਦੀ।

ਕੀਮਤ ਅਤੇ ਵੇਰੀਐਂਟ
ਮਾਰੂਤੀ ਗ੍ਰੈਂਡ ਵਿਟਾਰਾ ਦੀ ਸ਼ੁਰੂਆਤੀ ਕੀਮਤ 10,76,500 ਰੁਪਏ ਹੈ। ਇਹ ਗੱਡੀ ਕੁੱਲ ਛੇ ਵੇਰੀਐਂਟਸ 'ਚ ਉਪਲਬਧ ਹੈ: ਸਿਗਮਾ, ਡੈਲਟਾ, ਜ਼ੇਟਾ, ਜ਼ੇਟਾ+, ਅਲਫ਼ਾ ਅਤੇ ਅਲਫ਼ਾ+। ਇਸ ਦੇ 'ਪਲੱਸ' ਟ੍ਰਿਮਸ ਸਟ੍ਰੌਂਗ-ਹਾਈਬ੍ਰਿਡ ਤਕਨੀਕ ਨਾਲ ਆਉਂਦੇ ਹਨ। ਇਸ ਤੋਂ ਇਲਾਵਾ, ਡੈਲਟਾ ਅਤੇ ਜ਼ੇਟਾ ਦੇ ਮੈਨੂਅਲ ਵੇਰੀਐਂਟਸ 'ਚ ਕੰਪਨੀ ਵੱਲੋਂ ਫਿਟਿਡ CNG ਦਾ ਵਿਕਲਪ ਵੀ ਦਿੱਤਾ ਗਿਆ ਹੈ।

ਹਾਈ-ਟੈਕ ਫੀਚਰਸ ਅਤੇ ਸੁਰੱਖਿਆ
ਇਹ SUV ਕਈ ਆਧੁਨਿਕ ਫੀਚਰਸ ਨਾਲ ਲੈਸ ਹੈ, ਜਿਵੇਂ ਕਿ:
- 9 ਇੰਚ ਦੀ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ ਅਤੇ ਡਿਜੀਟਲ ਡਰਾਈਵਰ ਡਿਸਪਲੇਅ।
- ਪੈਨੋਰਾਮਿਕ ਸਨਰੂਫ, ਐਂਬੀਐਂਟ ਲਾਈਟਿੰਗ ਅਤੇ ਵਾਇਰਲੈੱਸ ਫੋਨ ਚਾਰਜਰ।
- ਵੈਂਟੀਲੇਟਿਡ ਫਰੰਟ ਸੀਟਾਂ ਅਤੇ ਹੈੱਡ-ਅੱਪ ਡਿਸਪਲੇਅ।

ਸੁਰੱਖਿਆ ਦੇ ਪੱਖੋਂ ਇਸ 'ਚ 6 ਏਅਰਬੈਗਸ, ਇਲੈਕਟ੍ਰਾਨਿਕ ਸਟੇਬਿਲਟੀ ਪ੍ਰੋਗਰਾਮ (ESP), ABS ਦੇ ਨਾਲ EBD, 360-ਡਿਗਰੀ ਕੈਮਰਾ ਅਤੇ ਟਾਇਰ ਪ੍ਰੈਸ਼ਰ ਮੋਨੀਟਰਿੰਗ ਸਿਸਟਮ (TPMS) ਵਰਗੇ ਫੀਚਰਸ ਮਿਲਦੇ ਹਨ।


 


author

Sunaina

Content Editor

Related News