ਮਹਿੰਦਰਾ ਥਾਰ ਨੇ ਬਣਾਇਆ ਰਿਕਾਰਡ, ਹਾਸਿਲ ਕੀਤਾ 1 ਲੱਖ ਇਕਾਈਆਂ ਦੇ ਉਤਪਾਦਨ ਦਾ ਅੰਕੜਾ
Friday, Mar 31, 2023 - 04:32 PM (IST)
ਆਟੋ ਡੈਸਕ- ਮਹਿੰਦਰਾ ਨੇ ਨਿਊ ਜਨਰੇਸ਼ਨ ਥਾਰ ਨੂੰ ਅਕਤੂਬਰ 2020 'ਚ ਲਾਂਚ ਕੀਤਾ ਸੀ। ਉਦੋਂ ਤੋਂ ਇਹ ਭਾਰਤੀ ਲੋਕਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਹਾਲ ਹੀ 'ਚ ਮਹਿੰਦਰਾ ਨੇ ਐਲਾਨ ਕੀਤਾ ਹੈ ਕਿ ਉਸਨੇ ਢਾਈ ਸਾਲਾਂ ਤੋਂ ਵੀ ਘੱਟ ਸਮੇਂ 'ਚ ਨਿਊ ਜਨਰੇਸ਼ਨ ਥਾਰ ਐੱਸ.ਯੂ.ਵੀ. ਲਈ 1,00,000 ਇਕਾਈਆਂ ਦੇ ਉਤਪਾਦਨ ਦਾ ਰਿਕਾਰਡ ਬਣਾ ਲਿਆ ਹੈ। ਇਸ ਐੱਸ.ਯੂ.ਵੀ. ਨੇ ਆਪਣੀ ਪਰਫਾਰਮੈਂਸ ਅਤੇ ਡਿਜ਼ਾਈਨ ਲਈ ਕਈ ਐਵਾਰਡ ਅਤੇ ਤਰੀਫ਼ਾਂ ਬਟੋਰੀਆਂ ਹਨ।
ਮਹਿੰਦਰਾ ਐਂਡ ਮਹਿੰਦਰਾ ਦੇ ਆਟੋਮੋਟਿਵ ਡਿਵੀਜ਼ਨ ਦੇ ਪ੍ਰਧਾਨ ਵਿਜੈ ਨਾਕਰਾ ਨੇ ਕਿਹਾ ਕਿ ਅਸੀਂ ਥਾਰ ਨੂੰ ਇੰਨੀਆਂ ਯਾਦਾਂ ਅਤੇ ਯਾਤਰਾਵਾਂ ਦਾ ਹਿੱਸਾ ਬਣਦੇ ਹੋਏ ਦੇਖ ਕੇ ਖੁਸ਼ ਹਾਂ, ਚਾਹੇ ਉਹ ਕੈਂਪਿੰਗ ਐਡਵੈਂਚਰ ਹੋਵੇ ਜਾਂ ਦੋਸਤਾਂ ਦੇ ਨਾਲ ਵੀਕੈਂਡ ਗੈੱਟਅਵੇ।
ਮਹਿੰਦਰਾ ਥਾਰ 4x4 (AWD) ਅਤੇ RWD ਦੋ ਵੇਰੀਐਂਟਸ 'ਚ ਉਪਲੱਬਧ ਹੈ। 4x4 ਵੇਰੀਐਂਟ ਨੂੰ ਆਫ-ਰੋਡਿੰਗ ਐਡਵੈਂਚਰ ਕਰਨ ਵਾਲਿਆਂ ਲਈ ਡਿਜ਼ਾਈਨ ਕੀਤਾ ਗਿਆ ਹੈ। ਇਸ ਵਿਚ ਮਜ਼ਬੂਤ ਡਰਾਈਵਟ੍ਰੇਨ, ਹਾਈ ਗ੍ਰਾਊਂਡ ਕਲੀਅਰੈਂਸ ਅਤੇ ਮਕੈਨਿਕਲ ਕਾਲਿੰਗ ਡਿਫਰੈਂਸ਼ੀਅਲ ਅਤੇ ਸ਼ਿਫਟ-ਆਨ-ਦਿ-ਕਲਾਈ ਟ੍ਰਾਂਸਫਰ ਕੇਸ ਵਰਗੇ ਐਡਵਾਂਸ ਫੀਚਰਜ਼ ਦਿੱਤੇ ਗਏ ਹਨ। RWD ਵੇਰੀਐਂਟ ਨੂੰ ਉਨ੍ਹਾਂ ਲੋਕਾਂ ਲਈ ਡਿਜ਼ਾਈਨ ਕੀਤਾ ਗਿਆ ਹੈ, ਜੋ ਰੋਜ਼ਾਨਾ ਦੀ ਆਰਾਮਦਾਇਕ ਆਵਾਜਾਈ ਦੇ ਨਾਲ-ਨਾਲ ਹਾਈਵੇ 'ਤੇ ਡਰਾਈਵਿੰਗ ਕਰਨਾ ਚਾਹੁੰਦੇ ਹਨ।