Gionee S10 ਸਮਾਰਟਫੋਨ ਹੋਇਆ ਲਾਂਚ, ਜਾਣੋ ਫੀਚਰਸ

05/26/2017 4:11:47 PM

ਜਲੰਧਰ- ਜਿਓਨੀ ਨੇ ਅੱਜ ਆਪਣਾ ਜਿਓਨੀ ਐੱਸ10 ਸਮਾਰਟਫੋਨ ਚੀਨ 'ਚ ਲਾਂਚ ਕਰ ਦਿੱਤਾ ਹੈ। ਨਵੇਂ ਜਿਓਨੀ ਐੱਸ 10 ਦੀ ਸਭ ਤੋਂ ਵੱਡੀ ਖਾਸੀਅਤ ਹੈ ਫਰੰਟ ਅਤੇ ਰਿਅਰ 'ਤੇ ਦਿੱਤਾ ਗਿਆ ਡਿਊਲ ਕੈਮਰਾ। ਲਾਂਚ ਤੋਂ ਕਾਫੀ ਸਮੇਂ ਪਹਿਲਾਂ ਹੀ ਇਹ ਫੀਚਰ ਲੀਕ ਹੋ ਗਿਆ ਸੀ। ਸਮਾਰਟਫੋਨ ਦੇ ਤਿੰਨ ਵੇਰੀਅੰਟ ਰੈਗੂਲਰ ਐੱਸ10, ਐੱਸ10ਵੀਂ ਅਤੇ ਐੱਸ10ਸੀ ਲਾਂਚ ਕੀਤੇ ਗਏ ਹਨ। ਜਿਓਨੀ ਐੱਸ10 ਅਤੇ ਐੱਸ10ਸੀ ਸਮਾਰਟਫੋਨ ਚੀਨ 'ਚ ਜੂਨ ਤੋਂ ਖਰੀਦਣ ਲਈ ਉਪਲੱਬਧ ਹੋਣਗੇ, ਜਦਕਿ ਐੱਸ10ਬੀ ਅੱਜ ਤੋਂ ਹੀ ਖਰੀਦਣ ਲਈ ਉਪਲੱਬਧ ਕਰਾ ਦਿੱਤਾ ਗਿਆ ਹੈ।
ਜਿਓਨੀ ਐੱਸ 10ਬੀ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ ਦੀ ਕੀਮਤ 2,199 ਯੂਆਨ (ਕਰੀਬ 20,700 ਰੁਪਏ) ਹੈ ਅਤੇ ਫੋਨ 'ਚ 13 ਮੈਗਾਪਿਕਸਲ ਅਤੇ 5 ਮੈਗਾਪਿਕਸਲ ਦਾ ਡਿਊਲ ਰਿਅਰ ਕੈਮਰਾ ਸੈੱਟਅਪ ਹੈ। ਇਸ ਨਾਲ ਹੀ ਫਰੰਟ 'ਚ 16 ਮੈਗਾਪਿਕਸਲ ਦਾ ਸੈਂਸਰ ਹੈ। ਜਿਓਨੀ ਐੱਸ. 10ਬੀ. ਸਮਾਰਟਫੋਨ ਐਮਿਗੋ 4.0 'ਤੇ ਚੱਲਦਾ ਹੈ। ਫੋਨ 'ਚ 5.5 ਇੰਚ ਫੁੱਲ ਐੱਚ. ਡੀ. ਡਿਸਪਲੇ ਹੈ। ਇਸ ਫੋਨ 'ਚ ਹੀਲਿਓ ਪੀ10 ਪ੍ਰੋਸੈਸਰ ਅਤੇ 4 ਜੀ. ਬੀ. ਰੈਮ ਦਿੱਤਾ ਗਿਆ ਹੈ। ਜਿਓਨੀ ਐੱਸ 10ਬੀ 'ਚ 64 ਜੀ. ਬੀ. ਦੀ ਇਨਬਿਲਟ ਸਟੋਰੇਜ ਦਿੱਤੀ ਗਈ ਹੈ। ਇਸ ਸਮਾਰਟਫੋਨ 'ਚ 3700 ਐੱਮ. ਏ. ਐੱਚ. ਦੀ ਵੱਡੀ ਬੈਟਰੀ ਹੈ।
ਇਸ ਫੋਨ 'ਚ ਰਿਅਰ 'ਤੇ ਇਕ 16 ਮੈਗਾਪਿਕਸਲ ਅਤੇ ਇਕ 8 ਮੈਗਾਪਿਕਸਲ ਸੈਂਸਰ ਹੈ, ਜੋ 6ਪੀ ਲੈਂਸ ਅਤੇ ਅਪਰਚਰ ਐੱਫ/1.8 ਨਾਲ ਆਉਂਦਾ ਹੈ। ਫਰੰਟ ਦੀ ਗੱਲ ਕਰੀਏ ਤਾਂ ਫੋਨ 'ਚ 20 ਮੈਗਾਪਿਕਸਲ ਅਤੇ 8 ਮੈਗਾਪਿਕਸਲ ਸੈਂਸਰ ਦਿੱਤਾ ਗਿਆ ਹੈ। ਇਸ 'ਚ 5.5 ਇੰਚ ਫੁੱਲ ਐੱਚ. ਡੀ. (1080x1920 ਪਿਕਸਲ) ਇਨ-ਮੇਲ ਡਿਸਪਲੇ ਹੈ। ਇਸ ਸਮਾਰਟਫੋਨ 'ਚ ਇਕ ਹੀਲਿਓ ਪੀ25 ਪ੍ਰੋਸੈਸਰ ਅਤੇ 6 ਜੀ. ਬੀ. ਰੈਮ ਦਿੱਤਾ ਗਿਆ ਹੈ। ਫੋਨ 'ਚ 64 ਜੀ. ਬੀ. ਦੀ ਇਨਬਿਲਟ ਸਟੋਰੇਜ ਹੈ। ਸਮਾਰਟਫੋਨ ਨੂੰ ਪਾਵਰ ਦੇਣ ਦਾ ਕੰਮ ਕਰੇਗੀ 3450 ਐੱਮ. ਏ. ਐੱਚ. ਦੀ ਬੈਟਰੀ, ਜੋ ਪਿਛਲੇ ਸਾਲ ਜਿਓਨੀ ਐੱਸ9 ਤੋਂ ਬਿਹਤਰ ਹੈ। ਜਿਓਨੀ ਐੱਸ10 ਦੀ ਕੀਮਤ 2,599 ਚੀਨੀ ਯੂਆਨ (ਕਰੀਬ 24,400 ਰੁਪਏ) ਹੈ। 
ਗੱਲ ਕਰੀਏ ਸਭ ਤੋਂ ਘੱਟ ਕੀਮਤ ਵਾਲੇ ਜਿਓਨੀ ਐੱਸ 10ਬੀ ਸਮਾਰਟਫੋਨ ਦੀ। ਇਸ ਦੀ ਕੀਮਤ 1,599 ਚੀਨੀ ਯੂਆਨ (ਕਰੀਬ 15,000 ਰੁਪਏ) ਹੈ। ਇਸ ਸਮਾਰਟਫੋਨ 'ਚ ਰਿਅਰ 'ਤੇ ਸਿੰਗਲ 16 ਮੈਗਾਪਿਕਸਲ ਸੈਂਸਰ ਅਤੇ ਫਰੰਟ 'ਚ 13 ਮੈਗਾਪਿਕਸਲ ਦਾ ਸੈਂਸਰ ਹੈ। ਦੋਵੇਂ ਫੋਨ ਦੀ ਤਰ੍ਹਾਂ ਜਿਓਨੀ ਐੱਸ. 10ਬੀ ਏਮਿਗੋ 4.0 ਓ. ਐੱਸ. 'ਤੇ ਚੱਲਦਾ ਹੈ ਪਰ ਇਸ 'ਚ 5.2 ਇੰਚ ਡਿਸਪਲੇ ਹੈ। ਫੋਨ 'ਚ ਸਨੈਪਡ੍ਰੈਗਨ 427 ਪ੍ਰੋਸੈਸਰ ਅਤੇ 4 ਜੀ. ਬੀ. ਰੈਮ ਹੈ। ਸਮਾਰਟਫੋਨ ਦੀ ਇਨਬਿਲਟ ਸਟੋਰੇਜ 32 ਜੀ. ਬੀ. ਹੈ। ਬੈਟਰੀ 3100 ਐੱਮ. ਏ. ਐੱਚ. ਦੀ ਬੈਟਰੀ ਹੈ।


Related News