ਬਰਨਾਲੇ ਦਾ ਵਪਾਰੀ ਪੰਚਕੂਲਾ ਵਿਖੇ ਸ਼ੱਕੀ ਹਾਲਾਤ ''ਚ ਹੋਇਆ ਲਾਪਤਾ, ਪਰਿਵਾਰ ਰੋ-ਰੋ ਹੋਇਆ ਹਾਲੋ-ਬੇਹਾਲ

Wednesday, Apr 10, 2024 - 04:13 PM (IST)

ਬਰਨਾਲੇ ਦਾ ਵਪਾਰੀ ਪੰਚਕੂਲਾ ਵਿਖੇ ਸ਼ੱਕੀ ਹਾਲਾਤ ''ਚ ਹੋਇਆ ਲਾਪਤਾ, ਪਰਿਵਾਰ ਰੋ-ਰੋ ਹੋਇਆ ਹਾਲੋ-ਬੇਹਾਲ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ,ਦੂਆ)- ਬਰਨਾਲਾ ਸ਼ਹਿਰ ਦਾ ਨੌਜਵਾਨ ਜੋ ਪੰਚਕੂਲਾ ਵਿਖੇ ਮਿਠਾਈ ਦਾ ਕਾਰੋਬਾਰ ਕਰ ਰਿਹਾ ਸੀ ਉਸ ਦੇ ਸ਼ੱਕੀ ਹਾਲਾਤ ਵਿੱਚ ਲਾਪਤਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਨੇ ਉਸ ਦੇ ਲਾਪਤਾ ਹੋਣ ਨੂੰ ਲੈ ਕੇ ਬਰਨਾਲਾ ਵਿਖੇ ਉਸ ਦੇ ਰਿਸ਼ਤੇਦਾਰ ਦੀ ਗੈਸ ਏਜੰਸੀ ਦੇ ਬਾਹਰ ਧਰਨਾ ਵੀ ਲਾਇਆ। ਮਿਲੀ ਜਾਣਕਾਰੀ ਅਨੁਸਾਰ ਬਰਨਾਲਾ ਸ਼ਹਿਰ ਦਾ ਰਹਿਣ ਵਾਲਾ ਵਿਕਾਸ ਕੁਮਾਰ ਜੋਕਿ ਆਪਣੇ ਇਕ ਰਿਸ਼ਤੇਦਾਰ ਨਾਲ ਪੰਚਕੁਲਾ ਵਿੱਚ ਮਿਠਾਈ ਦੀ ਦੁਕਾਨ ਚਲਾ ਰਿਹਾ ਸੀ, ਉਹ ਸੋਮਵਾਰ ਨੂੰ ਅਚਾਨਕ ਲਾਪਤਾ ਹੋ ਗਿਆ।

ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਨੂੰ ਲੈ ਕੇ 'ਯੈਲੋ ਅਲਰਟ' ਜਾਰੀ, ਇਨ੍ਹਾਂ ਦਿਨਾਂ ਨੂੰ ਪਵੇਗਾ ਭਾਰੀ ਮੀਂਹ ਤੇ ਆਵੇਗਾ ਝੱਖੜ

ਜਾਣਕਾਰੀ ਦਿੰਦੇ ਹੋਏ ਵਰਿੰਦਰ ਕੁਮਾਰ ਨੇ ਦੱਸਿਆ ਕਿ ਵਿਕਾਸ ਕੁਮਾਰ ਜੋਕਿ ਪਿਛਲੇ ਕੁਝ ਸਮੇਂ ਤੋਂ ਆਪਣੇ ਰਿਸ਼ਤੇਦਾਰ ਜੋ ਬਰਨਾਲਾ ਵਿਖੇ ਰਹਿੰਦੇ ਹਨ ਹੈ ,ਪਾਰਟਨਰਸ਼ਿਪ ਕਰਕੇ ਪੰਚਕੁਲਾ ਵਿੱਚ ਸਵੀਟ ਸ਼ਾਪ ਚਲਾ ਰਿਹਾ ਸੀ। ਕੁਝ ਦਿਨ ਪਹਿਲਾਂ ਉਸ ਨੂੰ ਵਿਕਾਸ ਕੁਮਾਰ ਨੇ ਦੱਸਿਆ ਕਿ ਉਹ ਉਸ ਨੂੰ ਹਿਸਾਬ ਕਿਤਾਬ ਨੂੰ ਲੈ ਕੇ ਤੰਗ ਪਰੇਸ਼ਾਨ ਕਰ ਰਿਹਾ ਹੈ ਅਤੇ ਸੋਮਵਾਰ ਨੂੰ ਪਤਾ ਲੱਗਿਆ ਕਿ ਵਿਕਾਸ ਕੁਮਾਰ ਆਪਣਾ ਮੋਬਾਈਲ ਫੋਨ ਦੁਕਾਨ ਉੱਪਰ ਹੀ ਛੱਡ ਕੇ ਕਿਤੇ ਚਲਾ ਗਿਆ ਹੈ ਅਤੇ ਵਿਕਾਸ ਕੁਮਾਰ ਨੂੰ ਅਸੀਂ ਬਹੁਤ ਲੱਭਿਆ ਪਰ ਉਹ ਸਾਨੂੰ ਕਿਤੇ ਨਹੀਂ ਲੱਭਿਆ। ਅੱਜ ਅਸੀਂ ਉਸ ਦੀ ਗੈਸ ਏਜੰਸੀ ਅੱਗੇ ਧਰਨਾ ਲਗਾ ਦਿੱਤਾ ਹੈ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਵਿਕਾਸ ਕੁਮਾਰ ਨੂੰ ਜਲਦ ਤੋਂ ਜਲਦ ਲੱਭਿਆ ਜਾਵੇ ਨਹੀਂ ਤਾਂ ਅਸੀਂ ਆਉਣ ਵਾਲੇ ਦਿਨਾਂ ਵਿੱਚ ਇਸ ਤੋਂ ਵੀ ਵੱਡਾ ਧਰਨਾ ਲਗਾਉਣ ਲਈ ਮਜਬੂਰ ਹੋ ਜਾਵਾਂਗੇ। ਅੱਜ ਦੇ ਇਸ ਧਰਨੇ ਵਿੱਚ ਮਨਜੀਤ ਸਿੰਘ ਸੋਨੀ, ਸ਼ੈਲੀ ਅਰੋੜਾ, ਵਰਿੰਦਰ ਕੁਮਾਰ, ਵਿਕਾਸ ਕੁਮਾਰ, ਪਵਨਦੀਪ ਆਦਿ ਹਾਜ਼ਰ ਹੋਏ।

ਇਹ ਵੀ ਪੜ੍ਹੋ- ਤਰਨਤਾਰਨ 'ਚ ਵੱਡੀ ਵਾਰਦਾਤ, ਨੌਜਵਾਨ ਨੂੰ ਸ਼ਰੇਆਮ ਮਾਰੀਆਂ ਗੋਲ਼ੀਆਂ, ਇਕ ਸਾਲ ਪਹਿਲਾਂ ਕਰਵਾਈ ਸੀ 'ਲਵ ਮੈਰਿਜ'

ਮੇਰਾ ਕੋਈ ਕਸੂਰ ਨਹੀਂ
ਗੱਲਬਾਤ ਕਰਦੇ ਹੋਏ ਵਿਕਾਸ ਕੁਮਾਰ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਵਿਕਾਸ ਕੁਮਾਰ ਜੋਕਿ ਮੇਰਾ ਸਾਂਢੂ ਲੱਗਦਾ ਹੈ। ਅਸੀਂ ਕੁਝ ਟਾਈਮ ਪਹਿਲਾਂ ਪਾਰਟਨਰਸ਼ਿਪ ਦੇ ਉੱਤੇ ਪੰਚਕੁਲਾ ਵਿੱਚ ਇੱਕ ਸਵੀਟ ਸ਼ਾਪ ਦਾ ਕੰਮ ਕੀਤਾ ਸੀ। ਸੋਮਵਾਰ ਨੂੰ ਮੈਨੂੰ ਉਸ ਦੀ ਪਤਨੀ ਦਾ ਫੋਨ ਆਇਆ ਕਿ ਉਹ ਕਿਤੇ ਚਲੇ ਗਏ ਹਨ ਅਤੇ ਆਪਣਾ ਫੋਨ ਵੀ ਦੁਕਾਨ ਉੱਤੇ ਹੀ ਛੱਡ ਗਏ ਹਨ। ਅਸੀਂ ਪੰਚਕੁੱਲਾ ਅਤੇ ਬਰਨਾਲਾ ਵਿੱਚ ਉਸ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਸਾਨੂੰ ਕਿਤੇ ਨਹੀਂ ਮਿਲਿਆ ਅਖੀਰ ਥੱਕ ਹਾਰ ਕੇ ਅਸੀਂ ਪੰਚਕੁਲਾ ਦੇ ਸੈਕਟਰ 15 ਵਿੱਚ ਐੱਫ਼. ਆਈ. ਆਰ. ਦਰਜ ਕਰਾ ਦਿੱਤੀ ਹੈ ਅਤੇ ਪੁਲਸ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਵਿਕਾਸ ਕੁਮਾਰ ਨੂੰ ਲੱਭ ਕੇ ਘਰੇ ਸਹੀ ਸਲਾਮਤ ਲਿਆਂਦਾ ਜਾਵੇ।

ਇਹ ਵੀ ਪੜ੍ਹੋ- ਜਲੰਧਰ ਦੇ ਸਿਵਲ ਹਸਪਤਾਲ ਦਾ ਸਟਿੰਗ ਆਪਰੇਸ਼ਨ ਉਡਾ ਦੇਵੇਗਾ ਤੁਹਾਡੇ ਵੀ ਹੋਸ਼, ਵੇਖੋ ਵੀਡੀਓ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News