ਜਾਣੋ ਰਾਮ ਲੱਲਾ ਦੇ ਸੂਰਿਆ ਤਿਲਕ ਲਈ ਕਿਹੜੀ ਵਿਗਿਆਨਕ ਤਕਨੀਕ ਦਾ ਹੋਇਆ ਇਸਤੇਮਾਲ
Wednesday, Apr 17, 2024 - 01:42 PM (IST)
ਨਵੀਂ ਦਿੱਲੀ- ਅਯੁੱਧਿਆ 'ਚ ਰਾਮ ਨੌਮੀ ਮੌਕੇ ਰਾਮ ਲੱਲਾ ਦੇ ਸੂਰਿਆ ਤਿਲਕ ਦਾ ਅਦਭੁੱਤ ਨਜ਼ਾਰਾ ਵੇਖਣ ਨੂੰ ਮਿਲਿਆ। ਰਾਮ ਮੰਦਰ ਦੇ ਨਿਰਮਾਣ ਮਗਰੋਂ ਇਹ ਰਾਮ ਲੱਲਾ ਦੀ ਪਹਿਲੀ ਰਾਮ ਨੌਮੀ ਹੈ। ਰਾਮ ਲੱਲਾ ਦੇ ਸੂਰਿਆ ਤਿਲਕ ਦਾ ਨਜ਼ਾਰਾ ਬੇਹੱਦ ਮਨਮੋਹਕ ਸੀ। ਰਾਮ ਨੌਮੀ ਦੇ ਖ਼ਾਸ ਮੌਕੇ ਮੰਦਰ ਦਾ ਵਿਸ਼ੇਸ਼ ਸ਼ਿੰਗਾਰ ਕੀਤਾ ਗਿਆ ਹੈ। ਦੱਸ ਦੇਈਏ ਕਿ ਰਾਮ ਨੌਮੀ ਦੇ ਦਿਨ ਵਿਗਿਆਨਕ ਸ਼ੀਸ਼ੇ ਜ਼ਰੀਏ ਸੂਰਜ ਦੀਆਂ ਕਿਰਨਾਂ ਨੂੰ ਭਗਵਾਨ ਰਾਮ ਲੱਲਾ ਦੇ ਮੱਥੇ ਤੱਕ ਪਹੁੰਚਾਈਆਂ ਗਈਆਂ। ਇਸ ਦੌਰਾਨ 5 ਮਿੰਟ ਤੱਕ ਰਾਮ ਲੱਲਾ ਦੇ ਮੱਥੇ 'ਤੇ ਸੂਰਜ ਦੀ ਕਿਰਨ ਵਿਖਾਈ ਦਿੱਤੀ।
ਇਹ ਵੀ ਪੜ੍ਹੋ- ਰਾਮਲੱਲਾ ਦਾ ਹੋਇਆ ਸੂਰਿਆ ਤਿਲਕ, ਦੇਖਣ ਨੂੰ ਮਿਲਿਆ ਅਦਭੁੱਤ ਨਜ਼ਾਰਾ
ਦਰਅਸਲ ਰੁੜਕੀ ਦੇ ਵਿਗਿਆਨੀ ਡਾਕਟਰ ਪ੍ਰਦੀਪ ਚੌਹਾਨ ਨੇ ਦੱਸਿਆ ਕਿ ਰਾਮ ਲੱਲਾ ਦੇ ਵਿਸ਼ੇਸ਼ ਸੂਰਜ ਤਿਲਕ ਲਈ ਆਪਟੀਕਲ ਮਕੈਨੀਕਲ ਸਿਸਟਮ ਤਿਆਰ ਕੀਤਾ ਗਿਆ ਹੈ। ਇਸ ਦੇ ਜ਼ਰੀਏ ਰਾਮ ਮੰਦਰ ਦੀ ਤੀਜੀ ਮੰਜ਼ਿਲ 'ਤੇ 4 ਲੈਂਸ ਅਤੇ 4 ਸ਼ੀਸ਼ੇ ਲਗਾਏ ਗਏ ਹਨ, ਜਿਨ੍ਹਾਂ ਦੀ ਮਦਦ ਨਾਲ ਸੂਰਜ ਦੀਆਂ ਕਿਰਨਾਂ ਰਾਮ ਲੱਲਾ ਦੇ ਮੱਥੇ ਤੱਕ ਪਹੁੰਚਾਈਆਂ ਗਈਆਂ ਹਨ। ਸੈਂਟਰਲ ਬਿਲਡਿੰਗ ਰਿਸਰਚ ਇੰਸਟੀਚਿਊਟ ਦੇ ਡਾ. ਪ੍ਰਦੀਪ ਚੌਹਾਨ ਨੇ ਦੱਸਿਆ ਕਿ ਇਸ ਲਈ ਖਗੋਲੀ ਗਣਨਾਵਾਂ ਦੀ ਵਰਤੋਂ ਕੀਤੀ ਗਈ ਹੈ।
ਇਹ ਵੀ ਪੜ੍ਹੋ- ਸ਼ਰਧਾਲੂਆਂ ਲਈ ਅਹਿਮ ਖ਼ਬਰ; ਮਾਤਾ ਵੈਸ਼ਨੋ ਦੇਵੀ ਕਟੜਾ ਤੇ ਜੰਮੂ ਲਈ ਚੱਲਣਗੀਆਂ 'ਸਮਰ ਸਪੈਸ਼ਲ ਟਰੇਨਾਂ'
ਵਿਗਿਆਨੀ ਡਾ. ਪ੍ਰਦੀਪ ਚੌਹਾਨ ਨੇ ਦੱਸਿਆ ਕਿ ਹਰ ਰਾਮ ਨੌਮੀ ਦੇ ਮੌਕੇ 'ਤੇ ਇਸ ਤਕਨੀਕ ਦੀ ਮਦਦ ਨਾਲ ਰਾਮ ਲੱਲਾ ਦੇ ਸੂਰਜ ਤਿਲਕ ਦੇ ਦਰਸ਼ਨ ਹੋਣਗੇ ਅਤੇ ਇਸ ਨੂੰ ਘੱਟੋ-ਘੱਟ 2 ਤੋਂ 3 ਮਿੰਟ ਤੱਕ ਦੇਖਿਆ ਜਾ ਸਕੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਅੰਗਰੇਜ਼ੀ ਕੈਲੰਡਰ ਦੀ ਵਰਤੋਂ ਹਿੰਦੀ ਤਾਰੀਖਾਂ ਲਈ ਨਹੀਂ ਕੀਤੀ ਜਾ ਸਕਦੀ। ਇਸ ਕਾਰਨ ਹਿੰਦੀ ਕੈਲੰਡਰ ਮੁਤਾਬਕ 19 ਸਾਲਾਂ ਦੇ ਚੱਕਰ ਨੂੰ ਧਿਆਨ ਰੱਖਦਿਆਂ ਇੰਡੀਅਨ ਇੰਸਟੀਚਿਊਟ ਆਫ ਏਸਟ੍ਰੋਲੌਜੀਕਲ ਫਿਜੀਕਸ ਅਤੇ ਸੀ. ਬੀ. ਆਰ. ਆਈ ਨੇ ਹਿੰਦੀ ਕੈਲੰਡਰ ਸੂਰਜ ਤਿਲਕ ਨੂੰ ਤਿਆਰ ਕੀਤਾ ਹੈ।
ਇਹ ਵੀ ਪੜ੍ਹੋ- 15 ਫੁੱਟ ਬਰਫ ਨਾਲ ਢਕਿਆ ਹੈ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ, ਇਸ ਦਿਨ ਤੋਂ ਸ਼ੁਰੂ ਹੋਵੇਗੀ ਯਾਤਰਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8