Google ਲਿਆਇਆ ਸਪੈਮ ਪ੍ਰੋਟੈਕਸ਼ਨ ਫੀਚਰ, ਜਾਣੋ ਕੀ ਹੈ ਖਾਸ

12/30/2018 2:54:26 PM

ਗੈਜੇਟ ਡੈਸਕ– ਪਿਛਲੇ ਕਾਫੀ ਸਮੇਂ ਤੋਂ ਚਰਚਾ ਦਾ ਵਿਸ਼ਾ ਬਣੇ ਹੋਏ ਗੂਗਲ ਦੇ ਸਪੈਮ ਪ੍ਰੋਟੈਕਸ਼ਨ ਫੀਚਰ ਨੂੰ ਲੈ ਕੇ ਇਕ ਨਵੀਂ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਗੂਗਲ ਨੇ ਸਪੈਮ ਪ੍ਰੋਟੈਕਸ਼ਨ ਫੀਚਰ ਸ਼ੁਰੂ ਕਰ ਦਿੱਤਾ ਹੈ। ਐਂਡਰਾਇਡ ਪੁਲਸ ਨੇ ਆਪਣੀ ਰਿਪੋਰਟ ’ਚ ਕੁਝ ਟਿਪਸਟਰ ਦੇ ਹਵਾਲੇ ਤੋਂ ਦੱਸਿਆ ਹੈ ਕਿ ਸਪੈਮ ਪ੍ਰੋਟੈਕਸ਼ਨ ਫੀਚਰ ਹੁਣ ਲਾਈਵ ਹੋਣ ਵਾਲਾ ਹੈ। ਕਈ ਯੂਜ਼ਰਜ਼ ਨੂੰ ਮੈਸੇਜ ਖੋਲ੍ਹਣ ਦੇ ਤੁਰੰਤ ਬਾਅਦ ਇਕ ਮੈਸੇਜ ਮਿਲਦਾ ਦੇਖਿਆ ਗਿਆ, ‘ਨਵਾਂ ਸਪੈਮ ਪ੍ਰੋਟੈਕਸ਼ਨ।’ ਦੱਸ ਦੇਈਏ ਕਿ ਕੰਪਨੀ ਐਂਡਰਾਇਡ ਯੂਜ਼ਰਜ਼ ਲਈ ਇਕ ਫੀਚਰ ’ਤੇ ਪਿਛਲੇ 6 ਮਹੀਨੇ ਤੋਂ ਕੰਮ ਕਰ ਰਹੀ ਸੀ।

PunjabKesari

ਇਸ ਨਵੇਂ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਜ਼ ਸੈਟਿੰਗ ’ਚ ਅਤੇ ਫਿਰ ਅਡਵਾਂਸ ਮੈਨਿਊ ’ਚ ਜਾ ਕੇ ਇਸ ਫੀਚਰ ਨੂੰ ਡਿਸੇਬਲ ਕਰ ਸਕਦੇ ਹੋ। ਸਪੈਮ ਮੈਸੇਜ ਦੇ ਡਾਟਾ ਨਾਲ ਸਰਚ ਇੰਜਣ ਦੀ ਯੂਜ਼ਰਜ਼ ਲਈ ਭਵਿੱਖ ’ਚ ਸਪੈਮ ਤਲਾਸ਼ ਕਰਨ ਦੀ ਸਮਰੱਥਾ ਵਧ ਜਾਵੇਗੀ। ਰਿਪੋਰਟ ਮੁਤਾਬਕ, ਅਜਿਹਾ ਲੱਗ ਰਿਹਾ ਹੈ ਕਿ ਫਿਲਹਾਲ ਇਹ ਬਦਲਾਅ ਸਰਵਰ ਸਾਈਡ ਅਤੇ ਲਿਮਟਿਡ ਰੋਲ ਆਊਟ ਲਈ ਕੀਤਾ ਹੈ ਕਿਉਂਕਿ ਕਈ ਡਿਵਾੀਸ ਦੀ ਸੈਟਿੰਗ ’ਚ ਹੁਣ ਤਕ ਇਹ ਫੀਚਰ ਨਜ਼ਰ ਨਹੀਂ ਆਇਆ। 

PunjabKesari

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਗੂਗਲ ਨੇ ਐਲਾਨ ਕੀਤਾ ਸੀ ਕਿ ਉਹ ਆਪਣੇ ਮੈਸੇਜ ਵੈੱਬ ਐਪ ਨੂੰ ਐਂਡਰਾਇਡ ਡਾਟ ਕਾਮ ਤੋਂ ਗੂਗਲ ਡਾਟ ਕਾਮ ’ਤੇ ਸ਼ਿਫਟ ਕਰਨ ’ਤੇ ਵਿਚਾਰ ਕਰ ਰਹੀ ਹੈ। ਯਾਨੀ ਆਉਣ ਵਾਲੇ ਦਿਨਾਂ ’ਚ ਯੂਜ਼ਰਜ਼ ਨੂੰ ਬਦਲਾਅ ਦੇਖਣ ਨੂੰ ਮਿਲੇਗਾ। 


Related News