ਅਦਾਕਾਰਾ ਅਦਿਤੀ ਧੀਮਾਨ ਨੂੰ ਮਿਲ ਰਹੀਆਂ ਜਾਨੋਂ ਮਾਰਨ ਤੇ ਰੇਪ ਦੀਆਂ ਧਮਕੀਆਂ, ਜਾਣੋ ਕੀ ਹੈ ਮਾਮਲਾ

06/15/2024 4:22:38 PM

ਮੁੰਬਈ (ਬਿਊਰੋ) : ਫ਼ਿਲਮ 'ਹਮਾਰੇ ਬਾਰਾਹ' ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ 'ਚ ਘਿਰ ਗਈ ਹੈ। ਇਹ ਫ਼ਿਲਮ 14 ਜੂਨ ਨੂੰ ਰਿਲੀਜ਼ ਹੋਣੀ ਸੀ ਪਰ ਵਿਰੋਧ ਦੇ ਚੱਲਦਿਆਂ ਅਦਾਲਤ ਨੇ ਫਿਲਹਾਲ ਫ਼ਿਲਮ ਦੀ ਰਿਲੀਜ਼ਿੰਗ 'ਤੇ ਰੋਕ ਲਗਾ ਦਿੱਤੀ ਹੈ। 'ਹਮਾਰੇ ਬਰਾਹ' ਵਿਵਾਦ ਦੇ ਵਿਚਕਾਰ ਫ਼ਿਲਮ ਨਾਲ ਡੈਬਿਊ ਕਰਨ ਜਾ ਰਹੀ ਅਦਾਕਾਰਾ ਅਦਿਤੀ ਧੀਮਾਨ ਨੇ ਖ਼ੁਲਾਸਾ ਕੀਤਾ ਹੈ ਕਿ ਫ਼ਿਲਮ ਦੀ ਸਟਾਰ ਕਾਸਟ ਨੂੰ ਬਲਾਤਕਾਰ ਅਤੇ ਕਤਲ ਦੀਆਂ ਧਮਕੀਆਂ ਮਿਲ ਰਹੀਆਂ ਹਨ।

ਇਹ ਵੀ ਪੜ੍ਹੋ-  ਬਾਲੀਵੁੱਡ 'ਚ ਛਾਏ ਦਿਲਜੀਤ ਦੋਸਾਂਝ, ਫ਼ਿਲਮ 'ਕਲਕੀ 2898 ਏ. ਡੀ 'ਚ ਗਾਇਆ ਗੀਤ

ਅਦਿਤੀ ਧੀਮਾਨ ਨੇ ਵਿਵਾਦ ਬਾਰੇ ਕਿਹਾ- ''ਮੈਨੂੰ ਲੱਗਦਾ ਹੈ ਕਿ ਉਨ੍ਹਾਂ (ਦਰਸ਼ਕ) ਨੇ ਸਿਰਫ਼ 30 ਸੈਕਿੰਟ ਦਾ ਟਰੇਲਰ ਦੇਖਿਆ ਅਤੇ ਉਨ੍ਹਾਂ ਨੂੰ ਲੱਗਾ ਕਿ ਇਹ ਭਾਈਚਾਰੇ ਖ਼ਿਲਾਫ਼ ਹੈ ਪਰ ਅਸਲ 'ਚ ਇਹ ਕਿਸੇ ਵੀ ਸਮਾਜ ਦੇ ਵਿਰੁੱਧ ਨਹੀਂ ਹੈ। ਇਹ ਉਨ੍ਹਾਂ ਲੋਕਾਂ ਖ਼ਿਲਾਫ਼ ਹੈ, ਜੋ ਧਰਮ ਦੀ ਵਰਤੋਂ ਝੂਠਾ ਪ੍ਰਚਾਰ ਕਰਨ ਲਈ ਕਰਦੇ ਹਨ ਅਤੇ ਅਜਿਹਾ ਹੁੰਦਾ ਹੈ। ਅਦਿਤੀ ਨੇ ਅੱਗੇ ਦੱਸਿਆ ਕਿ 'ਹਮਾਰਾ ਬਰਾਹ' ਦੀ ਪੂਰੀ ਕਾਸਟ ਨੂੰ ਧਮਕੀਆਂ ਮਿਲ ਰਹੀਆਂ ਹਨ। ਉਸ ਨੇ ਕਿਹਾ ਕਿ ਮੈਨੂੰ ਅਜੇ ਵੀ ਧਮਕੀਆਂ ਮਿਲ ਰਹੀਆਂ ਹਨ। ਲੋਕ ਗਾਲੀ ਗਲੋਚ ਕਰ ਰਹੇ ਹਨ, ਲੋਕ ਕਹਿ ਰਹੇ ਹਨ ਕਿ ਉਹ ਮੈਨੂੰ ਮਾਰ ਦੇਣਗੇ ਅਤੇ ਮੇਰੇ ਨਾਲ ਬਲਾਤਕਾਰ ਕਰਨਗੇ।''  

ਇਹ ਵੀ ਪੜ੍ਹੋ-  ਅਦਾਕਾਰਾ ਨਿਸ਼ਾ ਬਾਨੋ ਨੇ ਨਮ ਅੱਖਾਂ ਨਾਲ ਸਾਂਝੀਆਂ ਕੀਤੀਆਂ ਇਹ ਖ਼ਾਸ ਤਸਵੀਰਾਂ, ਕਿਹਾ- 'ਰੱਬ ਕਿੱਥੇ ਲੈ ਜਾਂਦਾ ਬੰਦੇ ਨੂੰ...'

'ਹਮਾਰਾ ਬਰਾਹ' ਦੀ ਅਦਾਕਾਰਾ ਨੇ ਅੱਗੇ ਕਿਹਾ- ''ਇਹ ਸਭ ਦੇਖ ਕੇ ਬਹੁਤ ਨਿਰਾਸ਼ਾ ਹੋਈ ਪਰ ਮੈਨੂੰ ਲੱਗਦਾ ਹੈ ਕਿ ਇੱਕ ਅਭਿਨੇਤਾ ਦੇ ਤੌਰ 'ਤੇ ਤੁਹਾਨੂੰ ਇਸ ਨੂੰ ਨਜ਼ਰਅੰਦਾਜ਼ ਕਰਨਾ ਹੋਵੇਗਾ ਕਿਉਂਕਿ ਮੈਂ ਜਾਣਦੀ ਹਾਂ ਕਿ ਫ਼ਿਲਮ ਰਿਲੀਜ਼ ਹੋਣ ਤੋਂ ਬਾਅਦ ਲੋਕਾਂ ਦੀ ਸੋਚ ਬਦਲ ਜਾਵੇਗੀ। ਹੁਣ ਜੋ ਲੋਕ ਆਲੋਚਨਾ ਕਰ ਰਹੇ ਹਨ, ਮੈਨੂੰ ਉਮੀਦ ਹੈ ਕਿ ਫ਼ਿਲਮ ਦੇਖਣ ਤੋਂ ਬਾਅਦ ਉਹੀ ਲੋਕ ਸਾਨੂੰ ਪਸੰਦ ਕਰਨਗੇ। ਅਦਿਤੀ ਧੀਮਾਨ ਦਾ ਕਹਿਣਾ ਹੈ ਕਿ ਫ਼ਿਲਮ 'ਹਮਾਰੇ ਬਰਾਹ' ਕਿਸੇ ਵੀ ਤਰ੍ਹਾਂ ਧਰਮ ਨੂੰ ਨਿਸ਼ਾਨਾ ਨਹੀਂ ਬਣਾ ਰਹੀ ਹੈ ਸਗੋਂ ਇਹ ਉਨ੍ਹਾਂ ਲੋਕਾਂ ਵਿਰੁੱਧ ਲੜਾਈ ਹੈ, ਜੋ ਧਰਮ ਦੀ ਵਰਤੋਂ ਕੂੜ ਪ੍ਰਚਾਰ ਕਰਨ ਲਈ ਕਰਦੇ ਹਨ। ਇਹ ਇੱਕ ਪਰਿਵਾਰਕ ਕਹਾਣੀ ਹੈ ਅਤੇ ਟਰੇਲਰ 'ਚ ਦਿਖਾਈ ਗਈ ਹਰ ਚੀਜ਼ ਨਾਲ ਸਬੰਧਿਤ ਨਹੀਂ ਹੈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


sunita

Content Editor

Related News