ਫਲਿੱਪਕਾਰਟ ’ਚ ਹਿੱਸੇਦਾਰੀ ਲੈਣ ਦੀ ਤਿਆਰੀ ’ਚ ਗੂਗਲ

Saturday, May 25, 2024 - 10:48 AM (IST)

ਨਵੀਂ ਦਿੱਲੀ (ਭਾਸ਼ਾ) - ਦਿੱਗਜ ਟੈਕਨਾਲੋਜੀ ਕੰਪਨੀ ਗੂਗਲ ਨੇ ਈ-ਕਾਮਰਸ ਵਿਕ੍ਰੇਤਾ ਫਲਿੱਪਕਾਰਟ ’ਚ ਵਿੱਤ ਪੋਸ਼ਣ ਦੇ ਨਵੇਂ ਦੌਰ ’ਚ ਛੋਟੀ ਹਿੱਸੇਦਾਰੀ ਖਰੀਦਣ ਲਈ ਨਿਵੇਸ਼ ਦਾ ਪ੍ਰਸਤਾਵ ਰੱਿਖਆ ਹੈ। ਵਾਲਮਾਰਟ ਸਮੂਹ ਦੀ ਕੰਪਨੀ ਫਲਿੱਪਕਾਰਟ ਨੇ ਇਹ ਜਾਣਕਾਰੀ ਦਿੱਤੀ। ਫਲਿੱਪਕਾਰਟ ਨੇ ਕਿਹਾ,‘‘ਵਾਲਮਾਰਟ ਦੀ ਅਗਵਾਈ ’ਚ ਹੋਣ ਵਾਲੇ ਨਵੇਂ ਵਿੱਤ ਪੋਸ਼ਣ ਦੌਰ ਤਹਿਤ ਫਲਿੱਪਕਾਰਟ ਨੇ ਗੂਗਲ ਨੂੰ ਘੱਟ ਗਿਣਤੀ ਨਿਵੇਸ਼ਕ ਵਜੋਂ ਆਪਣੇ ਨਾਲ ਜੋੜਨ ਦਾ ਐਲਾਨ ਕੀਤਾ। ਇਹ ਕਦਮ ਦੋਵੇਂ ਧਿਰਾਂ ਵੱਲੋਂ ਰੈਗੂਲੇਟਰੀ ਅਤੇ ਹੋਰ ਵਿਧੀਗਤ ਪ੍ਰਵਾਨਗੀਆਂ ਅਧੀਨ ਹੋਵੇਗਾ।’’

ਇਹ ਵੀ ਪੜ੍ਹੋ :     1 ਜੂਨ ਤੋਂ ਪਹਿਲਾਂ ਕਰ ਲਓ ਇਹ ਕੰਮ, ਨਹੀਂ ਤਾਂ ਬੰਦ ਹੋ ਜਾਵੇਗਾ ਗੈਸ ਕੁਨੈਕਸ਼ਨ ਤੇ ਨਹੀਂ ਮਿਲੇਗੀ ਸਬਸਿਡੀ

ਹਾਲਾਂਕਿ ਫਲਿੱਪਕਾਰਟ ਨੇ ਗੂਗਲ ਵੱਲੋਂ ਨਿਵੇਸ਼ ਕੀਤੀ ਜਾਣ ਵਾਲੀ ਪ੍ਰਸਤਾਵਿਤ ਰਾਸ਼ੀ ਦਾ ਕੋਈ ਵੇਰਵਾ ਨਹੀਂ ਦਿੱਤਾ। ਇਸ ਦੇ ਨਾਲ ਹੀ ਉਸ ਨੇ ਜੁਟਾਏ ਜਾ ਰਹੇ ਆਪਣੇ ਫੰਡ ਦਾ ਆਕਾਰ ਵੀ ਨਹੀਂ ਦੱਸਿਆ। ਫਲਿੱਪਕਾਰਟ ਨੇ ਕਿਹਾ, ‘‘ਗੂਗਲ ਦੇ ਪ੍ਰਸਤਾਵਿਤ ਨਿਵੇਸ਼ ਅਤੇ ਉਸ ਦੇ ਕਲਾਊਡ ਸਹਿਯੋਗ ਨਾਲ ਫਲਿੱਪਕਾਰਟ ਨੂੰ ਆਪਣੇ ਕਾਰੋਬਾਰ ਦਾ ਵਿਸਤਾਰ ਕਰਨ ਅਤੇ ਦੇਸ਼ ਭਰ ’ਚ ਗਾਹਕਾਂ ਨੂੰ ਸੇਵਾ ਦੇਣ ਲਈ ਡਿਜੀਟਲ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਨ ਨੂੰ ਅੱਗੇ ਵਧਾਉਣ ’ਚ ਮਦਦ ਮਿਲੇਗੀ।’’

ਇਹ ਵੀ ਪੜ੍ਹੋ :     ਹੁਣ ਰੀਲਾਂ ਬਣਾਉਣ 'ਤੇ ਕੱਟੇਗਾ ਚਲਾਨ... ਕੇਦਾਰਨਾਥ 'ਚ ਵੀਡੀਓ ਬਣਾਉਣ ਵਾਲਿਆਂ ਤੋਂ ਵਸੂਲਿਆ ਮੋਟਾ ਜੁਰਮਾਨਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News