ਕੀ ਕੰਗਨਾ ਰਣੌਤ ਦੇ ਪਏ ਥੱਪੜ ਦੇ ਨਿਸ਼ਾਨ ਦੀ ਨਹੀਂ ਹੈ ਇਹ ਤਸਵੀਰ, ਜਾਣੋ ਪੂਰੀ ਸੱਚਾਈ

06/10/2024 5:59:14 PM

Fact Check By newschecker

ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਹਾਲ ਹੀ 'ਚ ਸੰਸਦ ਮੈਂਬਰ ਚੁਣੀ ਗਈ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਚੰਡੀਗੜ੍ਹ ਏਅਰਪੋਰਟ 'ਤੇ ਸੀ. ਆਈ. ਐੱਸ. ਐੱਫ. ਦੀ ਮਹਿਲਾ ਜਵਾਨ ਕੁਲਵਿੰਦਰ ਕੌਰ ਨੇ ਕਥਿਤ ਤੌਰ 'ਤੇ ਥੱਪੜ ਮਾਰ ਦਿੱਤਾ। ਕੁਲਵਿੰਦਰ ਕੌਰ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਮੰਡ ਮਹੀਵਾਲ ਦੀ ਰਹਿਣ ਵਾਲੀ ਹੈ। ਉਹ ਸੀ. ਆਈ. ਐੱਸ. ਐੱਫ. ਕਾਂਸਟੇਬਲ ਵਜੋਂ ਤਾਇਨਾਤ ਸੀ ਅਤੇ ਇਸ ਮਾਮਲੇ ਤੋਂ ਬਾਅਦ ਕੁਲਵਿੰਦਰ ਕੌਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਇਸ ਮਾਮਲੇ ਤੋਂ ਬਾਅਦ ਕਾਂਸਟੇਬਲ ਕੁਲਵਿੰਦਰ ਕੌਰ ਦੀ ਇੱਕ ਵੀਡੀਓ ਵੀ ਸਾਹਮਣੇ ਆਈ, ਜਿਸ 'ਚ ਉਨ੍ਹਾਂ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਕੰਗਨਾ ਰਣੌਤ ਨੇ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨ ਅੰਦੋਲਨ ਦੌਰਾਨ ਪੰਜਾਬ ਦੀਆਂ ਔਰਤਾਂ ਬਾਰੇ ਗ਼ਲਤ ਬਿਆਨ ਦਿੱਤਾ ਕਿ ਪੰਜਾਬ ਦੀਆਂ ਔਰਤਾਂ ਪੈਸੇ ਲਈ ਕਿਸਾਨ ਅੰਦੋਲਨ 'ਚ ਹਿੱਸਾ ਲੈਂਦੀਆਂ ਹਨ। ਕੁਲਵਿੰਦਰ ਨੇ ਕਿਹਾ ਜਿਨ੍ਹਾਂ ਨੂੰ 100-100 ਵਾਲੀ ਕਿਹਾ ਸੀ, ਉਨ੍ਹਾਂ 'ਚੋਂ ਇੱਕ ਮੇਰੀ ਮਾਂ ਸੀ।

ਇਸ ਮਾਮਲੇ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵੱਖੋ-ਵੱਖਰੀ ਪ੍ਰੀਤਿਕਿਰਾਵਾਂ ਸਾਹਮਣੇ ਆਈਆਂ, ਜਿਥੇ ਕੁਝ ਲੋਕਾਂ ਦੁਆਰਾ ਕੰਗਨਾ ਰਣੌਤ ਦੇ ਹੱਕ 'ਚ ਬਿਆਨ ਦਿੱਤੇ ਗਏ ਤਾਂ ਉਥੇ ਹੀ ਕੁਝ ਲੋਕਾਂ ਨੇ ਕੁਲਵਿੰਦਰ ਕੌਰ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ।

ਇਸ ਸਭ ਦੌਰਾਨ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਖੂਬ ਵਾਇਰਲ ਹੋ ਰਹੀ ਹੈ, ਜਿਸ 'ਚ ਇੱਕ ਵਿਅਕਤੀ ਦੇ ਮੂੰਹ 'ਤੇ ਥੱਪੜ ਦਾ ਨਿਸ਼ਾਨ ਦੇਖਿਆ ਜਾ ਸਕਦਾ ਹੈ। ਤਸਵੀਰ ਨੂੰ ਸ਼ੇਅਰ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਅਦਾਕਾਰ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਦੀ ਹੈ।

ਇੰਸਟਾਗ੍ਰਾਮ ਪੇਜ ਜਾਟ ਕਲੱਬ ਭਰਤਪੁਰਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ, ''ਹੋਰ ਕਿਸੀ ਨੇ ਗੱਲ ਵਧਾਉਣੇ ਹਨ, ਕਿਸਾਨਾਂ ਨੂੰ ਗਾਲ੍ਹਾਂ ਕੱਢਣੀਆਂ ਹੋਣ। ਫਰੀ ਦਾ ਕਲਰ ਬਦਲਵਾਉਣ ਹੋਵੇ ਤਾਂ ਦੱਸੋ। ਇਹ ਕਿਸਾਨ ਦਾ ਹੱਥ ਹੈ ਇਕਦਮ ਫੋਟੋ ਕਾਪੀ ਕਰ ਦਿੱਤਾ ਚਿਕਨੇ ਗੱਲ 'ਤੇ। ਜਾਟ ਤਾਂ ਉਧਾਰੀ ਨਹੀਂ ਰੱਖਦੇ, ਸਮਾਂ ਆਉਣ ‘ਤੇ ਸੂਦ ਸਮੇਤ ਵਾਪਸ ਕਰਨ ਦੀ ਕੋਸ਼ਿਸ਼ ਕਰਦੇ ਹਨ। ਪਹਿਲਾਂ ਢਾਈ ਕਿਲੋ ਦਾ ਹੱਥ ਜੱਟਾਂ ਦਾ ਸੁਣਿਆ ਸੀ ਹੁਣ ਜਾਟਨੀਆਂ ਵੀ ਆਪਣਾ ਜ਼ੋਰ ਦਿਖਾ ਰਹੀਆਂ ਹਨ। ਬਚ ਕੇ ਰਹੋ

PunjabKesari

ਟਵਿੱਟਰ ਯੂਜ਼ਰ 'ਵਿਜੇ ਫ਼ੇਮੀਨ' ਨੇ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ, ''ਕਿਸਾਨ ਦੀ ਬੇਟੀ ਦਾ ਸਿਗਨੇਚਰ ਕੰਗਨਾ ਦੇ ਗੱਲ 'ਤੇ''

किसान की छोरी का सिग्नेचर कंगना के गाल पर #wesupportkulwindarkaur pic.twitter.com/QxHiX7GKXc

— vijay_fenin (@vijay_fenin7) June 6, 2024

ਅਸੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਤਸਵੀਰ ਦੀ ਜਾਂਚ ਸ਼ੁਰੂ ਕੀਤੀ। ਅਸੀਂ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਵਾਇਰਲ ਤਸਵੀਰ ਨੂੰ ਖੰਗਾਲਿਆ।

ਸਰਚ ਦੌਰਾਨ ਸਾਨੂੰ ਅਸਲ ਅਤੇ ਪੂਰੀ ਤਸਵੀਰ neverholdyourtongue ਨਾਮ ਦੀ ਵੈਬਸਾਈਟ ਤੇ ਜੁਲਾਈ 12, 2015 ਨੂੰ ਪ੍ਰਕਾਸ਼ਿਤ ਆਰਟੀਕਲ 'ਚ ਅਪਲੋਡ ਮਿਲੀ। ਹਾਲਾਂਕਿ, ਆਰਟੀਕਲ 'ਚ ਇਸ ਤਸਵੀਰ ਨਾਲ ਜੁੜੀ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।

PunjabKesari

ਹੁਬੂਹੁ ਤਸਵੀਰ ਸਾਨੂੰ ਇਕ ਹੋਰ ਵੈਬਸਾਈਟ coolmarketingthoughts ਦੁਆਰਾ ਵੀ ਸਾਲ 2006 ਦੇ 'ਚ ਅਪਲੋਡ ਕੀਤੀ ਗਈ। ਇਸ ਆਰਟੀਕਲ ਮੁਤਾਬਕ, ਇਹ ਤਸਵੀਰ ਬੇਗੋਨ ਬ੍ਰਾਂਡ ਦੀ ਮਸਹੂਰੀ ਦੀ ਹੈ। ਅਸੀਂ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਅਤੇ ਇਸ ਤਸਵੀਰ 'ਚ ਕਾਫ਼ੀ ਸਮਾਨਤਾਵਾਂ ਹਨ, ਜਿਨ੍ਹਾਂ ਨੂੰ ਤੁਸੀਂ ਨੀਚੇ ਦੇਖ ਸਕਦੇ ਹੋ। ਦੋਵੇਂ ਤਸਵੀਰਾਂ 'ਚ ਹੁਬੂਹੁ ਨਿਸ਼ਾਨ ਅਤੇ ਕੰਨਾਂ 'ਚ ਹੁਬੂਹੁ ਟਾਪਸ (ਟੌਪਸ) ਦੇਖੇ ਜਾ ਸਕਦੇ ਹਨ।

PunjabKesari

ਰਸ਼ੀਅਨ ਵੈਬਸਾਈਟ ਦੁਆਰਾ ਵੀ ਇਸ ਤਸਵੀਰ ਨੂੰ ਅਪਲੋਡ ਕੀਤਾ ਗਿਆ ਸੀ ਪਰ ਇਸ ਆਰਟੀਕਲ 'ਚ ਵੀ ਤਸਵੀਰ ਨਾਲ ਜੁੜੀ ਕੋਈ ਵੀ ਜਾਣਕਾਰੀ ਨਹੀਂ ਸਾਂਝੀ ਕੀਤੀ ਗਈ ਹੈ।

ਇਸ ਤਰ੍ਹਾਂ ਸਾਡੀ ਜਾਂਚ ਤੋਂ ਸਪੱਸ਼ਟ ਹੈ ਕਿ ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ। ਵਾਇਰਲ ਹੋ ਰਹੀ ਤਸਵੀਰ ਅਦਾਕਾਰ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਦੀ ਨਹੀਂ ਹੈ।

(Disclaimer: ਇਹ ਫੈਕਟ ਮੂਲ ਤੌਰ 'ਤੇ newschecker ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)


sunita

Content Editor

Related News