Apple ਦਾ Apple Event 'WWDC24' ਹੋਇਆ ਸ਼ੁਰੂ, ਜਾਣੋ ਇਸ ਵਾਰ ਕੀ ਹੈ ਖ਼ਾਸ ?

06/10/2024 11:16:33 PM

ਗੈਜੇਟ ਡੈਸਕ- ਦੁਨੀਆ ਦੀ ਸਭ ਤੋਂ ਵੱਡੀ ਟੈੱਕ ਕੰਪਨੀ 'ਐਪਲ' ਨੇ ਆਪਣੇ 'ਐਪਲ ਈਵੈਂਟ 2024' ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਵਾਰ ਕੰਪਨੀ ਵਰਲਡਵਾਈਡ ਡਵੈਲੇਪਰਜ਼ ਕਾਨਫਰੰਸ ਦੌਰਾਨ ਕੰਪਨੀ ਇਸ ਵਾਰ ਐਪਲ ਵਿਜ਼ਨ ਤੇ ਐਪਲ ਆਈ.ਓ.ਐੱਸ. 18 'ਤੇ ਜ਼ੋਰ ਦੇ ਸਕਦੀ ਹੈ। 

ਐਪਲ ਦੇ ਸੀਈਓ ਟਿਮ ਕੁੱਕ ਨੇ ਐਪਲ ਟੀਵੀ+ 'ਤੇ ਇੱਕ ਅਪਡੇਟ ਨਾਲ ਈਵੈਂਟ ਦੀ ਸ਼ੁਰੂਆਤ ਕੀਤੀ। ਸਟ੍ਰੀਮਿੰਗ ਪਲੇਟਫਾਰਮ ਆਪਣੀ ਪੰਜਵੀਂ ਵਰ੍ਹੇਗੰਢ ਦਾ ਜਸ਼ਨ ਮਨਾ ਰਿਹਾ ਹੈ, ਅਤੇ ਕੁੱਕ ਨੇ "ਸਿਵਰੈਂਸ", "ਸਿੰਕਿੰਗ" ਦੇ ਨਵੇਂ ਸੀਜ਼ਨ ਅਤੇ ਬ੍ਰੈਡ ਪਿਟ ਅਤੇ ਜਾਰਜ ਕਲੂਨੀ ਅਭਿਨੀਤ "ਵੁਲਫਜ਼" ਵਰਗੀਆਂ ਨਵੀਆਂ ਫਿਲਮਾਂ ਸਮੇਤ ਹੋਰ ਕੀ ਨਵਾਂ ਆ ਰਿਹਾ ਹੈ, ਬਾਰੇ ਇੱਕ ਝਲਕ ਦਿਖਾਈ।

ਕੰਪਨੀ ਨੇ ਆਪਣੇ ਮੋਬਾਈਲ ਫੋਨਾਂ ਅਤੇ ਆਈਪੈਡਜ਼ 'ਚ ਵਰਤੇ ਜਾਣ ਵਾਲੇ ਆਪਰੇਟਿੰਗ ਸਿਸਟਮ ਆਈ.ਓ.ਐੱਸ. ਦੀ ਅਪਡੇਟ ਆਈ.ਓ.ਐੱਸ. 18 ਨੂੰ ਵੀ ਲਾਂਚ ਕੀਤਾ। ਕੰਪਨੀ ਨੇ ਇਸ ਵਾਰ ਬਹੁਤ ਸਾਰੇ ਬਦਲਾਅ ਕੀਤੇ ਹਨ। ਫੋਨ ਦੇ ਨੋਟੀਫਿਕੇਸ਼ਨ ਸੈਂਟਰ ਤੋਂ ਲੈ ਕੇ ਥੀਮ ਸੈਂਟਰ ਤੱਕ ਹਰੇਕ ਚੀਜ਼ ਬਦਲੀ ਜਾ ਸਕਦੀ ਹੈ। 

ਇਸ ਤੋਂ ਇਲਾਵਾ ਕੰਪਨੀ ਨੇ ਵਾਚ ਓ.ਐੱਸ. 11 ਵੀ ਲਾਂਚ ਕੀਤਾ ਹੈ, ਜਿਸ ਮੁਤਾਬਕ ਹੁਣ ਸਰੀਰ 'ਚ ਕਿਸੇ ਤਰ੍ਹਾਂ ਦੀ ਵੀ ਤਬਦੀਲੀ ਹੋਣ 'ਤੇ ਵਾਚ ਨੋਟੀਫਾਈ ਕਰਦੀ ਹੈ ਤੇ ਔਰਤਾਂ ਦੇ ਮਾਸਿਕ ਚੱਕਰ ਦਾ ਵੀ ਪੂਰੀ ਮੁਸਤੈਦੀ ਨਾਲ ਧਿਆਨ ਰੱਖਦੀ ਹੈ। ਇਸ ਤੋਂ ਇਲਾਵਾ ਨਵੇਂ ਵਾਚ ਫੇਸ ਵੀ ਐਡ ਕੀਤੇ ਗਏ ਹਨ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e


Harpreet SIngh

Content Editor

Related News