ਫਰੀਦਕੋਟ ਲੋਕ ਸਭਾ ਸੀਟ 'ਤੇ ਟਿਕੀਆਂ ਸਭ ਦੀਆਂ ਨਜ਼ਰਾਂ, ਜਾਣੋ ਕੀ ਹੈ ਪਿਛਲੇ 25 ਸਾਲਾਂ ਦਾ ਇਤਿਹਾਸ
Friday, May 24, 2024 - 06:58 PM (IST)
ਫਰੀਦਕੋਟ- ਲੋਕ ਸਭਾ ਚੋਣਾਂ ਦੇ ਸੱਤਵੇਂ ਤੇ ਆਖ਼ਰੀ ਗੇੜ ਦੀਆਂ ਵੋਟਾਂ ਪੰਜਾਬ ਵਿਚ ਪਹਿਲੀ ਜੂਨ ਨੂੰ ਪੈਣੀਆਂ ਹਨ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿਚੋਂ ਕਾਫ਼ੀ ਚਰਚਾ 'ਚ ਹਨ। ਇਸ ਦੌਰਾਨ ਜੇਕਰ ਫਰੀਦਕੋਟ ਦੀ ਗੱਲ ਕੀਤੀ ਜਾਵੇ ਤਾਂ ਉੱਤਰੀ ਭਾਰਤ ਦੇ ਸੂਬਾ ਪੰਜਾਬ ਦਾ ਫ਼ਰੀਦਕੋਟ 13 ਲੋਕ ਸਭਾ ਹਲਕਿਆਂ ਵਿੱਚੋਂ ਇੱਕ ਹੈ। ਇਸ 'ਚ ਪਿਛਲੇ 5 ਸਾਲ ਤੋਂ ਕਾਂਗਰਸ ਦੀ ਸੀਟ ਤੋਂ ਸੰਸਦ ਮੈਂਬਰ ਮਹੁੰਮਦ ਸਦੀਕ ਰਹੇ ਹਨ। ਇਸ ਸੀਟ 'ਤੇ ਇਸ ਵਾਰ ਮੁਕਾਬਲਾ ਪੰਜ ਕੋਣਾ ਹੁੰਦਾ ਜਾਪ ਰਿਹਾ ਹੈ, ਜਿਥੇ ਕਾਂਗਰਸ, ਆਪ, ਭਾਜਪਾ, ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਉਮੀਦਵਾਰ ਲੜ ਰਹੇ ਹਨ।
ਇਹ ਵੀ ਪੜ੍ਹੋ- ਗੁਰੂ ਨਗਰੀ ’ਚ ਰਿਕਾਰਡਤੋੜ ਗਰਮੀ, ਦਿਨ ਦਾ ਤਾਪਮਾਨ 42 ਡਿਗਰੀ ਤੋਂ ਪਾਰ, ਮਾਹਿਰਾਂ ਵਲੋਂ ਅਪਡੇਟ ਜਾਰੀ
ਫਰੀਦਕੋਟ ਲੋਕ ਸਭਾ ਹਲਕੇ ’ਚ ਮੁਕਾਬਲਾ ਬਣਿਆ ਦਿਲਚਸਪ
ਇਸ ਲੋਕ ਸਭਾ ਹਲਕੇ ਵਿਚ ਵੱਡੀਆਂ ਪਾਰਟੀਆਂ ਦੇ ਉਮੀਦਵਾਰ ਐਲਾਨੇ ਜਾ ਚੁੱਕੇ ਹਨ। ਕਾਂਗਰਸ ਨੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਅਮਰਜੀਤ ਕੌਰ ਸਾਹੋਕੇ ਨੂੰ ਮੈਦਾਨ ਵਿਚ ਉਤਾਰਿਆ ਹੈ। ਬੀਬੀ ਸਾਹੋਕੇ ਪਹਿਲਾਂ ਅਕਾਲੀ ਦਲ ਵਿਚ ਰਹਿ ਚੁੱਕੇ ਹਨ ਤੇ ਮੋਗਾ ਜ਼ਿਲ੍ਹੇ ਨਾਲ ਸਬੰਧਤ ਹਨ। ਉਹ ਜ਼ਿਲ੍ਹੇ ਦੀ ਪਹਿਲੀ ਮਹਿਲਾ ਉਮੀਦਵਾਰ ਹਨ। ਇਸ ਹਲਕੇ ਵਿਚ ‘ਆਪ’ ਨੇ ਕਰਮਜੀਤ ਅਨਮੋਲ, ਭਾਜਪਾ ਨੇ ਹੰਸ ਰਾਜ ਹੰਸ, ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਰਾਜਵਿੰਦਰ ਸਿੰਘ ਧਰਮਕੋਟ ਅਤੇ ਬਸਪਾ ਨੇ ਗੁਰਬਖ਼ਸ਼ ਸਿੰਘ ਨੂੰ ਮੈਦਾਨ ਵਿਚ ਉਤਾਰਿਆ ਹੈ। ਇਨ੍ਹਾਂ ਉਮੀਦਵਾਰਾਂ ਵਿੱਚੋਂ ਦੋ ਮਸ਼ਹੂਰ ਕਲਾਕਾਰ ਹਨ। ਇੱਥੇ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਅਤੇ 'ਆਪ' ਦੇ ਕਰਮਜੀਤ ਸਿੰਘ ਅਨਮੋਲ ਹਨ।
ਇਹ ਵੀ ਪੜ੍ਹੋ- ਸਹੇਲੀ ਦੇ ਨਾਜਾਇਜ਼ ਸਬੰਧਾਂ ਦੇ ਚੱਕਰ 'ਚ ਖੁਦ ਫਸ ਗਈ ਨਾਬਾਲਗ ਕੁੜੀ, ਹੋਇਆ ਉਹ ਜੋ ਸੋਚਿਆ ਵੀ ਨਾ ਸੀ
ਫਰੀਦਕੋਟ ਹਲਕੇ ਦਾ ਇਤਿਹਾਸ
ਹੁਣ 2024 'ਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਕਮਰ ਕੱਸ ਲਈ ਹੈ। ਫਰੀਦਕੋਟ ਲੋਕ-ਸਭਾ ਹਲਕਾ 1977 'ਚ ਹੋਂਦ 'ਚ ਆਇਆ ਸੀ ਅਤੇ ਉਸ ਸਮੇਂ ਇਸ 'ਚ ਫਰੀਦਕੋਟ, ਕੋਟਕਪੂਰਾ, ਪੰਜ-ਗਰਾਈ, ਮੋਗਾ, ਬਾਘਾਪੁਰਾਣਾ, ਮੁਕਤਸਰ, ਮਲੋਟ, ਗਿਦੜਬਾਹਾ ਅਤੇ ਲੰਬੀ ਵਿਧਾਨਸਭਾ ਦੇ 9 ਹਲਕੇ ਸ਼ਾਮਲ ਸਨ। 2009 ਦੀਆਂ ਚੋਣਾਂ ਸਮੇਂ ਫਰੀਦਕੋਟ ਲੋਕ-ਸਭਾ ਹਲਕਾ ਰੀਜਰਵ ਘੋਸ਼ਿਤ ਹੋ ਗਿਆ ਅਤੇ ਇਸ ਦੀ ਹੇਠਲੇ ਵਿਧਾਨਸਭਾ ਹਲਕਿਆਂ 'ਚ ਤਬਦੀਲੀ ਕਰ ਦਿੱਤੀ ਗਈ। ਹੁਣ ਇਹ ਲੋਕ-ਸਭਾ ਹਲਕਾ 9 ਵਿਧਾਨਸਭਾ ਹਲਕਿਆਂ 'ਚ ਵੰਡਿਆ ਹੋਇਆ ਹੈ- ਨਿਹਾਲ ਸਿੰਘ ਵਾਲਾ, ਬਾਗਾਪੁਰਾਣਾ, ਮੋਗਾ, ਧਰਮਕੋਟ, ਗਿੱਦੜਬਾਹਾ, ਫਰੀਦਕੋਟ, ਕੋਟਕਪੂਰਾ, ਜੈਤੋ, ਰਾਮਪੁਰਾ ਫੂਲ ।
ਇਹ ਵੀ ਪੜ੍ਹੋ- ਤਰਨਤਾਰਨ 'ਚ ਵੱਡੀ ਵਾਰਦਾਤ, ਮੈਚ ਵੇਖ ਰਹੇ ਨੌਜਵਾਨ ’ਤੇ ਚਲੀਆਂ ਤਾਬੜਤੋੜ ਗੋਲੀਆਂ
ਫਰੀਦਕੋਟਲੋਕ ਸਭਾ ਸੀਟ ਚੋਣ ਕਮਿਸ਼ਨ ਦੇ ਹਲਕਿਆਂ ਦੀ ਸੂਚੀ ਵਿਚ ਹਲਕਾ ਨੰਬਰ 9। ਜੇਕਰ 1999 ਤੋਂ ਬਾਅਦ ਹੋਈਆਂ ਲੋਕ ਸਭਾ ਚੋਣਾਂ ’ਦੇ ਅੰਕੜਿਆਂ ’ਤੇ ਨਜ਼ਰ ਮਾਰੀ ਜਾਵੇ ਤਾਂ ਇਸ ਹਲਕੇ ਵਿਚ 1999 ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਤੋਂ ਜਗਮੀਤ ਸਿੰਘ ਬਰਾੜ੍ਹ ਨੇ ਆਪਣੇ ਪੈਰ ਜਮਾਏ ਸਨ। ਇਸੇ ਤਰ੍ਹਾਂ 2004 ਤੇ 2009 'ਚ ਲਗਾਤਾਰ ਯਾਨੀ 10 ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਦਬਦਬਾ ਰਿਹਾ, ਜਿਸ 'ਚ 2004 'ਚ ਸੁਖਬੀਰ ਸਿੰਘ ਬਾਦਲ ਤੇ 2009 'ਚ ਪਰਮਜੀਤ ਕੌਰ ਗੁਲਸ਼ਨ ਸੰਸਦ ਮੈਂਬਰ ਹੋਏ। ਇਸ ਤੋਂ ਇਲਾਵਾ 2014 'ਚ ਆਮ ਆਦਮੀ ਪਾਰਟੀ ਤੋਂ ਸਾਧੂ ਸਿੰਘ ਨੇ ਜੀਤ ਹਾਸਲ ਕੀਤੀ ਸੀ ਅਤੇ ਪਿਛਲੇ 5 ਸਾਲਾਂ ਤੋਂ ਯਾਨੀ 2019 'ਚ ਸੀਟ ’ਤੇ ਦੁਬਾਰਾ ਕਾਂਗਰਸ ਪਾਰਟੀ ਸਾਹਮਣੇ ਆਏ, ਜਿਸ ਦੇ ਜੇਤੂ ਮੁਹੰਮਦ ਸਦੀਕ ਸਨ।
ਸਾਲ | ਜੇਤੂ | ਪਾਰਟੀ | ਵੋਟ |
1999 | ਜਗਮੀਤ ਸਿੰਘ ਬਰਾੜ੍ਹ | ਕਾਂਗਰਸ | 4,18454 |
2004 | ਸੁਖਬੀਰ ਸਿੰਘ ਬਾਦਲ | ਸ਼੍ਰੋਮਣੀ ਅਕਾਲੀ ਦਲ | 475,928 |
2009 | ਪਰਮਜੀਤ ਕੌਰ ਗੁਲਸ਼ਨ | ਸ਼੍ਰੋਮਣੀ ਅਕਾਲੀ ਦਲ | 457,734 |
2014 | ਪ੍ਰੋ. ਸਾਧੂ ਸਿੰਘ | ਆਮ ਆਦਮੀ ਪਾਰਟੀ | 450,751 |
2019 | ਮੁਹੰਮਦ ਸਦੀਕ | ਕਾਂਗਰਸ | 419,065 |
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8