ਹੋਟਲ ਦੇ ਕਮਰੇ 'ਚੋਂ ਹਸਪਤਾਲ ਪਹੁੰਚਿਆ ਪ੍ਰੇਮੀ ਜੋੜਾ! ਜਾਣੋ ਕੀ ਹੈ ਪੂਰਾ ਮਾਮਲਾ
Friday, Jun 21, 2024 - 01:21 PM (IST)
ਲੁਧਿਆਣਾ (ਤਰੁਣ)- ਬੱਸ ਅੱਡੇ ਕੋਲ ਕੇ-7 ਨਾਂ ਦੇ ਇਕ ਹੋਟਲ ’ਚ ਪ੍ਰੇਮੀ ਜੋੜੇ ’ਚ ਜ਼ਬਰਦਸਤ ਝਗੜਾ ਹੋ ਗਿਆ। ਸਥਿਤੀ ਇੰਨੀ ਭਿਆਨਕ ਹੋ ਗਈ ਕਿ 23 ਸਾਲਾ ਪ੍ਰੇਮੀ ਨੇ ਹੋਟਲ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਪ੍ਰੇਮੀ ਹੋਟਲ ਦੇ ਥੱਲੇ ਖੜ੍ਹੀ ਕਾਰ ’ਤੇ ਜਾ ਡਿੱਗਾ। ਲਹੂ-ਲੁਹਾਨ ਹਾਲਤ ’ਚ ਦੋਹਾਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ।
ਇਹ ਖ਼ਬਰ ਵੀ ਪੜ੍ਹੋ - ਪਤਨੀ ਨੇ ਕਰਵਾਇਆ ਪਤੀ ਦਾ ਕਤਲ! ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ
ਜਾਣਕਾਰੀ ਮੁਤਾਬਕ ਹਰਮੀਤ ਨਾਮੀ ਨੌਜਵਾਨ ਆਪਣੀ ਪ੍ਰੇਮਿਕਾ ਨਾਲ ਕੇ-7 ਨਾਮੀ ਹੋਟਲ ਪੁੱਜਾ, ਜਿਥੇ ਉਸ ਨੇ ਆਪਣੀ ਪ੍ਰੇਮਿਕਾ ਨਾਲ ਹੋਟਲ ਦੀ ਤੀਜੀ ਮੰਜ਼ਿਲ ’ਤੇ ਕਮਰਾ ਲਿਆ। ਦੁਪਹਿਰ ਕਰੀਬ 1 ਵਜੇ ਪ੍ਰੇਮੀ ਜੋੜੇ ’ਚ ਝਗੜਾ ਸ਼ੁਰੂ ਹੋਇਆ। ਗਰਮ ਮਾਹੌਲ ’ਚ ਦੋਵਾਂ ਨੇ ਇਕ-ਦੂਜੇ ’ਤੇ ਕੱਚ ਦੇ ਗਲਾਸ ਸੁੱਟੇ। ਪ੍ਰੇਮੀ ਨੇ ਪ੍ਰੇਮਿਕਾ ਨਾਲ ਜੰਮ ਕੇ ਕੁੱਟਮਾਰ ਕੀਤੀ, ਤਾਂ ਉਸੇ ਸਮੇਂ ਕਿਸੇ ਗੱਲ ਕਰ ਕੇ ਪ੍ਰੇਮੀ ਤੈਸ਼ ’ਚ ਆ ਗਿਆ ਅਤੇ ਆਪਣਾ ਦਿਮਾਗੀ ਸੰਤੁਲਨ ਗੁਆ ਬੈਠਾ, ਜਿਸ ਨੇ ਹੋਟਲ ਦੀ ਛੱਤ ’ਤੇ ਜਾ ਕੇ ਛਾਲ ਮਾਰ ਦਿੱਤੀ। ਧਮਾਕੇ ਦੀ ਆਵਾਜ਼ ਨਾਲ ਹਫੜਾ-ਦਫੜੀ ਮਚ ਗਈ।
ਹੋਟਲ ਮੁਲਾਜ਼ਮ ਨੇ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਥਾਣਾ ਡਵੀਜ਼ਨ ਨੰ. 5 ਅਤੇ ਚੌਕੀ ਬੱਸ ਅੱਡੇ ਦੀ ਪੁਲਸ ਮੌਕੇ ’ਤੇ ਪੁੱਜੀ। ਗੰਭੀਰ ਹਾਲਤ ’ਚ ਹਰਮੀਤ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਦੋਂਕਿ ਕਥਿਤ ਪ੍ਰੇਮਿਕਾ ਦੇ ਵੀ ਸੱਟਾਂ ਲੱਗੀਆਂ ਹਨ।
ਇਸ ਸਬੰਧੀ ਚੌਕੀ ਇੰਚਾਰਜ ਅਮਰਜੀਤ ਸਿੰਘ ਨੇ ਦੱਸਿਆ ਕਿ ਪ੍ਰੇਮੀ ਜੋੜਾ ਪਹਿਲਾਂ ਵੀ ਕਈ ਵਾਰ ਹੋਟਲ ਕੇ-7 ’ਚ ਕਮਰਾ ਕਿਰਾਏ ’ਤੇ ਲੈ ਚੁੱਕਾ ਹੈ। ਪ੍ਰੇਮਿਕਾ ਦਾ ਹਰਮੀਤ ਨਾਲ ਅਫੇਅਰ ਸੀ। ਉਸ ਦਾ ਵਿਆਹ 22 ਦਿਨ ਪਹਿਲਾਂ ਹੋਇਆ ਸੀ। ਵਿਆਹ ਤੋਂ ਬਾਅਦ ਉਹ ਹਰਮੀਤ ਨਾਲ ਰਿਸ਼ਤਾ ਨਹੀਂ ਰੱਖਣਾ ਚਾਹੁੰਦੀ ਸੀ। ਇਸ ਗੱਲ ਕਰ ਕੇ ਦੋਵਾਂ ’ਚ ਝਗੜਾ ਹੋਇਆ, ਜਿਸ ਤੋਂ ਬਾਅਦ ਹਰਮੀਤ ਨੇ ਮਨਪ੍ਰੀਤ ਨਾਲ ਕੁੱਟਮਾਰ ਕੀਤੀ ਅਤੇ ਹੋਟਲ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਹਰਮੀਤ ਪਿਆਰ ’ਚ ਆਪਣਾ ਦਿਮਾਗੀ ਸੰਤੁਲਨ ਗੁਆ ਚੁੱਕਾ ਸੀ।
ਇਹ ਖ਼ਬਰ ਵੀ ਪੜ੍ਹੋ - ਲਹਿੰਦੇ ਪੰਜਾਬ 'ਚ ਬੇਅਦਬੀ ਕਰਨ ਵਾਲੇ ਦਾ ਥਾਣੇ ਅੰਦਰ ਗੋਲ਼ੀ ਮਾਰ ਕੇ ਕਤਲ! ਲੋਕਾਂ ਨੇ ਫੂਕਿਆ ਥਾਣਾ
ਬੱਸ ਅੱਡੇ ਨੇੜਲੇ ਹੋਟਲ ਹੋ ਚੁੱਕੇ ਹਨ ਬਦਨਾਮ
ਬੱਸ ਅੱਡੇ ਨੇੜਲੇ ਕੁਝ ਹੋਟਲ ਬਦਨਾਮ ਹੋ ਚੁੱਕੇ ਹਨ, ਜਿਥੇ ਜ਼ਿਆਦਾਤਰ ਦੇਹ ਵਪਾਰ ਦਾ ਕੰਮ ਹੁੰਦਾ ਹੈ। ਇਨ੍ਹਾਂ ਹੋਟਲਾਂ ’ਚ ਬਿਨਾਂ ਆਈ. ਡੀ. ਕਮਰਾ ਲੈਣਾ ਆਸਾਨ ਹੈ। ਕਰੀਬ 6 ਮਹੀਨੇ ਪਹਿਲਾਂ ਇਸੇ ਇਲਾਕੇ ਦੇ ਇਕ ਹੋਟਲ ’ਚ 4 ਨੌਜਵਾਨਾਂ ਨੇ ਸ਼ਰਾਬ ਪੀਤੀ, ਜਿਸ ਤੋਂ ਬਾਅਦ ਇਕ ਨੌਜਵਾਨ ਨੇ ਹੋਟਲ ਦੀ ਛੱਤ ’ਤੇ ਜਾ ਕੇ ਛਾਲ ਮਾਰ ਦਿੱਤੀ ਸੀ। ਉਸ ਕੇਸ ’ਚ ਹੋਟਲ ਪ੍ਰਬੰਧਕ ਵਾਰਦਾਤ ਨੂੰ ਹਾਦਸਾ ਬਣਾਉਣ ਦੇ ਯਤਨਾਂ ’ਚ ਲੱਗੇ ਰਹੇ, ਜਦੋਂਕਿ ਵੀਰਵਾਰ ਨੂੰ ਹੋਟਲ ’ਚ ਵਾਪਰੀ ਘਟਨਾ ਨੂੰ ਪੁਲਸ ਅਤੇ ਹੋਟਲ ਪ੍ਰਬੰਧਕਾਂ ਵੱਲੋਂ ਦਬਾਉਣ ਦਾ ਯਤਨ ਕੀਤਾ ਗਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8