ਅਮਰੀਕਾ 'ਚ 50 ਲੱਖ ਭਾਰਤੀ ਹੁਣ ਖ਼ੁਦ ਹੀ ਬਣ ਰਹੇ 'ਬੰਦੂਕਧਾਰੀ', ਜਾਣੋ ਕੀ ਹੈ ਕਾਰਨ

06/16/2024 1:33:02 PM

ਵਾਸ਼ਿੰਗਟਨ- ਅਮਰੀਕਾ 'ਤੇ ਭਾਰਤੀਆਂ 'ਤੇ ਖ਼ਤਰਾ ਵਧ ਰਿਹਾ ਹੈ। ਇਹੀ ਕਾਰਨ ਹੈ ਕਿ ਇੱਥੇ ਰਹਿਣ ਵਾਲੇ ਲਗਭਗ 50 ਲੱਖ ਭਾਰਤੀ ਹਮਲਿਆਂ ਤੋਂ ਬਚਣ ਲਈ ਹੁਣ ਖ਼ੁਦ ਹੀ 'ਬੰਦੂਕਧਾਰੀ' ਬਣ ਰਹੇ ਹਨ। ਇਸ ਸਾਲ ਬੰਦੂਕ ਖਰੀਦਣ ਵਾਲੇ ਭਾਰਤੀਆਂ ਦੀ ਗਿਣਤੀ 5 ਲੱਖ ਹੋ ਗਈ, ਜਦੋਂ ਕਿ 2022 'ਚ ਇਹ ਗਿਣਤੀ ਸਿਰਫ਼ 75 ਹਜ਼ਾਰ ਸੀ। ਯਾਨੀ ਬੰਦੂਕ ਖਰੀਦਣ ਵਾਲੇ ਭਾਰਤੀਆਂ ਦੀ ਗਿਣਤੀ 6 ਗੁਣਾ ਵਧੀ ਹੈ, ਉੱਥੇ ਹੀ ਉਨ੍ਹਾਂ 'ਤੇ ਹਮਲਿਆਂ 'ਚ ਵੀ 3 ਗੁਣਾ ਵਾਧਾ ਹੋਇਆ ਹੈ। ਇਹ ਗਿਣਤੀ ਇਸ ਲਈ ਹੈਰਾਨ ਕਰਨ ਵਾਲੀ ਹੈ, ਕਿਉਂਕਿ ਇੱਥੇ ਭਾਰਤੀ ਭਾਈਚਾਰੇ ਬੰਦੂਕ ਖੀਰਦਣ ਵਾਲਿਆਂ 'ਚ ਸਭ ਤੋਂ ਪਿੱਛੇ ਸਨ। 2 ਸਾਲ 'ਚ ਬੰਦੂਕ ਖਰੀਦੀ 'ਚ ਵਾਧੇ ਦਾ ਵੱਡਾ ਕਾਰਨ ਭਾਰਤੀਆਂ 'ਤੇ ਹਮਲੇ ਵਧਣਾ ਹੈ। ਸਾਲ 2024 'ਚ ਭਾਰਤੀਆਂ 'ਤੇ ਹਮਲੇ ਦੀਆਂ 18 ਹਜ਼ਾਰ ਘਟਨਾਵਾਂ ਹੋਈਆਂ, ਜਦੋਂ ਕਿ ਸਾਲ 2022 'ਚ 4,900 ਮਾਮਲੇ ਹੋਏ। ਅਮਰੀਕਾ ਦੇ ਸਾਰੇ 50 ਸੂਬਿਆਂ 'ਚੋਂ ਟਰੰਪ ਦੀ ਰਿਪਬਲਿਕਨ ਪਾਰਟੀ ਦੇ ਪ੍ਰਭੁਤੱਵ ਵਾਲੇ 8 ਸੂਬਿਆਂ 'ਚ ਭਾਰਤੀਆਂ ਨੇ ਸਭ ਤੋਂ ਵੱਧ ਬੰਦੂਕਾਂ ਖਰੀਦੀਆਂ ਹਨ। ਉੱਥੇ ਹੀ ਡੈਮੋਕ੍ਰੇਟਿਕ ਸੂਬਿਆਂ 'ਚ ਘੱਟ ਖਰੀਦ ਹੋਈ ਹੈ।

ਵਾਸ਼ਿੰਗਟਨ ਦੇ ਵਾਇਲੈਂਸ ਪਾਲਿਸੀ ਸੈਂਟਰ ਅਨੁਸਾਰ ਗਨ ਖਰੀਦਣ ਵਾਲੇ ਜ਼ਿਆਦਾਤਰ ਭਾਰਤੀ ਅਜਿਹੇ ਹਨ, ਜੋ ਦੁਕਾਨਦਾਰ ਅਤੇ ਮੋਟਲ ਸੰਚਾਲਕ ਹਨ। ਦਰਅਸਲ, ਸਥਾਨਕ ਅਪਰਾਧੀ ਭਾਰਤੀ ਦੁਕਾਨਾਂ 'ਤੇ ਛੋਟੀ ਲੁੱਟ ਲਈ ਵੀ ਫਾਇਰਿੰਗ ਕਰ ਦਿੰਦੇ ਹਨ। ਦੂਜੇ ਪਾਸੇ, ਹਾਈਵੇਅ 'ਤੇ ਸਥਿਤ ਮੋਟਲ ਅਪਰਾਧੀਆਂ ਦਾ ਆਸਾਨ ਨਿਸ਼ਾਨਾ ਹੁੰਦੇ ਹਨ। ਅਮਰੀਕਾ 'ਚ 40 ਫ਼ੀਸਦੀ ਮੋਟਲ ਭਾਰਤੀਆਂ ਦੇ ਹਨ। ਇਹੀ ਕਾਰਨ ਹੈ ਕਿ ਇਸ ਖ਼ਤਰੇ ਨਾਲ ਨਜਿੱਠਣ ਲਈ ਮੋਟਲ ਸੰਚਾਲਕ ਵੀ ਬੰਦੂਕਾਂ ਖਰੀਦ ਰਹੇ ਹਨ।

ਜਾਰਜੀਆ 'ਚ ਹੋਇਆ ਕ੍ਰਾਈਮ 'ਚ ਸਭ ਤੋਂ ਵੱਧ ਵਾਧਾ

ਰਾਜ ਕ੍ਰਾਈਮ ਗਨ ਖਰੀਦੀ
ਜਾਰਜੀਆ 360% 470%
ਟੈਕਸਾਸ 350% 580%
ਫਲੋਰੀਡਾ 350% 475%
ਓਹਾਓ 310% 450%
ਕੈਲੀਫੋਰਨੀਆ 280% 500%
ਨਿਊ ਜਰਸੀ 280% 360%
ਵਰਜੀਨੀਆ 275% 415%
ਮੈਸਾਚਿਊਸੇਟਸ 220% 385%

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News