Google Photos ''ਚ ਆ ਰਿਹੈ ਬੇਹੱਦ ਸ਼ਾਨਦਾਰ ਫੀਚਰ, ਕਿਸੇ ਵੀ ਵੀਡੀਓ ਨੂੰ ਬਣਾ ਸਕੋਗੇ ''ਸਿਨੇਮੈਟਿਕ''
Saturday, May 25, 2024 - 12:44 AM (IST)
ਗੈਜੇਟ ਡੈਸਕ- ਜੇਕਰ ਤੁਸੀਂ ਵੀ ਗੂਗਲ ਫੋਟੋਜ਼ ਐਪ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਗੂਗਲ ਫੋਟੋਜ਼ ਦਾ ਜਲਦੀ ਹੀ ਨਵਾਂ ਐਂਡਰਾਇਡ ਵਰਜ਼ਨ ਆਉਣ ਵਾਲੇ ਹੈ ਜਿਸ ਤੋਂ ਬਾਅਦ ਗੂਗਲ ਫੋਟੋਜ਼ ਦਾ ਅਨੁਭਵ ਦੁਗਣਾ ਹੋ ਜਾਵੇਗਾ। ਗੂਗਲ ਫੋਟੋਜ਼ 'ਚ ਹੁਣ ਸਿਨੇਮੈਟਿਕ ਮੋਮੈਂਟ ਦਾ ਫੀਚਰ ਆ ਰਿਹਾ ਹੈ ਜਿਸਦੇ ਆਉਣ ਤੋਂ ਬਾਅਦ ਤੁਸੀਂ ਕਿਸੇ ਵੀ ਵੀਡੀਓ ਨੂੰ ਸਿਨੇਮੈਟਿਕ ਵੀਡੀਓ 'ਚ ਬਦਲ ਸਕੋਗੇ। ਸਭ ਤੋਂ ਖਾਸ ਗੱਲ ਇਹ ਹੈ ਕਿ ਤੁਸੀਂ ਕਿਸੇ ਫੋਟੋ ਨੂੰ ਵੀ 3ਡੀ ਸਿਨੇਮੈਟਿਕ 'ਚ ਬਦਲ ਸਕੋਗੇ।
Google Photos ਦਾ ਸਿਨੇਮੈਟਿਕ ਮੋਡ
ਐਂਡਰਾਇਡ ਅਥਾਰਿਟੀ ਦੀ ਇਕ ਰਿਪੋਰਟ ਮੁਤਾਬਕ, ਸਿਨੇਮੈਟਿਕ ਮੋਡ ਨੂੰ ਗੂਗਲ ਫੋਟੋਜ਼ ਦੇ ਏ.ਪੀ.ਕੇ. ਫਾਈਲ 'ਚ ਦੇਖਿਆ ਗਿਆ ਹੈ ਜਿਸਦਾ ਵਰਜ਼ਨ 6.84.0.634885033 ਹੈ। ਐਪ 'ਚ ਇਕ ਨਵਾਂ ਵੀਡੀਓ ਟੂਲ ਹੈ ਜੋ ਕਿ ਸਿਨੇਮੈਟਿਕ ਹੈ। ਨਵੀਂ ਅਪਡੇਟ ਤੋਂ ਬਾਅਦ ਕਿਸੇ ਵੀ ਫੋਟੋ ਜਾਂ ਵੀਡੀਓ 'ਚ ਸਲੋ-ਮੋਸ਼ਨ ਇਫੈਕਟ ਐਡ ਕੀਤਾ ਜਾ ਸਕੇਗਾ।
ਗੂਗਲ ਫੋਟੋਜ਼ ਦੇ ਇਸ ਨਵੇਂ ਫੀਚਰ ਦੇ ਨਾਲ ਇਕ ਵੱਡੀ ਦਿੱਕਤ ਇਹ ਹੈ ਕਿ ਇਹ ਫੀਚਰ ਆਟੋਮੈਟਿਕ ਹੋਵੇਗਾ ਯਾਨੀ ਇਸਨੂੰ ਤੁਸੀਂ ਐਡਿਟ ਨਹੀਂ ਕਰ ਸਕੋਗੇ। ਗੂਗਲ ਫੋਟੋਜ਼ ਐਪ ਆਟੋਮੈਟਿਕ ਕਿਸੇ ਫੋਟੋ ਜਾਂ ਵੀਡੀਓ ਦੀ ਚੋਣ ਕਰੇਗਾ ਅਤੇ ਉਸਨੂੰ ਸਿਨੇਮੈਟਿਕ 'ਚ ਬਦਲੇਗਾ ਯਾਨੀ ਯੂਜ਼ਰ ਕੋਲ ਇਸ ਵਿਚ ਐਡਿਟ ਕਰਨ ਦਾ ਕੋਈ ਆਪਸ਼ਨ ਨਹੀਂ ਹੋਵੇਗਾ। ਗੂਗਲ ਨੇ ਆਪਣੇ ਫੋਟੋਜ਼ ਐਪ ਦੇ ਇਸ ਫੀਚਰ ਨੂੰ ਲੈ ਕੇ ਅਜੇ ਤਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਪਰ ਉਮੀਦ ਹੈ ਕਿ ਇਸ ਫੀਚਰ ਨੂੰ ਪਹਿਲਾਂ ਪਿਕਸਲ ਡਿਵਾਈਸ ਲਈ ਪੇਸ਼ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਸਾਰਿਆਂ ਲਈ ਰਿਲੀਜ਼ ਹੋਵੇਗਾ।