ਗੂਗਲ ਨੇ ਪਿਕਸਲ ਫੋਨ ਲਈ ਜਾਰੀ ਕੀਤਾ ਸਕਿਓਰਿਟੀ ਅਪਡੇਟ, ਫੋਨ ''ਚ ਤੁਰੰਤ ਕਰੋ ਇੰਸਟਾਲ

Sunday, Jun 16, 2024 - 08:54 PM (IST)

ਗੂਗਲ ਨੇ ਪਿਕਸਲ ਫੋਨ ਲਈ ਜਾਰੀ ਕੀਤਾ ਸਕਿਓਰਿਟੀ ਅਪਡੇਟ, ਫੋਨ ''ਚ ਤੁਰੰਤ ਕਰੋ ਇੰਸਟਾਲ

ਗੈਜੇਟ ਡੈਸਕ- ਗੂਗਲ ਦੇ ਪਿਕਸਲ ਫੋਨ 'ਚ ਕਈ ਬਗ ਮਿਲੇ ਹਨ ਜੋ ਕਿ ਉੱਚ ਪੱਧਰ ਦੇ ਹਨ। ਇਨ੍ਹਾਂ ਬਗ ਦਾ ਫਾਇਦਾ ਚੁੱਕ ਕੇ ਫੋਨ ਨੂੰ ਹੈਕ ਕੀਤਾ ਜਾ ਸਕਦਾ ਹੈ ਅਤੇ ਡਾਟਾ ਚੋਰੀ ਹੋ ਸਕਦਾ ਹੈ। ਇਨ੍ਹਾਂ ਬਗ ਨੂੰ ਫਿਕਸ ਕਰਨ ਲਈ ਗੂਗਲ ਨੇ ਇਕ ਅਪਡੇਟ ਜਾਰੀ ਕੀਤਾ ਹੈ ਜੋ ਕਿ ਸਕਿਓਰਿਟੀ ਅਪਡੇਟ ਹੈ। 

ਜੇਕਰ ਤੁਹਾਡੇ ਕੋਲ ਵੀ ਗੂਗਲ ਪਿਕਸਲ ਫੋਨ ਹੈ ਤਾਂ ਤੁਹਾਨੂੰ ਤੁਰੰਤ ਇਸ ਅਪਡੇਟ ਨੂੰ ਇੰਸਟਾਲ ਕਰਨਾ ਚਾਹੀਦਾ ਹੈ। ਰਿਪੋਰਟ ਮੁਤਾਬਕ, ਇਸ ਸਕਿਓਰਿਟੀ ਅਪਡੇਟ ਰਾਹੀਂ ਕਰੀਬ 50 ਬਗ ਨੂੰ ਫਿਕਸ ਕੀਤਾ ਗਿਆ ਹੈ। ਇਸ ਬਗ ਦੀ ਪਛਾਣ CVE-2024-32896 ਦੇ ਤੌਰ 'ਤੇ ਹੋਈ ਹੈ। 

ਫੋਰਬਸ ਦੀ ਰਿਪੋਰਟ ਮੁਤਾਬਕ, ਇਨ੍ਹਾਂ ਬਗ ਦੀ ਮਦਦ ਨਾਲ ਹੈਕਰ ਗੂਗਲ ਪਿਕਸਲ ਫੋਨ ਦਾ ਰਿਮੋਟਲੀ ਯਾਨੀ ਦੂਰ ਬੈਠੇ ਕੰਟਰੋਲ ਕਰ ਸਕਦੇ ਹਨ ਅਤੇ ਹਰ ਤਰ੍ਹਾਂ ਦੇ ਡਾਟਾ ਨੂੰ ਕੱਢ ਸਕਦੇ ਹਨ। 90 ਅਜਿਹੇ ਐਪਸ ਦੀ ਪਛਾਣ ਹੋਈ ਹੈ ਜੋ ਕਿ ਫਰਜ਼ੀ ਸਨ ਅਤੇ ਇਨ੍ਹਾਂ ਨੂੰ 55 ਲੱਖ ਡਾਊਨਲੋਡ ਵਾਰ ਕੀਤਾ ਗਿਆ ਹੈ। 

ਗੂਗਲ ਨੇ ਆਪਣੇ ਪਿਕਸਲ ਫੋਨ ਯੂਜ਼ਰਜ਼ ਨੂੰ ਕਿਹਾ ਹੈ ਕਿ ਜਿੰਨਾ ਜਲਦੀ ਹੋ ਸਕੇ ਆਪਣੇ ਫੋਨ ਨੂੰ ਅਪਡੇਟ ਕਰੋ। ਇਸ ਲਈ ਤੁਸੀਂ ਫੋਨ ਦੀ ਸੈਟਿੰਗ 'ਚ ਜਾ ਕੇ ਸਕਿਓਰਿਟੀ ਅਤੇ ਪ੍ਰਾਈਵੇਸੀ ਤੋਂ ਸਿਸਟਮ ਅਪਡੇਟ 'ਚ ਜਾ ਕੇ ਅਪਡੇਟ ਕਰ ਸਕਦੇ ਹੋ।

 


author

Rakesh

Content Editor

Related News