ਜਾਣੋ,ਕੀ ਕਪਿਲ ਸ਼ਰਮਾ ਸ਼ੋਅ 'ਚ ਹੋ ਰਹੀ ਹੈ ਅਲੀ ਅਸਗਰ ਦੀ ਵਾਪਸੀ ?

05/31/2024 5:15:20 PM

ਮੁੰਬਈ (ਬਿਊਰੋ): ਕਾਮੇਡੀਅਨ ਕਪਿਲ ਸ਼ਰਮਾ ਹਰ ਵਾਰ ਆਪਣੇ ਮਜ਼ਾਕੀਆ ਅੰਦਾਜ਼ ਨਾਲ ਲੋਕਾਂ ਦਾ ਦਿਲ ਜਿੱਤ ਲੈਂਦੇ ਹਨ। ਉਸ ਨੇ ਨੈੱਟਫਲਿਕਸ ‘ਤੇ ਸ਼ੋਅ ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ ਨਾਲ ਵਾਪਸੀ ਕੀਤੀ ਹੈ। ਕਪਿਲ ਨਾਲ ਉਨ੍ਹਾਂ ਦੀ ਪੁਰਾਣੀ ਟੀਮ ਵੀ ਨਜ਼ਰ ਆ ਰਹੀ ਹੈ। ਖਾਸ ਗੱਲ ਇਹ ਹੈ ਕਿ ਸੁਨੀਲ ਗਰੋਵਰ ਵੀ ਲੰਬੇ ਸਮੇਂ ਬਾਅਦ ਇਸ ਸ਼ੋਅ ‘ਚ ਨਜ਼ਰ ਆਏ ਹਨ, ਜਿਸ ਤੋਂ ਬਾਅਦ ਇਸ ਨੂੰ ਲੈ ਕੇ ਕਰੇਜ਼ ਹੋਰ ਵਧ ਗਿਆ ਹੈ। ਅਲੀ ਅਸਗਰ ਨੂੰ ਵੀ ਕਪਿਲ ਦੇ ਨਾਲ ਉਨ੍ਹਾਂ ਦੇ ਪੁਰਾਣੇ ਟੀਵੀ ਸ਼ੋਅ ‘ਚ ਦੇਖਿਆ ਗਿਆ ਸੀ ਪਰ ਉਹ ਇਸ ਸੀਜ਼ਨ ‘ਚ ਨਜ਼ਰ ਨਹੀਂ ਆਏ ਹਨ, ਜਿਸ ‘ਤੇ ਹੁਣ ਅਲੀ ਅਸਗਰ ਨੇ ਆਪਣੀ ਚੁੱਪੀ ਤੋੜ ਲਈ ਹੈ।

PunjabKesari

ਉਨ੍ਹਾਂ ਨੇ ਦੱਸਿਆ ਹੈ ਕਿ ਉਹ ਕਪਿਲ ਸ਼ਰਮਾ ਦੇ ਸ਼ੋਅ ‘ਚ ਵਾਪਸੀ ਕਰਨਗੇ ਜਾਂ ਨਹੀਂ। ਅਲੀ ਅਸਗਰ ਨੇ ਕਪਿਲ ਸ਼ਰਮਾ ਦੇ ਸ਼ੋਅ ‘ਚ ਵਾਪਸੀ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਅਦਾਕਾਰ ਨੇ ਕਿਹ ਕਿ ਯਾਤਰਾ ਅਤੇ ਫ਼ਿਲਮ ਪ੍ਰਤੀਬੱਧਤਾ ਦੇ ਕਾਰਨ, ਉਸ ਨੂੰ ਕਪਿਲ ਸ਼ਰਮਾ ਦਾ ਸ਼ੋਅ ਦੇਖਣ ਦਾ ਮੌਕਾ ਨਹੀਂ ਮਿਲਿਆ ਹੈ ਪਰ ਉਸ ਨੂੰ ਟੀਮ ਦੀ ਯੋਗਤਾ ‘ਤੇ ਪੂਰਾ ਭਰੋਸਾ ਹੈ। ਇਹ ਸਭ ਤੋਂ ਵਧੀਆ ਟੀਮਾਂ 'ਚੋਂ ਇੱਕ ਹੈ, ਇਹ ਸ਼ੋਅ ਬਹੁਤ ਵਧੀਆ ਹੋਣ ਵਾਲਾ ਹੈ। ਅਦਾਕਾਰ ਨੇ ਕਿਹਾ ਕਿ  ਇਹ ਦਰਸ਼ਕਾਂ ਦਾ ਪਿਆਰ ਹੈ ਕਿ ਉਹ ਅਜੇ ਵੀ ਲਿਖਦੇ ਹਨ ਕਿ ਉਹ ਮੈਨੂੰ ਸ਼ੋਅ 'ਚ ਮੁੜ ਦੇਖਣਾ ਚਾਹੁੰਦੇ ਹਨ। ਮੈਂ ਰੱਬ ਦਾ ਸ਼ੁਕਰਗੁਜ਼ਾਰ ਹਾਂ ਕਿ ਦਰਸ਼ਕ ਮੇਰੇ ਕੰਮ ਨੂੰ ਪਸੰਦ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਮੈਂ ਆਪਣੇ ਚੈਟ ਸ਼ੋਅ 'ਚ ਰੁੱਝਿਆ ਹੋਇਆ ਹਾਂ।ਕਪਿਲ ਦਾ ਵੀ ਸ਼ੁਕਰਗੁਜ਼ਾਰ ਹਾਂ ਕਿ ਮੈਂ ਅਜਿਹੇ ਸ਼ੋਅ ਦਾ ਹਿੱਸਾ ਰਿਹਾ ਹਾਂ, ਜਿਸ ਵਿਚ ਮੈਂ ਅਜੇ ਮੌਜੂਦ ਨਹੀਂ ਹਾਂ, ਫਿਰ ਵੀ ਮੈਨੂੰ ਇੰਨਾ ਪਿਆਰ ਮਿਲਦਾ ਹੈ। ਅਲੀ ਨੇ ਅੱਗੇ ਕਿਹਾ ਕਿ ਉਹ ਆਪਣੇ ਦੋਸਤ ਕਪਿਲ ਸ਼ਰਮਾ ਨੂੰ ਆਪਣੇ ਚੈਟ ਸ਼ੋਅ ਲਈ ਸੱਦਾ ਦੇਣਗੇ। ਅਸੀਂ ਸਾਰੇ ਦੋਸਤ ਹਾਂ ਅਤੇ ਜੇਕਰ ਉਸ ਦਾ ਸ਼ਡਿਊਲ ਸ਼ੋਅ ਦੀਆਂ ਜ਼ਰੂਰਤਾਂ ਨਾਲ ਮੇਲ ਖਾਂਦਾ ਹੈ, ਤਾਂ ਅਸੀਂ ਨਿਸ਼ਚਿਤ ਤੌਰ ‘ਤੇ ਉਸ ਨੂੰ ਮਹਿਮਾਨ ਵਜੋਂ ਬੁਲਾਵਾਂਗੇ। 


sunita

Content Editor

Related News