Health Tips: ਕੀ ਗਰਮੀਆਂ 'ਚ ਅਲਸੀ ਦੇ ਬੀਜ ਖਾਣਾ ਹੈ ਸਹੀ? ਜਾਣੋ ਕਦੋਂ ਹੁੰਦਾ ਹੈ ਨੁਕਸਾਨ

Tuesday, Jun 18, 2024 - 04:43 PM (IST)

Health Tips: ਕੀ ਗਰਮੀਆਂ 'ਚ ਅਲਸੀ ਦੇ ਬੀਜ ਖਾਣਾ ਹੈ ਸਹੀ? ਜਾਣੋ ਕਦੋਂ ਹੁੰਦਾ ਹੈ ਨੁਕਸਾਨ

ਜਲੰਧਰ- ਪੋਸ਼ਕ ਤੱਤਾਂ ਨਾਲ ਭਰਪੂਰ ਫਲੈਕਸ ਸੀਡ ਸਿਹਤ ਲਈ ਬਹੁਤ ਫਾਇਦੇਮੰਦ ਹੈ। ਇਨ੍ਹਾਂ ਬੀਜਾਂ 'ਚ ਪ੍ਰੋਟੀਨ, ਫਾਈਬਰ, ਮੈਗਨੀਸ਼ੀਅਮ, ਕਾਰਬੋਹਾਈਡਰੇਟ, ਕਾਪਰ, ਮੈਂਗਨੀਜ਼ ਵਰਗੇ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਜੋ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਹ ਬੀਜ ਭਾਰ ਘਟਾਉਣ ਲਈ ਸਭ ਤੋਂ ਵੱਧ ਮਸ਼ਹੂਰ ਹਨ। ਅਲਸੀ ਦੇ ਬੀਜ ਨੂੰ ਮੈਜਿਕ ਸੀਡ ਕਿਹਾ ਜਾਵੇ ਤਾਂ ਕੁਝ ਗਲਤ ਨਹੀਂ ਹੋਵੇਗਾ। ਇਨ੍ਹਾਂ ਛੋਟੇ-ਛੋਟੇ ਬੀਜਾਂ 'ਚ ਕਾਫੀ ਸਾਰੇ ਨਿਊਟ੍ਰੀਐਂਟਸ ਹੁੰਦੇ ਹਨ। ਜੋ ਵੈਜੀਟੇਰੀਅਨ ਲੋਕਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੁੰਦੇ। ਓਮੈਗਾ 3 ਫੈਟੀ ਐਸਿਡ ਦੇ ਨਾਲ ਹੀ ਅਲਸੀ ਦੇ ਬੀਜ 'ਚ ਅਲਫਾ ਲਿਨੋਲੇਨਿਕ ਐਸਿਡ ਹੁੰਦਾ ਹੈ। ਜੋ ਸਿਹਤ ਲਈ ਬਹੁਤ ਫਾਇਦੇਮੰਦ ਹੈ ਪਰ ਅਲਸੀ ਦੇ ਬੀਜਾ ਨੂੰ ਖਾਣੇ ਦੇ ਨਾਲ ਹੀ ਕੁਝ ਗੱਲਾਂ ਦਾ ਜਾਣਨਾ ਵੀ ਜ਼ਰੂਰੀ ਹੈ।ਅਲਸੀ ਦੇ ਬੀਜ ਸਰੀਰ ਨੂੰ ਫਾਇਦੇ ਦੀ ਜਗ੍ਹਾ ਨੁਕਸਾਨ ਵੀ ਕਰ ਸਕਦੇ ਹਨ।ਆਓ ਜਾਣਦੇ ਹਾਂ ਨੁਕਸਾਨਾਂ ਬਾਰੇ-

1.ਐਲਰਜੀ
ਬੀਜਾਂ ਵਾਂਗ, ਫਲੈਕਸ ਤੇਲ ਵੀ ਐਲਰਜੀ ਵਾਲੀਆਂ ਪ੍ਰਤੀਕ੍ਰਿਆਵਾਂ ਦਾ ਕਾਰਨ ਬਣ ਸਕਦੇ ਹਨ। ਬੀਜ ਚਮੜੀ ਦੀ ਜਲਣ ਅਤੇ ਗੰਭੀਰ ਕਬਜ਼ ਦਾ ਕਾਰਨ ਬਣ ਸਕਦੇ ਹਨ। ਬੱਚਿਆਂ 'ਤੇ ਕੀਤੇ ਗਏ ਅਧਿਐਨ ਤੋਂ ਪਤਾ ਲੱਗਾ ਹੈ ਕਿ ਫਲੈਕਸ ਦੇ ਬੀਜਾਂ ਵਾਲੇ ਕੁਝ ਭੋਜਨ ਉਤਪਾਦਾਂ ਨਾਲ ਚਮੜੀ 'ਤੇ ਧੱਫੜ, ਉਲਟੀਆਂ ਅਤੇ ਝਰਨਾਹਟ ਹੋਣ ਦੀ ਸੰਭਾਵਨਾ ਹੁੰਦੀ ਹੈ।

2.ਲੂਜ਼ ਮੋਸ਼ਨ ਦੀ ਸਮੱਸਿਆ

ਫਲੈਕਸ ਦੇ ਬੀਜਾਂ ਦਾ ਜ਼ਿਆਦਾ ਮਾਤਰਾ 'ਚ ਸੇਵਨ ਕਰਨ ਨਾਲ, ਤੁਸੀਂ ਗੈਸ, ਕਬਜ਼, ਪੇਟ ਦਰਦ, ਦਸਤ ਵਰਗੇ ਮਾੜੇ ਪ੍ਰਭਾਵਾਂ ਦਾ ਅਨੁਭਵ ਕਰ ਸਕਦੇ ਹੋ। ਇਸ ਤੋਂ ਇਲਾਵਾ, ਕਿਉਂਕਿ ਫਲੈਕਸ ਦੇ ਬੀਜ ਤੁਹਾਡੇ ਖੂਨ ਦੇ ਜੰਮਣ ਦੀ ਸਮਰੱਥਾ ਨੂੰ ਘਟਾ ਸਕਦੇ ਹਨ, ਜੇਕਰ ਤੁਸੀਂ ਸਰਜਰੀ ਕਰਵਾਉਣ ਜਾ ਰਹੇ ਹੋ ਤਾਂ ਕੁਝ ਦਿਨਾਂ ਲਈ ਇਹਨਾਂ ਦਾ ਸੇਵਨ ਕਰਨ ਤੋਂ ਬਚੋ।

3.ਗਰਭ ਅਵਸਥਾ ਦੌਰਾਨ ਅਸੁਰੱਖਿਅਤ
ਔਰਤਾਂ ਨੂੰ ਗਰਭ ਅਵਸਥਾ ਦੌਰਾਨ ਜ਼ਿਆਦਾ ਫਲੈਕਸ ਬੀਜਾਂ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਨਾਲ ਹੀ, ਦੁੱਧ ਚੁੰਘਾਉਣ ਵਾਲੀਆਂ ਮਾਵਾਂ ਨੂੰ ਇਸ ਦਾ ਜ਼ਿਆਦਾ ਸੇਵਨ ਨਹੀਂ ਕਰਨਾ ਚਾਹੀਦਾ। ਸਰਜਰੀ ਦੇ ਦੌਰਾਨ ਜਾਂ ਇਸ ਤੋਂ ਪਹਿਲਾਂ ਫਲੈਕਸਸੀਡ ਤੇਲ ਦਾ ਸੇਵਨ ਖੂਨ ਵਗਣ ਦੀ ਸੰਭਾਵਨਾ ਨੂੰ ਵਧਾ ਸਕਦਾ ਹੈ। ਜੇਕਰ ਤੁਸੀਂ ਕੋਈ ਮੈਡੀਕਲ ਸਰਜਰੀ ਕਰਵਾਉਣ ਜਾ ਰਹੇ ਹੋ ਤਾਂ ਦੋ ਹਫ਼ਤੇ ਪਹਿਲਾਂ ਇਸ ਨੂੰ ਲੈਣਾ ਬੰਦ ਕਰ ਦਿਓ।

4.ਅੰਤੜੀਆਂ 'ਚ ਸਮੱਸਿਆਵਾਂ
ਫਲੈਕਸ ਦੇ ਬੀਜਾਂ ਨੂੰ ਪਾਣੀ ਜਾਂ ਕਿਸੇ ਹੋਰ ਤਰਲ ਪਦਾਰਥ ਨਾਲ ਖਾਣਾ ਚਾਹੀਦਾ ਹੈ ਪਰ ਜੇਕਰ ਤੁਸੀਂ ਇਸ ਨੂੰ ਬਿਨਾਂ ਕਿਸੇ ਤਰਲ ਦੇ ਖਾਂਦੇ ਹੋ ਤਾਂ ਤੁਹਾਨੂੰ ਅੰਤੜੀਆਂ 'ਚ ਬਲਾਕੇਜ ਦੀ ਸਮੱਸਿਆ ਹੋ ਸਕਦੀ ਹੈ, ਇਸ ਲਈ ਅਲਸੀ ਦੇ ਬੀਜਾਂ ਦਾ ਸੇਵਨ ਜ਼ਰੂਰਤ ਤੋਂ ਜ਼ਿਆਦਾ ਨਾ ਕਰੋ।

5.ਸਰੀਰ 'ਚ ਵਧ ਸਕਦੀ ਹੈ ਸੋਜ
ਅਲਸੀ ਦੇ ਬੀਜਾਂ 'ਚ ਓਮੇਗਾ-3 ਫੈਟੀ ਐਸਿਡ ਹੁੰਦਾ ਹੈ, ਜੋ ਸੋਜ ਨੂੰ ਘਟਾਉਣ 'ਚ ਮਦਦ ਕਰਦਾ ਹੈ ਪਰ ਖੋਜ ਮੁਤਾਬਕ ਜੇਕਰ ਫਲੈਕਸ ਦੇ ਬੀਜ ਜ਼ਿਆਦਾ ਮਾਤਰਾ 'ਚ ਖਾਏ ਜਾਣ ਤਾਂ ਇਹ ਸਰੀਰ 'ਚ ਸੋਜ ਵਧਾ ਸਕਦੇ ਹਨ।


author

DILSHER

Content Editor

Related News