ਗੂਗਲ ਮੈਪਸ ਤੇ ਸਰਚ ’ਚ ਵੀ ਮਿਲੇਗਾ Incognito ਮੋਡ

Thursday, May 09, 2019 - 02:34 PM (IST)

ਗੈਜੇਟ ਡੈਸਕ– ਗੂਗਲ ਨੇ I/O 2019 ਈਵੈਂਟ ਦੌਰਾਨ ਪ੍ਰਾਈਵੇਸੀ ਬਾਰੇ ਕਾਫੀ ਗੱਲਾਂ ਕੀਤੀਆਂ ਹਨ। ਇਸੇ ਤਹਿਤ ਕੰਪਨੀ ਨੇ Incognito ਮੋਡ ਦਾ ਦਾਇਰਾ ਵਧਾਇਆ ਹੈ। ਹੁਣ Incognito ਮੋਡ ਗੂਗਲ ਕ੍ਰੋਮ ’ਚ ਦਿੱਤਾ ਜਾਂਦਾ ਰਿਹਾ ਹੈ ਪਰ ਹੁਣ ਇਹ ਗੂਗਲ ਮੈਪਸ ਅਤੇ ਗੂਗਲ ਸਰਚ ’ਚ ਵੀ ਦਿੱਤਾ ਜਾਵੇਗਾ। ਪਿਛਲੇ ਸਾਲ ਹੀ ਕੰਪਨੀ ਨੇ ਯੂਟਿਊਬ ’ਚ ਵੀ Incognito ਮੋਡ ਦਿੱਤਾ ਸੀ। 

ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ ਨੇ Google I/O 2019 ਦੇ ਕੀਨੋਟ ਸਪੀਚ ਦੌਰਾਨ ਕਿਹਾ ਹੈ ਕਿ ਗੂਗਲ ਮੈਪਸ ’ਚ Incognito ਮੋਡ ਦਿੱਤਾ ਜਾਵੇਗਾ ਜਿਸ ਨੂੰ ਨਵੇਂ ਗੂਗਲ ਅਕਾਊਂਟ ਮੈਨਿਊ ਨਾਲ ਐਕਸੈਸ ਕਰ ਸਕੋਗੇ। ਕੰਪਨੀ ਮੁਤਾਬਕ, ਇਸ ਮੋਡ ’ਤੇ ਸਰਚ ਅਤੇ ਨੈਵਿਗੇਟ ਕੀਤੇ ਗਏ ਪਲੇਸ ਯੂਜ਼ਰ ਦੇ ਗੂਗਲ ਅਕਾਊਂਟ ਨਾਲ ਲਿੰਕ ਨਹੀਂ ਕੀਤੇ ਜਾਣਗੇ। 

Incognito Mode ’ਤੇ ਗੂਗਲ ਮੈਪਸ ਇਸਤੇਮਾਲ ਕਰਨ ’ਚ ਤੁਹਾਨੂੰ ਮੈਪਸ ਇਟਰਫੇਸ ਦੇ ਉਪਰਲੇ ਪਾਸੇ Incognito ਮੋਡ ਦਾ ਆਈਕਨ ਦਿਸੇਗਾ। ਹਾਲਾਂਕਿ ਗੂਗਲ ਮੈਪਸ ’ਚ Incognito ਕਦੋਂ ਆਏਗਾ ਇਸ ਲਈ ਕੋਈ ਟਾਈਮਲਾਈਨ ਤਾਂ ਨਹੀਂ ਦੱਸੀ ਗਈ ਪਰ ਇਸ ਨੂੰ ਜਲਦੀ ਹੀ ਅਪਡੇਟ ਰਾਹੀਂ ਜਾਰੀ ਕਰਨ ਦਾ ਦਾਅਵਾ ਕੀਤਾ ਗਿਆ ਹੈ। 

ਗੂਗਲ ਸਰਚ ’ਚ ਵੀ Incognito ਦਿੱਤਾ ਜਾਵੇਗਾ। ਇਸ ਤਹਿਤ ਤੁਹਾਡੇ ਵਲੋਂ ਸਰਚ ਕੀਤੇ ਗਏ ਕੀਵਰਡਸ ਤੁਹਾਡੇ ਅਕਾਊਂਟ ਨਾਲ ਲਿੰਕ ਨਹੀਂ ਹੋਣਗੇ ਤਾਂ ਜੋ ਤੁਹਾਡਾ ਸਰਚ ਬਿਹੇਵੀਅਰ ਤੁਹਾਨੂੰ ਨਾ ਦਿਸੇ। ਗੂਗਲ ਦੇ ਸਰਵਰ ’ਤੇ ਇਹ ਸਟੋਰ ਹੁੰਦੇ ਹਨ। ਜੇਕਰ ਤੁਸੀਂ ਪੂਰੀ ਤਰ੍ਹਾਂ ਸੁਰੱਖਿਅਤ ਰਹਿਣਾ ਹੈ ਤਾਂ ਵੀ.ਪੀ.ਐੱਨ. ਹੀ ਤੁਹਾਡਾ ਸਹਾਰਾ ਜਾਂ ਫਿਰ ਕਈ ਕੰਪਨੀਆਂ ਪੇਡ ਸਰਵਿਸ ਦਿੰਦੀਆਂ ਹਨ ਅਤੇ ਤੁਹਾਡੀ ਪ੍ਰਾਈਵੇਸੀ ਦਾ ਧਿਆਨ ਰੱਖਦੀਆਂ ਹਨ। 


Related News