ਪੰਜਾਬ 'ਚ ਬੰਦ ਰਹਿਣਗੇ ਠੇਕੇ, ਇਨ੍ਹਾਂ ਦੁਕਾਨਾਂ ਲਈ ਵੀ ਸਖ਼ਤ ਹੁਕਮ ਜਾਰੀ
Thursday, Oct 03, 2024 - 10:00 AM (IST)
ਚੰਡੀਗੜ੍ਹ: ਬੀਤੇ ਦਿਨੀਂ ਪੰਜਾਬ ਸਣੇ ਦੇਸ਼ ਭਰ ਵਿਚ ਗਾਂਧੀ ਜੈਅੰਤੀ ਕਾਰਨ ਛੁੱਟੀ ਸੀ। ਇਸ ਦਿਨ ਡਰਾਈ ਡੇਅ ਹੋਣ ਕਾਰਨ ਸ਼ਰਾਬ ਦੇ ਠੇਕੇ ਵੀ ਬੰਦ ਰਹੇ। ਇਸੇ ਤਰ੍ਹਾਂ ਅੱਜ ਪੰਜਾਬ ਸਰਕਾਰ ਨੇ 3 ਅਕਤੂਬਰ ਨੂੰ ਅਗਰਸੇਨ ਜੈਅੰਤੀ ਮੌਕੇ ਸੂਬੇ ਵਿਚ ਛੁੱਟੀ ਦੇ ਨਾਲ-ਨਾਲ ਡਰਾਈ ਡੇਅ ਦਾ ਐਲਾਨ ਕੀਤਾ ਹੈ। ਇਸ ਕਾਰਨ ਅੱਜ ਸ਼ਰਾਬ ਦੇ ਠੇਕੇ ਬੰਦ ਰਹਿਣਗੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਤੇ ਪੰਜਾਬੀਆਂ ਬਾਰੇ ਫ਼ਿਰ ਵਿਗੜੇ ਕੰਗਨਾ ਦੇ ਬੋਲ! ਸ਼ਰੇਆਮ ਆਖ਼ ਗਈ ਇਹ ਗੱਲਾਂ (ਵੀਡੀਓ)
ਇਸ ਤੋਂ ਇਲਾਵਾ ਸਰਕਾਰ ਵੱਲੋਂ ਮੀਟ ਦੀਆਂ ਦੁਕਾਨਾਂ ਵੀ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਵੀ ਕੀਤੀ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਮਹਾਰਾਜਾ ਅਗਰਸੇਨ ਨੂੰ ਪ੍ਰਭੂ ਸ਼੍ਰੀ ਰਾਮ ਦਾ ਵੰਸ਼ਜ ਮੰਨਿਆ ਜਾਂਦਾ ਹੈ। ਮਹਾਰਾਜਾ ਅਗਰਸੇਨ ਦਾ ਜਨਮ ਦਿਨ ਹਰ ਸਾਲ ਅੱਸੂ ਮਹੀਨੇ ਦੇ ਸ਼ੁਕਲ ਪੱਖ ਦੀ ਪ੍ਰਤੀਪਦਾ ਤਰੀਕ ਨੂੰ ਭਾਵ ਸ਼ਾਰਦੀ ਨਵਰਾਤਰੀ ਦੇ ਪਹਿਲੇ ਦਿਨ ਮਨਾਇਆ ਜਾਂਦਾ ਹੈ। ਮਹਾਰਾਜ ਅਗਰਸੇਨ ਨੂੰ ਅਗਰਵਾਲ ਅਰਥਾਤ ਵੈਸ਼ ਸਮਾਜ ਦਾ ਜਨਕ ਕਿਹਾ ਜਾਂਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8